- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਤਾਬਾਂ ਪੜ੍ਹਨ ਨਾਲ ਸਾਡੀ ਸੋਚਣ, ਸਮਝਣ ਅਤੇ ਯਾਦ ਸ਼ਕਤੀ ਦਾ ਵਿਕਾਸ ਹੁੰਦਾ ਹੈ-ਇੰਜ. ਜਸਵੀਰ ਸਿੰਘ ਮੋਰੋਂ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਵਿਵੇਕ ਵਿਕਾਸ ਲਹਿਰ ਪੰਜਾਬ ਮੁੱਖ ਦਫ਼ਤਰ ਬੰਗਾ ਵੱਲੋਂ ਨਿਰੰਤਰ ਪਾਠਕਾਂ ਤੱਕ ਮੁਫ਼ਤ ਕਿਤਾਬਾਂ ਪਹੁੰਚਾ ਰਹੀਆਂ ਹੈ। ਇਸ ਕਾਰਜ ਵਾਸਤੇ ਕੋਈ ਨਾ ਕੋਈ ਮੌਕਾ ਆਪ ਤਿਆਰ ਕਰ ਲਿਆ ਜਾਂਦਾ ਹੈ। ਇਸ ਤੋਂ ਬਿਨਾਂ ਸਾਂਝੇ ਸਮਾਗਮਾਂ ਦੀ ਵਰਤੋਂ ਵੀ ਕਰ ਲਈ ਜਾਂਦੀ ਹੈ, ਜਿਵੇਂ ਖੂਨ ਦੇਣ ਦੇ ਕੈਂਪ, ਪਰਿਵਾਰਕ ਖੁਸ਼ੀ, ਗ਼ਮੀ ਦੇ ਸਮਾਗਮ, ਜਥੇਬੰਦੀਆਂ ਦੇ ਧਰਨੇ ਅਤੇ ਚੋਣ ਵਰਗੇ ਮੌਕਿਆਂ ਨੂੰ ਵੀ ਕਿਤਾਬਾਂ ਵੰਡਣ ਲਈ ਵਰਤ ਲਿਆ ਜਾਂਦਾ ਹੈ। ਇਸ ਲੜੀ ਤਹਿਤ ਫੋਰਡ ਪੰਜਾਬ ਦੇ ਸਬ ਜੋਨ ਨਵਾਂਸ਼ਹਿਰ ਦੇ ਰਿਟਾਇਰਡ ਡਿਪਲੋਮਾ ਇੰਜੀਨੀਅਰਜ਼ ਦੇ ਅਹੁਦੇਦਾਰਾਂ ਦੀ ਚੋਣ ਮੌਕੇ ਅਜਲਾਸ ਵਿੱਚ ਆਏ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਵਿਵੇਕ ਵਿਕਾਸ ਲਹਿਰ ਪੰਜਾਬ ਵੱਲੋਂ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਇੰਜ. ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਕਿਤਾਬਾਂ ਪੜ੍ਹਨ ਨਾਲ ਸਾਡੀ ਸੋਚਣ, ਸਮਝਣ ਅਤੇ ਯਾਦ ਸ਼ਕਤੀ ਦਾ ਵਿਕਾਸ ਹੁੰਦਾ ਹੈ। ਨਵੇਂ ਸ਼ਬਦਾਂ ਦਾ ਗਿਆਨ ਹੁੰਦਾ ਹੈ, ਜਿਸ ਨਾਲ ਸਾਡੀ ਗੱਲਬਾਤ ਕਰਨ ਦੀ ਸ਼ੈਲੀ ਵਿਚ ਨਿਖਾਰ ਆਉਂਦਾ ਹੈ। ਕਿਤਾਬਾਂ ਮਨੁੱਖ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਫੈਲਾਉਂਦੀਆਂ ਹਨ।