ਰੈਵੀਨਿਊ ਪਟਵਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਦਿੱਤਾ ਰੋਸ ਧਰਨਾ ਰੈਵੀਨਿਊ ਪਟਵਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਦਿੱਤਾ ਰੋਸ ਧਰਨਾ
Publish Date: Wed, 23 Sep 2026 05:26 PM (IST)
Updated Date: Wed, 23 Sep 2026 05:30 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਨਵਾਂਸ਼ਹਿਰ ਵੱਲੋਂ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੇ ਆਦੇਸ਼ ਮੁਤਾਬਿਕ ਤਹਿਸੀਲ ਪਟਵਾਰ ਨਵਾਂਸ਼ਹਿਰ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਇੰਦਰਪ੍ਰੀਤ ਕੌਰ ਜਨਰਲ ਸਕੱਤਰ ਤਹਿਸੀਲ ਨਵਾਂਸ਼ਹਿਰ, ਫੌਜੀ ਵਿਜੈ ਕੁਮਾਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਹਿਮਾਂਸ਼ੂ ਸ਼ਰਮਾ ਖਜਾਨਚੀ, ਪੂਨਮ, ਸਲੋਨੀ ਪਟਵਾਰੀ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਤਹਿਸੀਲ ਪੱਧਰੀ ਧਰਨਾ 11 ਵਜੇ ਤੋਂ 3 ਵਜੇ ਤੱਕ ਦਿੱਤਾ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਹੱਕੀ ਅਤੇ ਜਾਇਜ਼ ਤਿੰਨ ਅਹਿਮ ਮੰਗਾਂ 17 ਜੁਲਾਈ 20 ਤੋਂ ਬਾਅਦ ਭਰਤੀ ਹੋਏ ਪਟਵਾਰੀ ਸਾਥੀਆਂ ਦੀ ਤਨਖਾਹ ਵਿਚ ਵਾਧਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਟੇਟ ਕੇਡਰ ਨੂੰ ਰੱਦ ਕਰਨਾ ਅਤੇ ਪਟਵਾਰੀਆਂ ਦੀਆਂ 4716 ਪੋਸਟਾਂ ਦੀ ਮੁੜ ਬਹਾਲੀ ਕਰਕੇ ਪੋਸਟਾਂ ਵਿਚ ਵਾਧਾ ਕਰਨਾ ਨੂੰ ਅਣਗੌਲਿਆਂ ਕੀਤੇ ਜਾਣ ਦੇ ਰੋਸ ਵਜੋਂ ਤੁਰੰਤ ਪ੍ਰਭਾਵ ਨਾਲ ਲਾਲ ਲਕੀਰ ਅਤੇ ਐਗਰੀਸਟੈਕ ਫਾਰਮਰ ਆਈਡੀ ਵੈਰੀਫਿਕੇਸ਼ਨ ਦਾ ਕੰਮ ਅਣਮਿਥੇ ਸਮੇਂ ਲਈ ਬੰਦ ਕੀਤਾ।।ਵੱਖ-ਵੱਖ ਪਟਵਾਰੀ ਬੁਲਾਰਿਆਂ ਨੇ ਕਿਹਾ ਕਿ ਰਾਸ਼ਨ ਕਾਰਡ ਵੈਰੀਫਿਕੇਸ਼ਨ ਅਤੇ ਪਟਵਾਰੀਆਂ ਵੱਲੋਂ ਸਿਰਫ ਜਮੀਨ ਦੀ ਰਿਪੋਰਟ ਹੀ ਕੀਤੀ ਜਾਵੇਗੀ। ਇਸ ਧਰਨੇ ਵਿਚ ਮਨਦੀਪ ਕੁਮਾਰ ਦਫਤਰ ਕਾਨੂੰਗੋ, ਪਰਦੀਪ ਕੁਮਾਰ, ਸੁਖਵਿੰਦਰ ਸਿੰਘ, ਪੂਨਮ ਸਹਿਜਪਾਲ ਗਰਚਾ, ਸਿਮਰਜੀਤ ਕੌਰ, ਹਰਸਿਮਰਨ ਸਿੰਘ, ਜਗਦੀਪ ਕੁਮਾਰ, ਰੁਪਿੰਦਰ ਸਿੰਘ, ਸ਼ੁਭਮ ਪਟਵਾਰੀ, ਤਜਿੰਦਰ ਸਿੰਘ ਰਾਏ, ਅਮਨਜੋਤ ਕੌਰ ਪਟਵਾਰੀ, ਸ਼ੁਮਨਦੀਪ ਕੌਰ, ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ ਰਿਟਾ, ਕਾਨੂੰਗੋ, ਚਰਨ ਦਾਸ, ਨਿਰੰਜਨ ਸਿੰਘ ਕਾਨੂੰਗੋ, ਪਲਵਿੰਦਰ ਸਿੰਘ ਸੂਦ, ਹਰੀਕਿਸਨ, ਮਨੀਸ਼ਾ ਪਟਵਾਰੀ, ਦਵਿੰਦਰ ਸਿੰਘ ਆਦਿ ਹਾਜ਼ਰ ਸਨ।