ਗੈਸ ਏਜੰਸੀ ਵਿਖੇ ਲੁੱਟ-ਖੋਹ ਕਰਨ ਵਾਲਾ ਪੁਲਿਸ ਵੱਲੋਂ ਕਾਬੂ ਗੈਸ ਏਜੰਸੀ ਵਿਖੇ ਲੁੱਟ-ਖੋਹ ਕਰਨ ਵਾਲਾ ਪੁਲਿਸ ਵੱਲੋਂ ਕਾਬੂ-ਡੀਐਸਪੀ
Publish Date: Mon, 31 Aug 2026 06:34 PM (IST)
Updated Date: Mon, 31 Aug 2026 06:37 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪਿਛਲੇ ਦਿਨੀਂ ਭਾਰਤ ਗੈਸ ਏਜੰਸੀ ਸੜੋਆ ਵਿਖੇ ਪਿਸਤੋਲ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਹਾਂਸਲ ਕੀਤੀ ਹੈ। ਬਲਾਚੌਰ ਵਿਖੇ ਡੀਐਸਪੀ ਹੇਮੰਤ ਮਲਹੋਤਰਾ ਨੇ ਦੱਸਿਆ ਕਿ ਬੀਤੀ 10 ਅਗਸਤ ਨੂੰ ਭਾਰਤ ਗੈਸ ਏਜੰਸੀ ਸੜੋਆ ਵਿਖੇ ਇੱਕ ਵਿਅਕਤੀ ਵੱਲੋਂ ਗੈਸ ਏਜੰਸੀ ਵਿਚ ਦਾਖਲ ਹੋ ਕੇ ਪਿਸਤੋਲ ਦੀ ਨੋਕ ਤੇ 10 ਹਜ਼ਾਰ ਰੁਪਏ ਦੀ ਖੋਹ ਸੀ। ਜਿਸ ਤੇ ਸੁਨੀਤਾ ਪਤਨੀ ਦਵਿੰਦਰ ਕੁਮਾਰ ਵਾਸੀ ਸੜੋਆ ਦੇ ਬਿਆਨਾਂ ਤੇ ਮੁਕੱਦਮਾ ਨੰਬਰ 115 ਮਿਤੀ 10-8-2026 ਨੂੰ ਥਾਣਾ ਪੋਜੇਵਾਲ ਵਿਖੇ ਦਰਜ ਕੀਤਾ ਸੀ। ਜਦਕਿ 16-8-2026 ਨੂੰ ਇਹ ਵਾਰਦਾਤ ਭੁਪਿੰਦਰ ਸਿੰਘ ਉਰਫ ਦੀਪੂ ਪੁੱਤਰ ਪਿਆਰਾ ਸਿੰਘ ਵਾਸੀ ਅਜਨੋਹਾ ਵੱਲੋਂ ਕਰਨੀ ਸਾਹਮਣੇ ਆਉਣ ਤੇ ਭੁਪਿੰਦਰ ਸਿੰਘ ਉਰਫ ਦੀਪੂ ਨੂੰ ਮੁਕੱਦਮਾ ਵਿਚ ਨਾਮਜਦ ਕੀਤਾ ਗਿਆ ਸੀ। ਜਿਸ ਨੂੰ ਏਐੱਸਆਈ ਰਜਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਸੜੋਆ ਵੱਲੋਂ 30-8-2026 ਨੂੰ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕਰਕੇ ਵਾਰਦਾਤ ਵਿਚ ਵਰਤਿਆ ਖਿਡਾਉਣਾ ਪਿਸਤੌਲ, ਮੋਟਰਸਾਈਕਲ ਅਤੇ 600 ਰੁਪਏ ਨਕਦ ਬਰਾਮਦ ਕੀਤੇ ਗਏ ਹਨ ਅਤੇ ਬਾਕੀ ਪੈਸੇ ਇਸ ਵਿਅਕਤੀ ਕੋਲੋਂ ਨਸ਼ਾ ਖਰੀਦਣ ਸੰਬੰਧੀ ਵਰਤਣ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕਥਿਤ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਪੁਲਿਸ ਥਾਣਾ ਮੇਹਟੀਆਣਾ ਵਿਖੇ ਦਰਜ ਹਨ ਅਤੇ ਇਹ ਵਿਅਕਤੀ 28-7-2026 ਨੂੰ ਹੁਸ਼ਿਆਰਪੁਰ ਜੇਲ ਤੋਂ ਬਾਹਰ ਆਇਆ ਹੈ। ਪੁਲਿਸ ਵੱਲੋਂ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।