ਰਾਜ ਕੁਮਾਰ ਨੇ ਝੰਡੂਪੁਰ ਵਿਖੇ ਕੀਤੀ ਲੋਕ ਮਿਲਣੀ ਰਿਟਾ. ਬ੍ਰਿਗੇ. ਰਾਜ ਕੁਮਾਰ ਨੇ ਝੰਡੂਪੁਰ ਵਿਖੇ ਕੀਤੀ ਲੋਕ ਮਿਲਣੀ
Publish Date: Mon, 26 Oct 2026 04:20 PM (IST)
Updated Date: Mon, 26 Oct 2026 04:22 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਗੁੱਜਰ ਵੈਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਰਿਟਾ. ਬ੍ਰਿਗੇਡੀਅਰ ਰਾਜ ਕੁਮਾਰ ਵੱਲੋਂ ਪਿੰਡ ਝੰਡੁਪੁਰ ਵਿਖੇ ਲੋਕ ਮਿਲਣੀ ਕੀਤੀ। ਜਿਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬਲਾਚੌਰ ਹਲਕੇ ਵਿਚ ਵਿਕਾਸ ਕਾਰਜਾਂ ਨੂੰ ਤਰਜੀਹ ਦਿੱਤੀ। ਇਸ ਤਹਿਤ ਸੜਕਾਂ ਦੇ ਨਿਰਮਾਣ ਅਤੇ ਕੰਢੀ ਨਹਿਰ ਦਾ ਪਾਣੀ ਖੇਤਾਂ ਤੱਕ ਪਹੁੰਚਾਉਣ ਸਮੇਤ ਵੱਖ-ਵੱਖ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਸਿੱਖਿਆ, ਸਿਹਤ, ਬਿਜਲੀ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਤ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨਸ਼ਿਆਂ ਦੇ ਖਾਤਮੇ ਲਈ ਵੀ ਯਤਨਸ਼ੀਲ ਹੈ ਅਤੇ ਇਸ ਸੰਬੰਧੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਉਦੇਸ਼ ਬਲਾਚੌਰ ਹਲਕੇ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ-ਨਾਲ ਰੱਖਿਆ ਸੇਵਾਵਾਂ ਵਿਚ ਕਰੀਅਰ ਬਣਾਉਣ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਨੌਜਵਾਨ ਆਪਣਾ ਅਤੇ ਇਲਾਕੇ ਦਾ ਭਵਿੱਖ ਬਿਹਤਰ ਬਣਾ ਸਕਣ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਹ ਹਮੇਸ਼ਾ ਉਪਲਬਧ ਰਹਿਣਗੇ। ਇਸ ਮੌਕੇ ਕਸ਼ਮੀਰੀ ਲਾਲ, ਤੇਲੂ ਰਾਮ (ਰਿਟਾ. ਸੀਆਈ), ਰੋਸ਼ਨ ਲਾਲ (ਰਿਟਾ. ਸੀਆਈ), ਰੋਸ਼ਨ ਲਾਲ (ਰਿਟਾ. ਏਐੱਸਆਈ), ਵਿੱਕੀ ਮਹੈਸੀ, ਸੰਦੀਪ ਮਾਸਟਰ, ਕਾਲੂ ਚੇਚੀ, ਹੁਸਨ ਲਾਲ ਸਰਪੰਚ, ਬਿੰਦਰ ਭਾਟੀਆ, ਰੋਸ਼ਨ ਭਾਟੀਆ, ਸੋਹਣ ਲਾਲ, ਹਰਮੇਸ਼ ਚੇਲਾ ਸਾਬਕਾ ਸਰਪੰਚ, ਬਾਬੂ ਰਾਮ ਰਤਨ, ਕੁੰਦਨ ਲਾਲ ਲੰਬੜ, ਨਰੇਸ਼ ਲੰਬੜ, ਰਿੰਕੂ ਫੌਜੀ, ਰਾਕੇਸ਼ ਕੁਮਾਰ ਸੈਕਟਰੀ, ਕਾਲਾ ਗੁੱਜਰ, ਜੀਤ ਰਾਮ, ਦੇਸ਼ ਰਾਜ, ਇੰਸਪੈਕਟਰ ਦਵਿੰਦਰ ਕੁਮਾਰ, ਸੁਰਿੰਦਰ ਲੰਬੜ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।