- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵਾ ਮੁਕਤ ਪਟਵਾਰੀ ਤੇ ਕਾਨੂੰਗੋ 27 ਅਗਸਤ ਦੇ ਅੰਦੋਲਨ ਦੀ ਤਿਆਰੀ 'ਚ ਰੁੱਝੇ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਪੰਜਾਬ ਸਰਕਾਰ ਵੱਲੋਂ ਡੀਏ ਦੀਆਂ ਕਿਸ਼ਤਾਂ ਦੇਣ ਤੋਂ ਆਨਾ-ਕਾਨੀ ਕਰਨ ਦੇ ਰੋਸ ਵਿਚ ਚੰਡੀਗੜ੍ਹ ਵਿਖੇ ਹੋਈ ਰੋਸ ਰੈਲੀ ਦੀ ਸਫਲਤਾ ਤੋਂ ਬਾਅਦ ਪੰਜਾਬ ਦੇ ਸੇਵਾ ਮੁਕਤ ਪਟਵਾਰੀ ਤੇ ਕਾਨੂੰਗੋ 27 ਅਗਸਤ ਨੂੰ ਜਾ ਰਹੇ ਸੂਬਾ ਪੱਧਰੀ ਹੜਤਾਲ ਦੀ ਤਿਆਰੀ ਵਿਚ ਰੁੱਝ ਗਏ ਹਨ। ਇਸ ਸੰਬੰਧ ਵਿਚ ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਦੀ ਪ੍ਰਧਾਨ ਗਿਆਨ ਸਿੰਘ ਭਨੂੰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ। ਬੁਲਾਰਿਆਂ ਨੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ 27 ਅਗਸਤ ਨੂੰ ਕੀਤੀ ਜਾਣ ਵਾਲੇ ਸੂਬਾ ਪੱਧਰੀ ਹੜਤਾਲ ਦੀ ਤਿਆਰੀ ਲਈ ਇੱਕ-ਮੁੱਠ ਹੋ ਕੇ ਤਿਆਰ ਰਹਿਣ ਦਾ ਸੱਦਾ ਦਿੱਤਾ। ਮੀਟਿੰਗ ਨੂੰ ਪ੍ਰਧਾਨ ਗਿਆਨ ਸਿੰਘ ਭਨੂੰ, ਜਨਰਲ ਸਕੱਤਰ ਮਦਨ ਲਾਲ ਬੇਗਮਪੁਰ, ਬਲਦੇਵ ਸਿੰਘ ਬੱਲੀ, ਗੁਰਬਖਸ਼ ਸਿੰਘ ਗੁੱਲਪਰ, ਸੁਰਿੰਦਰ ਕੁਮਾਰ ਮੁੱਤੋਂ, ਮਹਿੰਦਰ ਪਾਲ ਅਣਜਾਣ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਜੱਗ ਜਾਹਰ ਹੋ ਚੁੱਕਾ ਹੈ। ਪੰਜਾਬ ਦੀ ਇਹ ਪਹਿਲੀ ਇਸ ਤਰ੍ਹਾਂ ਦੀ ਸਰਕਾਰ ਹੈ ਜਿਸ ਨੇ ਮੁਲਾਜ਼ਮਾਂ ਨੂੰ ਡੀਏ ਦੇਣ ਦੀ ਥਾਂ ਮਾਣਯੋਗ ਉੱਚ ਅਦਾਲਤਾਂ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਡੀਏ ਨਹੀਂ ਤਾਂ ਫਿਰ ਵੋਟ ਵੀ ਨਹੀਂ, ਨੂੰ ਅਮਲੀ ਰੂਪ ਲਾਗੂ ਕਰਕੇ ਸਰਕਾਰ ਨੂੰ ਚੱਲਦਾ ਕਰਨ ਵਿਚ ਹੀ ਭਲਾਈ ਹੋਵੇਗੀ। ਮੀਟਿੰਗ ਦੌਰਾਨ ਕੁਲਦੀਪ ਸਿੰਘ ਜਨਾਗਲ, ਜਨਕ ਰਾਜ ਸੰਧੂ, ਮੇਹਰ ਸਿੰਘ ਕਟਾਰੀਆ, ਹਰਚਰਨਜੀਤ ਸਿੰਘ ਚਾਂਦਪੁਰ ਰੁੜਕੀ, ਜਗਨ ਨਾਥ ਗੁੱਲਪੁਰ, ਮਨੋਹਰ ਲਾਲ ਕਾਠਗੜ੍ਹ, ਪਿਆਰੇ ਲਾਲ ਕਰਾਵਲ, ਹਰੀਸ਼ ਕੁਮਾਰ ਥੋਪੀਆ, ਪਵਨ ਕੁਮਾਰ, ਸਾਹਬਾ, ਰਾਮ ਨਾਥ ਭਾਟੀਆ ਆਦਿ ਸ਼ਾਮਲ ਸਨ।