- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਵਿਧਵਾ ਮਹਿਲਾ ਦੇ ਘਰ ਦੀ ਮੁਰੰਮਤ ਲਈ ਦਿੱਤੀ ਮਾਲੀ ਮੱਦਦ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਰੋਟਰੀ ਕਲੱਬ ਬੰਗਾ ਗ੍ਰੀਨ ਨੇ ਆਪਣੀ ਨਿਸ਼ਕਾਮ ਸੇਵਾ ਦੀ ਪਰੰਪਰਾਂ ਨੂੰ ਅੱਗੇ ਵਧਾਉਂਦਿਆਂ ਆਰਥਿਕ ਪੱਖੋਂ ਕਮਜ਼ੋਰ ਵਿਧਵਾ ਸੁਮਨ ਰਾਣੀ ਪਤਨੀ ਸਵ. ਦਇਆ ਰਾਮ ਵਾਸੀ ਪਿੰਡ ਹੀਓਂ ਦੇ ਤਰਸਯੋਗ ਘਰ ਦੀ ਮੁਰੰਮਤ ਲਈ 31,000 ਰੁਪਏ ਦਾ ਬਿਲਡਿੰਗ ਮਟੀਰੀਅਲ ਮੁਹੱਈਆ ਕਰਵਾਇਆ। ਘਰ ਦੀ ਹਾਲਤ ਇੰਨੀ ਖਰਾਬ ਸੀ ਕਿ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਛੱਤਾਂ ਚੋਣ ਲੱਗ ਪੈਂਦੀਆਂ ਸਨ ਅਤੇ ਪਰਿਵਾਰ ਲਈ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਪਿੰਡ ਦੇ ਸਰਪੰਚ ਪਿਆਰਾ ਸਿੰਘ ਦੀ ਬੇਨਤੀ ’ਤੇ ਇਹ ਸੇਵਾ ਕਾਰਜ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਬੈਡਫੋਰਡ (ਇੰਗਲੈਂਡ) ਦੀਆਂ ਸੰਗਤਾਂ ਵੱਲੋਂ ਭੇਜੀ ਗਈ। ਮਾਇਆ ਨਾਲ ਪ੍ਰੋਜੈਕਟ ਚੇਅਰਮੈਨ ਰੋਟੇ. ਗੁਰਜੀਤ ਬੈਂਸ ਦੀ ਅਗਵਾਈ ਹੇਠ ਪੂਰਾ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇ. ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਕਿਸੇ ਲੋੜਵੰਦ ਦੇ ਸਿਰ ਉੱਤੇ ਸੁਰੱਖਿਅਤ ਛੱਤ ਬਣਾਉਣਾ ਅਤੇ ਉਸ ਦੇ ਜੀਵਨ ਵਿਚ ਆਸ ਦੀ ਨਵੀਂ ਕਿਰਨ ਜਗਾਉਣਾ ਹੀ ਸੱਚੀ ਇਨਸਾਨੀਅਤ ਅਤੇ ਸਭ ਤੋਂ ਵੱਡਾ ਧਰਮ ਹੈ।