‘ਰਤਨ ਪੰਜਾਬ ਦੇ’ ਐਵਾਰਡ ਮਿਲਣਾ ਜ਼ਿਲ੍ਹੇ ਅਤੇ ਸਾਡੇ ਲਈ ਮਾਣ ਵਾਲੀ ਗੱਲ : ਡਾ. ਦੁਆ ਤੇ ਡਾ. ਦੁਆ 'ਰਤਨ ਪੰਜਾਬ ਦੇ' ਅਵਾਰਡ ਮਿਲਣਾ ਜ਼ਿਲ੍ਹੇ ਅਤੇ ਸਾਡੇ ਲਈ ਮਾਣ ਵਾਲੀ ਗੱਲ-ਡਾ. ਚੇਤਨ ਦੁਆ ਅਤੇ ਡਾ. ਈਰਾ ਦੁਆ
Publish Date: Wed, 30 Sep 2026 03:44 PM (IST)
Updated Date: Wed, 30 Sep 2026 03:45 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜਾਗਰਣ ਪਰਿਵਾਰ ਵੱਲੋਂ ਭਰੋਸੇਮੰਦ ਸਿਹਤ ਸੇਵਾਵਾਂ ਦੀ ਇੱਕ ਵਿਰਾਸਤ ਵੱਜੋਂ ਦੁਆ ਹਸਪਤਾਲ ਬੰਗਾ ਨੂੰ ਦਿੱਤੇ ਆਪਣੇ ਵਕਾਰੀ ਪੁਰਸਕਾਰ ‘ਰਤਨ ਪੰਜਾਬ ਦੇ’ ਅਵਾਰਡ ਨਾਲ ਨਿਵਾਜਣਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਮਾਣ ਵਾਲੀ ਗੱਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੁਆ ਹਸਪਤਾਲ ਬੰਗਾ ਦੇ ਪ੍ਰਬੰਧਕ ਡਾ. ਚੇਤਨ ਦੁਆ ਅਤੇ ਡਾ. ਈਰਾ ਦੁਆ ਨੇ ਪੰਜਾਬੀ ਜਾਗਰਣ ਅਤੇ ਸਮੂਹ ਜਾਗਰਣ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਸਨਮਾਨ ਜਾਗਰਣ ਪਰਿਵਾਰ ਵੱਲੋਂ ਦ ਲਲਿਤ ਚੰਡੀਗੜ੍ਹ ਵਿਖੇ ਕਰਵਾਇਆ ਗਿਆ ਸੀ। ਜਿਸ ਵਿਚ ਬਤੌਰ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ, ਵਿੱਤ, ਯੋਜਨਾ, ਪ੍ਰੋਗਰਾਮ ਲਾਗੂ ਕਰਨ, ਆਬਕਾਰੀ ਤੇ ਕਰ ਅਤੇ ਆਵਾਜਾਈ ਵਿਭਾਗ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਗੁਰਮੀਤ ਸਿੰਘ ਮੀਤ ਹੇਅਰ ਮੈਂਬਰ ਲੋਕ ਸਭਾ ਸੰਗਰੂਰ, ਦੈਨਿਕ ਜਾਗਰਣ ਦੇ ਸੀਜੇਐਮ ਮੋਹਿੰਦਰ ਕੁਮਾਰ, ਪੰਜਾਬੀ ਜਾਗਰਣ ਦੇ ਮੁੱਖ ਸੰਪਾਦਕ ਇੰਦਰਪ੍ਰੀਤ ਸਿੰਘ ਵੱਲੋਂ ਸ਼ਿਰਕਤ ਕੀਤੀ ਸੀ। ਡਾ. ਚੇਤਨ ਦੁਆ ਅਤੇ ਈਰਾ ਦੁਆ ਨੇ ਦੱਸਿਆ ਕਿ ਦੁਆ ਹਸਪਤਾਲ ਬੰਗਾ 1960 ਤੋਂ ਸਿਹਤ ਸੰਭਾਲ ਦੀ ਇੱਕ ਭਰੋਸੇਯੋਗ ਵਿਰਾਸਤ ਨੂੰ ਸੰਭਾਲਦੇ ਹੋਏ ਛੇ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਮਰਪਿਤ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਦੀ ਸੇਵਾ ਨਿਭਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਫ਼ਰ ਦੀ ਸ਼ੁਰੂਆਤ 1960 ਵਿਚ ਡਾ. ਰੋਸ਼ਨ ਲਾਲ ਦੁਆ ਦੁਆਰਾ ਕੀਤੀ ਸੀ, ਜਿਨ੍ਹਾਂ ਨੇ ਭਾਈਚਾਰੇ ਨੂੰ ਮਿਆਰੀ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਦੇ ਵਚਨ ਨਾਲ ਇਸ ਸੰਸਥਾ ਦੀ ਨੀਂਹ ਰੱਖੀ ਸੀ। ਇਸ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਡਾ. ਰਾਜ ਕੁਮਾਰ ਦੁਆ ਨੇ ਮਰੀਜ਼ਾਂ ਦੀ ਦੇਖਭਾਲ ਅਤੇ ਡਾਕਟਰੀ ਸੇਵਾਵਾਂ ਪ੍ਰਤੀ ਹਸਪਤਾਲ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ। ਸਾਲ 2014 ਤੋਂ ਦੁਆ ਹਸਪਤਾਲ ਦੀ ਅਗਵਾਈ ਦੁਆ ਪਰਿਵਾਰ ਦੀ ਅਗਲੀ ਪੀੜ੍ਹੀ ਡਾ. ਚੇਤਨ ਦੁਆ (ਐਮਬੀਬੀਐੱਸ, ਲੈਪਰੋਸਕੋਪਿਕ ਸਰਜਨ) ਅਤੇ ਡਾ. ਈਰਾ ਦੁਆ (ਐਮਬੀਬੀਐੱਸ, ਮੈਡੀਕਲ ਸਪੈਸ਼ਲਿਸਟ) ਸੇਵਾਵਾਂ ਨਿਭਾ ਰਹੇ ਹਨ। ਇੰਨ੍ਹਾਂ ਵੱਲੋਂ ਆਪਣੇ ਤਜਰਬੇ, ਆਧੁਨਿਕ ਡਾਕਟਰੀ ਮੁਹਾਰਤ ਅਤੇ ਮਰੀਜ਼-ਕੇਂਦਰਿਤ ਪਹੁੰਚ ਦੇ ਸੁਮੇਲ ਨਾਲ ਦੁਆ ਹਸਪਤਾਲ ਬੰਗਾ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਦੀ ਸਮਰਪਣ ਅਤੇ ਹਮਦਰਦੀ ਨਾਲ ਸੇਵਾ ਕਰਨ ਦੀ ਆਪਣੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਕਾਇਮ ਰੱਖਿਆ ਹੈ। ਇਸ ਮੌਕੇ ਡਾ. ਚੇਤਨ ਦੁਆ ਅਤੇ ਡਾ. ਈਰਾ ਦੁਆ ਅਤੇ ਸਮੂਹ ਦੁਆ ਪਰਿਵਾਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਮੇਤ ਸਮੂਹ ਜਾਗਰਣ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ।