- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਨਐਮਈਓ-ਓਐਸ ਅਧੀਨ ਖੇਤੀਬਾੜੀ ਇਨਪੁਟਸ ਦੀ ਕੋਟੇਸ਼ਨ ਦੀ ਕੀਤੀ ਮੰਗ-ਮੁੱਖ ਖੇਤੀਬਾੜੀ ਅਫ਼ਸਰ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਮੁੱਖ ਖੇਤੀਬਾੜੀ ਅਫ਼ਸਰ ਡਾ. ਲੇਖ ਰਾਜ ਮਾਹੀ ਨੇ ਦੱਸਿਆ ਕਿ ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲਜ਼-ਆਇਲਸੀਡਜ਼ ਸਕੀਮ ਅਧੀਨ ਨੁਮਾਇਸ਼ੀ ਪ੍ਰਦਰਸ਼ਨੀਆਂ ਲਈ ਲੋੜੀਂਦੇ ਖੇਤੀਬਾੜੀ ਇਨਪੁਟਸ, ਖਾਦਾਂ ਅਤੇ ਰਸਾਇਣਾਂ ਦੀ ਖ਼ਰੀਦ ਕਰਨ ਲਈ ਮਾਨਤਾ ਪ੍ਰਾਪਤ ਡੀਲਰਾਂ, ਫਰਮਾਂ ਅਤੇ ਸਪਲਾਇਰਾਂ ਤੋਂ ਸੀਲਬੰਦ ਕੋਟੇਸ਼ਨਾਂ ਦੀ ਮੰਗ ਕੀਤੀ ਜਾਂਦੀ ਹੈ। ਪ੍ਰਤੀ ਪ੍ਰਦਰਸ਼ਨੀ ਇਨਪੁਟਸ ਦੀ ਵੰਡ ਅਨੁਸਾਰ ਬੈਂਟੋਨਾਈਟ ਸਲਫਰ 32.5 ਕਿਲੋਗ੍ਰਾਮ, ਕਵਿਨਾਲਫਾਸ 625 ਮਿਲੀਲੀਟਰ, ਕਾਰਬੋਫਿਊਰਾਨ 32.5 ਕਿਲੋਗ੍ਰਾਮ, ਮੋਨੋ ਜ਼ਿੰਕ 33 ਪ੍ਰਤੀਸ਼ਤ, 10 ਕਿਲੋਗ੍ਰਾਮ ਅਤੇ ਰਿਡੋਮਿਲ ਗੋਲਡ 625 ਗ੍ਰਾਮ ਪ੍ਰਤੀ ਪ੍ਰਦਰਸ਼ਨੀ ਲੋੜੀਂਦਾ ਹੈ। ਇਛੁੱਕ ਫਰਮਾਂ ਅਤੇ ਸਪਲਾਇਰ ਆਪਣੀਆਂ ਸੀਲਬੰਦ ਕੋਟੇਸ਼ਨਾਂ ਮਿਤੀ 21/10/2026 ਨੂੰ ਸ਼ਾਮ 5 ਵਜੇ ਤੱਕ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਸਾਰੀਆਂ ਕੋਟੇਸ਼ਨਾਂ ਵਿਚ ਜੀਐੱਸਟੀ ਅਤੇ ਹੋਰ ਸਾਰੇ ਸਰਕਾਰੀ ਕਰ ਸ਼ਾਮਲ ਹੋਣੇ ਚਾਹੀਦੇ ਹਨ। ਸਪਲਾਈ ਕੀਤੇ ਜਾਣ ਵਾਲੇ ਇਨਪੁਟਸ ਉੱਚ ਮਿਆਰੀ ਅਤੇ ਮਿਆਰ ਅਨੁਸਾਰ ਹੋਣੇ ਜ਼ਰੂਰੀ ਹਨ। ਅਧੂਰੀਆਂ ਜਾਂ ਨਿਯਤ ਮਿਤੀ 21/10/2026 ਤੋਂ ਬਾਅਦ ਪ੍ਰਾਪਤ ਹੋਈਆਂ ਕੋਟੇਸ਼ਨਾਂ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਜਾਂ ਸਾਰੀਆਂ ਕੋਟੇਸ਼ਨਾਂ ਨੂੰ ਰੱਦ ਕਰਨ ਦਾ ਅਧਿਕਾਰ ਮੁੱਖ ਖੇਤੀਬਾੜੀ ਅਫ਼ਸਰ ਕੋਲ ਸੁਰੱਖਿਅਤ ਰਹੇਗਾ।