ਰਿਟਾ. ਬ੍ਰਿਗੇ. ਰਾਜ ਕੁਮਾਰ ਨੇ ਪਿੰਡ ਥਾਨ ਵਾਲਾ 'ਚ ਕੀਤੀ ਲੋਕ ਮਿਲਣੀ ਰਿਟਾ. ਬ੍ਰਿਗੇ. ਰਾਜ ਕੁਮਾਰ ਨੇ ਪਿੰਡ ਥਾਨ ਵਾਲਾ 'ਚ ਕੀਤੀ ਲੋਕ ਮਿਲਣੀ
Publish Date: Wed, 23 Sep 2026 05:05 PM (IST)
Updated Date: Wed, 23 Sep 2026 05:06 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ ਚੇਅਰਮੈਨ ਗੁਜਰ ਵੈੱਲਫੇਅਰ ਬੋਰਡ ਪੰਜਾਬ ਨੇ ਪਿੰਡ ਥਾਨ ਵਾਲਾ ਵਿਖੇ ਚੌਧਰੀ ਜਤਿੰਦਰ ਕੁਮਾਰ ਰਿੰਕੂ ਪੁੱਤਰ ਸਵ. ਚੌਧਰੀ ਜਲਸੂ ਰਾਮ ਉਘੇ ਸਮਾਜ ਸੇਵੀ ਦੇ ਘਰ ਲੋਕ ਮਿਲਣੀ ਕੀਤੀ। ਇਸ ਮੌਕੇ ਕਾਬਲ ਸਿੰਘ ਚੇਚੀ ਕਾਠਗੜ੍ਹ ਨੇ ਸਮੇਤ ਪਿੰਡ ਵਾਸੀਆਂ ਰਿਟਾ. ਬ੍ਰਿਗੇ. ਰਾਜ ਕੁਮਾਰ ਦਾ ਪਿੰਡ ਪਹੁੰਚਣ ਤੇ ਫੁਲਾਂ ਦੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ। ਰਿਟਾ. ਬ੍ਰਿਗੇ. ਰਾਜ ਕੁਮਾਰ ਨੇ ਕਿਹਾ ਕਿ ਇਸ ਸਰਕਾਰ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਪੰਜਾਬ ਵਾਸੀਆ ਦਾ ਭਲਾ ਨਹੀਂ ਕੀਤਾ। ਸਿਰਫ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਅਤੇ ਆਪਣੀਆ ਜੇਬਾਂ ਭਰੀਆਂ ਅਤੇ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੀ ਸ਼ਰਨ ਵਿਚ ਬੈਠ ਗਏ। ਉਨ੍ਹਾਂ ਕਿਹਾ ਕਿ ਹੁਣ ਵਿਰੋਧੀ ਪਾਰਟੀਆਂ ਦੇ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕੰਮਾਂ ਦੀ ਅਲੋਚਨਾ ਕਰਨ ਤੇ ਦਿਨ-ਰਾਤ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਜੋ ਪੰਜਾਬ ਵਾਸੀਆਂ ਨਾਲ ਵਾਅਦੇ ਕੀਤੇ ਸਨ। ਉਹ ਸਾਰੇ ਪੂਰੇ ਕਰਕੇ ਦਿਖਾ ਦਿੱਤੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨੈਸ਼ਨਲ ਹਾਈਵੇ ਰੋਡਾਂ ਤੇ ਸੜਕ ਸੁਰੱਖਿਆ ਫੋਰਸ ਸਥਾਪਤ ਕਰਕੇ ਸੜਕ ਹਾਦਸਿਆਂ ਵਿਚ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾ ਕੇ ਵਾਹ ਵਾਹ ਖੱਟੀ ਹੈ। ਦੇਸ਼ ਭਰ ਵਿਚ ਮਾਨ ਸਰਕਾਰ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਭਗਵੰਤ ਮਾਨ ਦੇ ਸ਼ਲਾਘਾਯੋਗ ਕੰਮਾ ਦੀਆਂ ਤਾਰੀਫ਼ਾਂ ਹੋ ਰਹੀਆਂ ਹਨ। ਜੋ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹਜ਼ਮ ਨਹੀਂ ਹੋ ਰਹੀਆਂ। ਉਨ੍ਹਾਂ ਕਿਹਾ ਕਿ ਸਾਡੇ ਕੰਢੀ ਇਲਾਕੇ ਵਿਚ ਇਰੀਗੇਸ਼ਨ ਲਿਫਟਿੰਗ ਨਹਿਰੀ ਸਕੀਮ ਲਾਗੂ ਕਰਨ ਨਾਲ ਕੰਢੀ ਇਲਾਕੇ ਦੀ ਬੰਜਰ ਧਰਤੀ ਨੂੰ ਉਪਜਾਊ ਬਣਾ ਕੇ ਆਮ ਛੋਟੇ ਜ਼ਿਮੀਦਾਰਾਂ ਦੀ ਆਮਦਨ ਵਿਚ ਵਾਧਾ ਕੀਤਾ ਅਤੇ ਇਸ ਸਕੀਮ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਸਥਿਰ ਰਹੇਗਾ। ਅਖੀਰ ਵਿਚ ਉਨ੍ਹਾਂ ਨੇ 2027 ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਦੁਬਾਰਾ ਸਰਕਾਰ ਬਣਾਉਣ ਦੀ ਅਪੀਲ ਕੀਤੀ ਅਤੇ ਪਿੰਡ ਵਾਸੀਆਂ ਦੇ ਇਸ ਭਾਰੀ ਇਕੱਠ ’ਚ ਸ਼ਾਮਲ ਹੋਏ ਨੌਜਵਾਨ ਸਾਥੀ, ਬਜ਼ੁਰਗ ਅਤੇ ਬੀਬੀਆਂ ਭੈਣਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਿੰਡ ਵਾਸੀ ਸਰਪੰਚ ਜਸਵਿੰਦਰ ਕੌਰ, ਜੱਸੀ ਮੈਂਬਰ ਪੰਚਾਇਤ, ਬਿੱਲਾ ਪੰਚ, ਵਿਜੇ ਪੰਚ, ਚੌਧਰੀ ਮਦਨ ਲਾਲ, ਚੌਧਰੀ ਰੂਪ ਲਾਲ, ਚੌਧਰੀ ਰੋਸ਼ਨ ਭਾਟੀਆ, ਪੋਲਾ ਭਾਟੀਆ, ਪਰਮਜੀਤ, ਦਵਿੰਦਰ ਨੀਕਾ, ਰਾਜ ਕੁਮਾਰ, ਰਵੀ ਕੁਮਾਰ, ਵਿਜੇ ਕੁਮਾਰ ਅਤੇ ਸ਼ਾਮ ਲਾਲ ਆਦਿ ਹਾਜ਼ਰ ਸਨ।