'ਰਤਨ ਪੰਜਾਬ ਦੇ' ਅਵਾਰਡ ਮਿਲਣਾ ਦੁਆ ਪਰਿਵਾਰ ਲਈ ਮਾਣ ਵਾਲੀ ਗੱਲ 'ਰਤਨ ਪੰਜਾਬ ਦੇ' ਅਵਾਰਡ ਮਿਲਣਾ ਦੁਆ ਪਰਿਵਾਰ ਲਈ ਮਾਣ ਵਾਲੀ ਗੱਲ
Publish Date: Mon, 28 Sep 2026 06:38 PM (IST)
Updated Date: Tue, 29 Sep 2026 04:04 AM (IST)
ਦੁਆ ਹਸਪਤਾਲ ਬੰਗਾ 1960 ਤੋਂ ਇਲਾਕੇ ਦੇ ਲੋਕਾਂ ਨੂੰ ਦੇ ਰਿਹਾ ਬੇਹਤਰੀਨ ਸਿਹਤ ਸੇਵਾਵਾਂ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਜਾਗਰਣ ਪਰਿਵਾਰ ਵੱਲੋਂ ਆਪਣੇ ਵਕਾਰੀ ਪੁਰਸਕਾਰ ਰਤਨ ਪੰਜਾਬ ਦੇ ਤਹਿਤ ਸਮਾਜ ਵਿਚ ਕਾਬਿਲ-ਏ-ਜ਼ਿਕਰ ਯੋਗਦਾਨ ਪਾਉਣ ਵਾਲੀਆਂ ਵਿਲੱਖ ਸਖਸ਼ੀਅਤਾਂ ਦਾ ਸਨਮਾਨ ਕਰਨ ਲਈ 29 ਸਤੰਬਰ ਨੂੰ ਸਵੇਰੇ 11 ਵਜੇ ਦ ਲਲਿਤ ਚੰਡੀਗੜ੍ਹ ਵਿਖੇ ਸਨਮਾਨ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ, ਵਿੱਤ, ਯੋਜਨਾ, ਪ੍ਰੋਗਰਾਮ ਲਾਗੂ ਕਰਨ, ਆਬਕਾਰੀ ਤੇ ਕਰ ਅਤੇ ਆਵਾਜਾਈ ਵਿਭਾਗ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਲੋਕ ਸਭਾ ਸੰਗਰੂਰ ਵੱਲੋਂ ਸ਼ਿਰਕਤ ਕਰਦਿਆਂ ਇੰਨ੍ਹਾਂ ਸਖਸ਼ੀਅਤਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਮਾਨਤਾ ਦੇਣ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰਨ ਦੇ ਜਸ਼ਨ ਵਿਚ ਸਨਮਾਨਿਤ ਕਰਨਗੇ। ਇਸੇ ਸਮਾਗਮ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕੇ ਬੰਗਾ ਚ ਸਥਿਤ ਦੁਆ ਹਸਪਤਾਲ ਬੰਗਾ ਦੇ ਡਾ. ਚੇਤਨ ਦੁਆ ਅਤੇ ਡਾ. ਈਰਾ ਦੁਆ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 1960 ਤੋਂ ਸਿਹਤ ਸੰਭਾਲ ਦੀ ਇੱਕ ਭਰੋਸੇਯੋਗ ਵਿਰਾਸਤ ਦੁਆ ਹਸਪਤਾਲ ਬੰਗਾ ਕੋਲ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮਰਪਿਤ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਇੱਕ ਮਾਣਮੱਤੀ ਵਿਰਾਸਤ ਹੈ। ਇਸ ਸਫ਼ਰ ਦੀ ਸ਼ੁਰੂਆਤ 1960 ’ਚ ਡਾ. ਰੋਸ਼ਨ ਲਾਲ ਦੁਆ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਭਾਈਚਾਰੇ ਨੂੰ ਮਿਆਰੀ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਦੇ ਵਚਨ ਨਾਲ ਇਸ ਸੰਸਥਾ ਦੀ ਨੀਂਹ ਰੱਖੀ ਸੀ। ਇਸ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਡਾ. ਰਾਜ ਕੁਮਾਰ ਦੁਆ ਨੇ ਮਰੀਜ਼ਾਂ ਦੀ ਦੇਖਭਾਲ ਅਤੇ ਡਾਕਟਰੀ ਸੇਵਾਵਾਂ ਪ੍ਰਤੀ ਹਸਪਤਾਲ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਸਾਲ 2014 ਤੋਂ ਦੁਆ ਹਸਪਤਾਲ ਦੀ ਅਗਵਾਈ ਦੁਆ ਪਰਿਵਾਰ ਦੀ ਅਗਲੀ ਪੀੜ੍ਹੀ ਡਾ. ਚੇਤਨ ਦੁਆ (ਐੱਮਬੀਬੀਐੱਸ, ਲੈਪਰੋਸਕੋਪਿਕ ਸਰਜਨ) ਤੇ ਡਾ. ਈਰਾ ਦੁਆ (ਐੱਮਬੀਬੀਐੱਸ, ਮੈਡੀਕਲ ਸਪੈਸ਼ਲਿਸਟ) ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਵੱਲੋਂ ਆਪਣੇ ਤਜਰਬੇ, ਆਧੁਨਿਕ ਡਾਕਟਰੀ ਮੁਹਾਰਤ ਅਤੇ ਮਰੀਜ਼-ਕੇਂਦਰਿਤ ਪਹੁੰਚ ਦੇ ਸੁਮੇਲ ਨਾਲ ਦੁਆ ਹਸਪਤਾਲ ਬੰਗਾ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਦੀ ਸਮਰਪਣ ਅਤੇ ਹਮਦਰਦੀ ਨਾਲ ਸੇਵਾ ਕਰਨ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਕਾਇਮ ਰੱਖ ਰਿਹਾ ਹੈ। ਇਸ ਸਨਮਾਨ ਸਮਾਗਮ ਨੂੰ ਲੈ ਕੇ ਡਾ. ਚੇਤਨ ਦੁਆ ਅਤੇ ਡਾ. ਈਰਾ ਦੁਆ ਅਤੇ ਸਮੂਹ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਨਮਾਨ ਲਈ ਸਮੂਹ ਦੁਆ ਪਰਿਵਾਰ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਅਤੇ ਜਾਗਰਣ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਾ ਰਿਹਾ ਹੈ।