ਨਸ਼ਿਆਂ ਖਿਲਾਫ ਲੋਕਾਂ ਨੂੰ ਜਗਾਉਣ ਲਈ ਫੂਕਿਆ ਚਿੱਟੇ ਦਾ ਰਾਵਣ : ਅਜੇ ਮੰਗੂਪੁਰ ਨਸ਼ਿਆਂ ਖਿਲਾਫ ਲੋਕਾਂ ਨੂੰ ਜਗਾਉਣ ਲਈ ਫੂਕਿਆ ਚਿੱਟੇ ਦਾ ਰਾਵਣ-ਅਜੇ ਮੰਗੂਪੁਰ
Publish Date: Tue, 20 Oct 2026 06:14 PM (IST)
Updated Date: Tue, 20 Oct 2026 06:18 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਆਮ ਆਦਮੀ ਪਾਰਟੀ ਦੇ ਸਮੇਂ ਪੰਜਾਬ ਵਿਚ ਨਸ਼ਿਆਂ ਦਾ ਕੋਹੜ ਫਿਰ ਤੋਂ ਵਧਿਆ, ਇਹ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਦਸ਼ਹਿਰੇ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦਫਤਰ ਬਲਾਚੌਰ ਵਿਖੇ ਚਿੱਟੇ ਦਾ ਰਾਵਣ ਫੂਕਿਆ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਨਸ਼ਿਆ ਨੂੰ ਕਾਫੀ ਹੱਦ ਤੱਕ ਠੱਲ ਪਾ ਦਿੱਤੀ ਸੀ। ਪਰੰਤੂ ਆਪ ਸਰਕਾਰ ਸਮੇਂ ਨਸ਼ਿਆਂ ਦਾ ਕੋੜ ਮੁੜ ਪੰਜਾਬ ਵਿਚ ਵਾਪਿਸ ਆ ਪਰਤਿਆ। ਆਪ ਸਰਕਾਰ ਦੀ ਢਿੱਲ ਕਰਕੇ ਨਸ਼ਾ ਘਰਾਂ ਵਿਚ ਆਮ ਵਿਕ ਰਿਹਾ, ਇਸ ਨਸ਼ੇ ਨੇ ਮਾਵਾਂ ਤੋਂ ਪੁੱਤ ਅਤੇ ਭੈਣਾਂ ਤੋਂ ਭਰਾ ਖੋ ਲਏ। ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿਚ ਨਸ਼ਾ ਜੜੋਂ ਖਤਮ ਕਰ ਦੇਵਾਂਗੇ, ਪਰੰਤੂ ਨਸ਼ਿਆ ਨੂੰ ਬੜਾਵਾ ਦੇਣ ਵਾਲੇ ਇਹ ਆਪ ਹੀ ਨੇ ਬੇਰੋਜ਼ਗਾਰੀ ਦੀਆਂ ਜੜਾਂ ਪੰਜਾਬ ਵਿਚ ਆਪਣੀ ਪਕੜ ਮਜਬੂਤ ਕਰ ਚੁੱਕੀਆਂ ਜਾਪਦੀਆਂ। ਪੰਜਾਬ ਦੇ ਨੌਜਵਾਨ ਜਾਂ ਤਾਂ ਨਸ਼ਿਆਂ ਵੱਲ ਹੋ ਰਹੇ ਨੇ ਜਾਂ ਪੰਜਾਬ ਛੱਡ ਬਾਹਰ ਨੂੰ ਭੱਜ ਰਹੇ ਹਨ। ਅਜੇ ਮੰਗੂਪੁਰ ਨੇ ਪੰਜਾਬੀਆਂ ਨੂੰ ਕਿਹਾ ਕਿ ਜੇਕਰ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਤਾਂ ਸਾਨੂੰ ਪਹਿਲਾਂ ਆਪ ਸਰਕਾਰ ਨੂੰ ਇੱਥੋਂ ਭਜਾਉਣਾਂ ਪੈਣੇ। ਇਸ ਮੌਕੇ ਧਰਮਪਾਲ ਚੇਅਰਮੈਨ ਬਲਾਕ ਸੰਮਤੀ ਬਲਾਚੌਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀਸੀਸੀ, ਨਾਨਕ ਸਿੰਘ ਬਾਂਠ ਚੇਅਰਮੈਨ ਬਲਾਚੌਰ, ਸੁਰਿੰਦਰ ਸ਼ਿੰਦਾ ਪ੍ਰਧਾਨ, ਦਿਨੇਸ਼ ਕੁਨਾਰ, ਪਰਮਜੀਤ ਕੌਰ ਮਹਿਲਾ ਪ੍ਰਧਾਨ, ਰਕੇਸ਼ ਰਾਣੀ ਜਨਰਲ ਸਕੱਤਰ ਡੀਸੀਸੀ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀਸੀਸੀ, ਲਾਲ ਬਹਾਦੁਰ ਗਾਂਧੀ ਕੌਂਸਲਰ, ਜਿੰਦਰ ਕੁਮਾਰ ਪ੍ਰਧਾਨ ਐੱਸਸੀ ਸੈੱਲ, ਹਰਪ੍ਰੀਤ ਹੈਰੀ ਯੂਥ ਪ੍ਰਧਾਨ ਸ਼ਹਿਰੀ, ਨਰੇਸ਼ ਚੇਚੀ ਕੌਂਸਲਰ, ਹਰਮੇਸ਼ ਕੁਮਾਰ ਬਿੱਲਾ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।