ਸੜਕ ਸੁਰੱਖਿਆ ਸੰਬੰਧੀ ਜਾਗਰੂਕਤਾ ਰੈਲੀ 30 ਨੂੰ ਰੋਡ ਸੇਫ਼ਟੀ ਅਵੇਰਨੈੱਸ ਸੁਸਾਇਟੀ ਵੱਲੋਂ ਸੜਕ ਸੁਰੱਖਿਆ ਸੰਬੰਧੀ ਜਾਗਰੂਕਤਾ ਰੈਲੀ 30 ਨੂੰ
Publish Date: Sun, 27 Sep 2026 05:31 PM (IST)
Updated Date: Mon, 28 Sep 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਰੋਡ ਸੇਫਟੀ ਅਵੇਰਨੈੱਸ ਸੁਸਾਇਟੀ ਦੀ ਇਕ ਮੀਟਿੰਗ ਪ੍ਰਧਾਨ ਜੀਐੱਸ ਤੂਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੌਰਾਨ ਫ਼ੈਸਲਾ ਕੀਤਾ ਕਿ ਸੜਕ ਸੁਰੱਖਿਆ ਜਾਗਰੂਕਤਾ ਤੇ ਵਿਸ਼ੇਸ਼ ਕਾਰਜ ਜਾਰੀ ਰਹੇਗਾ। ਇਸ ਸੰਬੰਧੀ 30 ਸਤੰਬਰ ਦਿਨ ਬੁੱਧਵਾਰ ਨੂੰ ਜਾਗਰੂਕਤਾ ਰੈਲੀ ਕੀਤੀ ਜਾਵੇਗੀ। ਮੀਟਿੰਗ ਦੀ ਕਾਰਵਾਈ ਦਾ ਸੰਚਾਲਨ ਕਰਦਿਆਂ ਸਕੱਤਰ ਜੇਐਸ ਗਿੱਦਾ ਨੇ ਕਿਹਾ ਕਿ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਹੀ ਭਵਿੱਖ ਦੇ ਡਰਾਈਵਰ ਤੇ ਯਾਤਰੀ ਬਣ ਕੇ ਅਹਿਮ ਜ਼ਿੰਮੇਵਾਰੀਆਂ ਨਿਭਾਉਣੀਆਂ ਹਨ। ਇਸ ਲਈ ਵਿੱਦਿਅਕ ਅਦਾਰਿਆਂ ਵਿਚ ਸਵੇਰ ਦੀ ਅਸੈਂਬਲੀ ਵੇਲੇ ਇੱਕ ਅਧਿਆਪਕ ਜਾਂ ਵਿਦਿਆਰਥੀ ਇਸ ਵਿਸ਼ੇ ਤੇ ਜਾਗਰੂਕਤਾ ਭਾਸ਼ਨ ਦੇਵੇ। ਤਾਂ ਜੋ ਸੁੰਦਰ ਭਵਿੱਖ ਤਿਆਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਸਕੂਲ ਕਾਲਜ ਵਿਚ ਰੋਡ ਸੇਫਟੀ ਕਲੱਬਾਂ ਦੀ ਚੱਲ ਰਹੀ ਸਥਾਪਨਾ ਜਾਰੀ ਰੱਖੀ ਜਾਵੇਗੀ ਤੇ ਸੜਕਾਂ ਤੇ ਫੌਰੀ ਕਰਨਯੋਗ ਕੰਮਾਂ ਲਈ ਸੁਸਾਇਟੀ ਦਾ ਇੱਕ ਵਫਦ ਲਿਖਤੀ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲੇਗਾ। ਮੀਟਿੰਗ ਦੌਰਾਨ ਹਾਜ਼ਰ ਭਗਤ ਪੂਰਨ ਸਿੰਘ ਲੋਕ ਸੇਵਾ ਟਰੱਸਟ ਬਰਨਾਲਾ ਕਲਾਂ ਤੇ ਮੇਜਰ ਮਨਦੀਪ ਸਿੰਘ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ ਦੇ ਪ੍ਰਤੀਨਿਧਾਂ ਵੱਲੋਂ ਸੜਕ ਸੁਰੱਖਿਆ ਜਾਗਰੂਕਤਾ ਲਈ ਭਰਪੂਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਮੀਤ ਪ੍ਰਧਾਨ ਹਰਪ੍ਰਭਮਹਿਲ ਸਿੰਘ, ਕੈਸ਼ੀਅਰ ਨਰਿੰਦਰ ਪਾਲ ਤੂਰ, ਐਡਵਾਈਜ਼ਰਜ ਡਾ. ਅਜੇ ਬੱਗਾ, ਦਿਲਬਾਗ ਸਿੰਘ ਰਿਟਾ. ਡੀਈਓ, ਪ੍ਰਿੰ. ਬਿਕਰਮਜੀਤ ਸਿੰਘ, ਮਹਿੰਦਰ ਸਿੰਘ, ਮਨਮੀਤ ਸਿੰਘ ਮੈਨੇਜਰ, ਸੁਮੀਤ ਗਿੱਲ ਹਾਜ਼ਰ ਸਨ।