- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਠਗੜ੍ਹ ਸੁਸਾਇਟੀ ਰਾਸ਼ਨ ਡਿਪੂ ਵਿਖੇ ਰਾਸ਼ਨ ਕਿੱਟਾਂ ਵੰਡੀਆਂ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪੰਜਾਬ ਸਰਕਾਰ ਵੱਲੋਂ ਰਾਸ਼ਨ ਕਿੱਟਾਂ ਵੰਡਣ ਦਾ ਸਿਲਸਿਲਾ ਲਗਾਤਰ ਜਾਰੀ ਹੈ। ਇਸੇ ਲੜੀ ਅਧੀਨ ਕਾਠਗੜ੍ਹ ਸੁਸਾਇਟੀ ਦੇ ਰਾਸ਼ਨ ਡਿਪੂ ਵਿਖੇ ਨਵੇਂ ਅਪਡੇਟ ਹੋਏ ਰਾਸ਼ਨ ਕਾਰਡ ਤੇ ਰਾਸ਼ਨ ਕਿੱਟਾਂ ਸੁਸਾਇਟੀ ਦੇ ਮੁਲਾਜ਼ਮਾਂ ਨੇ ਪਰਚੀਆਂ ਕੱਟ ਕੇ ਲਾਭਪਾਤਰੀਆਂ ਨੂੰ ਰਾਸ਼ਨ ਕਿੱਟਾਂ ਵੰਡੀਆਂ। ਇਹ ਰਾਸ਼ਨ ਕਿੱਟਾਂ ਲੋੜਵੰਦ ਲਾਭਪਾਤਰੀਆਂ ਲਈ ਇਕ ਮਹੱਤਵਪੂਰਨ ਵਰਦਾਨ ਸਾਬਤ ਹੋ ਰਹੀਆਂ ਹਨ। ਸਹਿਕਾਰੀ ਸਭਾ ਕਾਠਗੜ੍ਹ ਦੇ ਪ੍ਰਧਾਨ ਨੰਬਰਦਾਰ ਜਸਵੀਰ ਸਿੰਘ ਘੁੰਮਣ ਅਤੇ ਸਹਿਕਾਰੀ ਸਭਾ ਦੇ ਸਕੱਤਰ ਗੁਰਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਇਸ ਸੁਸਾਇਟੀ ਨਾਲ 20 ਪਿੰਡ ਜੁੜੇ ਹੋਏ ਹਨ ਤੇ ਫੂਡ ਸਪਲਾਈ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਰਾਸ਼ਨ ਕਿੱਟਾਂ ਜਾਰੀ ਕੀਤੀਆਂ ਹਨ ਅਤੇ ਅਪਡੇਟ ਹੋਏ ਨਵੇਂ ਰਾਸ਼ਨ ਕਾਰਡ ਵੀ ਜਾਰੀ ਕੀਤੇ ਗਏ ਹਨ। ਸੰਜੀਵ ਕੁਮਾਰ ਮੁਨੀਮ, ਨੰਦ ਲਾਲ ਨੰਦੂ ਸੁਸਾਇਟੀ ਮੁਲਾਜਮ, ਚਾਹਲ ਪਿੰਡ ਦੇ ਬਲਵੀਰ ਕੁਮਾਰ ਬੰਤਾ ਮੈਂਬਰ ਪੰਚਾਇਤ ਨੇ ਰਾਸ਼ਨ ਕਿੱਟਾਂ ਵੰਡੀਆਂ। ਰਾਸ਼ਨ ਕਿੱਟਾਂ ਲੈਣ ਵਾਲਿਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਤੇ ਸੁਸਾਇਟੀ ਪ੍ਰਧਾਨ ਜਸਵੀਰ ਸਿੰਘ ਘੁੰਮਣ ਦਾ ਧੰਨਵਾਦ ਕੀਤਾ।