ਸ਼ੇਰ-ਏ-ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਬੱਛੂਆਂ ਟੋਲ ਪਲਾਜ਼ਾ ’ਤੇ ਕਮੇਟੀ ਦਾ ਮੁੜ ਗਠਨ ਸ਼ੇਰੇ ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਬੱਛੂਆਂ ਟੋਲ ਪਲਾਜ਼ਾ 'ਤੇ ਕਮੇਟੀ ਦਾ ਮੁੜ ਗਠਨ
Publish Date: Thu, 08 Oct 2026 07:03 PM (IST)
Updated Date: Thu, 08 Oct 2026 07:05 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਸ਼ੇਰੇ ਪੰਜਾਬ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਬੱਛੂਆਂ ਟੋਲ ਪਲਾਜ਼ਾ ਵਿਖੇ ਆਯੋਜਿਤ ਕੀਤੀ। ਜੋ ਯੂਨੀਅਨ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਦੀ ਯੋਗ ਅਗਵਾਈ ਹੇਠ ਸੰਪੰਨ ਹੋਈ। ਮੀਟਿੰਗ ਦੌਰਾਨ ਟੋਲ ਪਲਾਜ਼ਾ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਰਹੇ। ਮੀਟਿੰਗ ਦੌਰਾਨ ਵਰਕਰਾਂ ਦੇ ਹੱਕਾਂ, ਮਸਲਿਆਂ ਅਤੇ ਸੰਗਠਨ ਦੀ ਮਜ਼ਬੂਤੀ ਤੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਬੱਛੂਆ ਟੋਲ ਪਲਾਜ਼ਾ ਕਮੇਟੀ ਦਾ ਦੁਬਾਰਾ ਗਠਨ ਕੀਤਾ। ਸੂਬਾ ਪ੍ਰਧਾਨ ਨਛੱਤਰ ਸਿੰਘ ਦੀ ਦੇਖ-ਰੇਖ ਹੇਠ ਕਮੇਟੀ ਦੇ ਕੰਮ-ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 20 ਮੈਂਬਰੀ ਕਮੇਟੀ ਦਾ ਗਠਨ ਕੀਤਾ।।ਜਿਸ ਵਿਚ ਅਹੁਦੇਦਾਰ ਨਵ-ਨਿਯੁਕਤ ਚੇਅਰਮੈਨ ਰਾਹੁਲ ਖੁੱਲਰ, ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਰੋਪੜ, ਮੀਤ ਪ੍ਰਧਾਨ ਰੋਹਿਤ ਘਈ, ਖਜਾਨਚੀ ਕੁਲਵਿੰਦਰ ਸਿੰਘ ਬੱਬਲ, ਜਨਰਲ ਸਕੱਤਰ ਵਰੁਣ ਅਨੰਦ, ਸਹਾਇਕ ਖਜਾਨਚੀ ਲਖਵਿੰਦਰ ਸਿੰਘ, ਸਕੱਤਰ ਮਦਨ ਮੋਹਨ ਅਤੇ ਬਾਕੀ ਮੈਂਬਰਾਂ ਨੂੰ ਨਾਮਜਦ ਕੀਤਾ। ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੇ ਸੂਬਾ ਲੀਡਰਸ਼ਿਪ ਅਤੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਵਰਕਰਾਂ ਦੇ ਹੱਕਾਂ ਦੀ ਰਾਖੀ ਲਈ ਹਮੇਸ਼ਾ ਤਤਪਰ ਰਹਿਣਗੇ ਅਤੇ ਯੂਨੀਅਨ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਮੀਟਿੰਗ ਦੇ ਅਖੀਰ ਵਿਚ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ ਅਤੇ ਵਰਕਰਾਂ ਨੂੰ ਇਕ ਜੁੱਟ ਹੋ ਕੇ ਆਪਣੀਆਂ ਮੰਗਾਂ ਅਤੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਕਮਲਜੀਤ ਸਿੰਘ ਪ੍ਰਧਾਨ ਬਹਿਰਾਮ ਟੋਲ ਪਲਾਜ਼ਾ, ਨਿਰਮਲ ਸਿੰਘ ਨਿੰਮਾ ਅਤੇ ਮੱਲ੍ਹੀ ਬਾਈ, ਸਮੁੱਚੀ ਲੀਡਰਸ਼ਿਪ ਅਤੇ ਟੋਲ ਪਲਾਜ਼ਾ ਬੱਛੂਆਂ ਦੇ ਮੈਨੇਜਰ ਕਪਿਲ ਰਾਘਵ ਆਪਣੇ ਮੁਲਾਜ਼ਮ ਸਾਥੀਆਂ ਸਮੇਤ ਹਾਜ਼ਰ ਸਨ।