ਮੁੱਖ ਮੰਤਰੀ ਖੇਡ ਮੈਦਾਨ ਮੰਗੂਵਾਲ ਦਾ ਰੌਬੀ ਕੰਗ ਨੇ ਕੀਤਾ ਉਦਘਾਟਨ ਮੁੱਖ ਮੰਤਰੀ ਖੇਡ ਮੈਦਾਨ ਮੰਗੂਵਾਲ ਦਾ ਰੌਬੀ ਕੰਗ ਨੇ ਕੀਤਾ ਉਦਘਾਟਨ
Publish Date: Tue, 25 Aug 2026 06:23 PM (IST)
Updated Date: Tue, 25 Aug 2026 06:24 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਪਿੰਡ ਮੰਗੂਵਾਲ ’ਚ ਮੁੱਖ ਮੰਤਰੀ ਖੇਡ ਮੈਦਾਨ ਦਾ ਉਦਘਾਟਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਹ ਸਾਰੇ ਇੱਕ-ਇੱਕ ਕਰ ਕੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਬਿਜਲੀ ਦੇ 600 ਯੂਨਿਟ ਤੱਕ ਦੇ ਹਰੇਕ ਘਰ ਦੇ ਬਿੱਲ ਮਾਫ਼ ਕੀਤੇ ਹਨ ਤੇ ਕਿਸਾਨਾਂ ਨੂੰ ਟਿਊਬਵੈੱਲਾਂ ਲਈ 10 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਨਹਿਰਾਂ ਦਾ ਪਾਣੀ ਹਰ ਖੇਤ ਤੱਕ ਪੁੱਜਦਾ ਕੀਤਾ। ਨਹਿਰਾਂ ਅਤੇ ਖਾਲੇ ਪੱਕੇ ਕੀਤੇ ਗਏ। ਬਜ਼ੁਰਗਾਂ ਨੂੰ ਮੁੱਖ ਮੰਤਰੀ ਤੀਰਥ ਯਾਤਰਾ ਕਰਵਾਈ ਜਾ ਰਹੀ ਹੈ। ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਖੇਡਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਖੇਡ ਮੈਦਾਨ ਵਧੀਆ ਤਿਆਰ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪਿੰਡ ਮੰਗੂਵਾਲ ਦੇ ਖਿਡਾਰੀਆਂ ਲਈ ਸਮਾਰਟ ਖੇਡ ਮੈਦਾਨ ਦਾ ਉਦਘਾਟਨ ਕੀਤਾ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਤਿਆਗ ਕੇ ਖੇਡ ਮੈਦਾਨਾਂ ਵਿਚ ਖੇਡਾਂ ਰਾਹੀਂ ਆਪਣਾ ਜੀਵਨ ਸਵਾਰ ਸਕਣ। ਇਸ ਮੌਕੇ ਦਲਜੀਤ ਸਿੰਘ ਸਰਪੰਚ ਰਸੂਲਪੁਰ, ਲੱਡੂ ਮਹਾਲੋਂ, ਭੁਪਿੰਦਰ ਪਾਲ ਸਿੰਘ ਜਾਡਲਾ, ਜਸਵੀਰ ਟਾਂਕ, ਬੀਡੀਪੀਓ, ਅਜੀਤ ਰਾਮ ਸਾਬਕਾ ਸਰਪੰਚ, ਜਸਵੀਰ ਕੌਰ ਸਰਪੰਚ, ਜਸਵੀਰ ਸਿੰਘ ਨੰਬਰਦਾਰ, ਸ਼ਰਨਜੀਤ ਸਿੰਘ ਬੇਦੀ, ਅਜੀਤ ਸਿੰਘ ਸਾਬਕਾ ਫੌਜੀ, ਠੇਕੇਦਾਰ ਦਵਿੰਦਰ ਸਿੰਘ, ਅਮਰੀਕ ਸਿੰਘ ਪੰਚ, ਜਸਪ੍ਰੀਤ ਸਿੰਘ ਨੰਬਰਦਾਰ, ਰਾਮ ਪਾਲ, ਨਰਿੰਦਰਜੀਤ ਕੌਰ ਖਟਕੜ ਸਾਬਕਾ ਸਰਪੰਚ, ਨਰਿੰਦਰ ਕੌਰ ਸਾਬਕਾ ਪੰਚ, ਪ੍ਰੇਮ ਲਤਾ, ਬਚਿੱਤਰ ਰਾਮ, ਪਿਆਰਾ ਰਾਮ, ਪਰਮਜੀਤ ਲਾਲ ਆਦਿ ਹਾਜ਼ਰ ਸਨ।