ਨਗਰ ਕੌਂਸਲ ਰਾਹੋਂ ਦੀ ਪ੍ਰਧਾਨਗੀ ਰਸ਼ਮੀ ਰਣਦੇਵ ਬੋਬੀ ਦੀ ਝੋਲੀ ਨਗਰ ਕੌਂਸਲ ਰਾਹੋਂ ਦੀ ਪ੍ਰਧਾਨਗੀ ਰਸ਼ਮੀ ਰਣਦੇਵ ਬੋਬੀ ਦੀ ਝੋਲੀ
Publish Date: Thu, 23 Jul 2026 06:12 PM (IST)
Updated Date: Fri, 24 Jul 2026 04:07 AM (IST)
ਮੋਹਣ ਲਾਲ ਬਣੇ ਨਗਰ ਕੌਂਸਲ ਰਾਹੋਂ ਦੇ ਉਪ ਪ੍ਰਧਾਨ ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਨਗਰ ਕੌਂਸਲ ਰਾਹੋਂ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਵੀਰਵਾਰ ਨੂੰ ਨਗਰ ਕੌਂਸਲ ਦਫ਼ਤਰ ਵਿਖੇ ਸ਼ਾਂਤੀਪੂਰਨ ਅਤੇ ਸਰਬਸੰਮਤੀ ਨਾਲ ਸੰਪੰਨ ਹੋਈ। ਚੋਣ ਪ੍ਰਕਿਰਿਆ ਐੱਸਡੀਐਮ ਬਲਾਚੌਰ ਦੀ ਨਿਗਰਾਨੀ ਹੇਠ ਕਰਵਾਈ ਗਈ। ਜਦਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਡੀਐੱਸਪੀ ਪੰਕਜ ਸ਼ਰਮਾ ਨੂੰ ਪਹਿਲਾਂ ਹੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਐੱਸਡੀਐਮ ਦਫ਼ਤਰ ਵੱਲੋਂ ਜਾਰੀ ਅਧਿਕਾਰਤ ਨੋਟਿਸ ਅਨੁਸਾਰ ਵਿਸ਼ੇਸ਼ ਮੀਟਿੰਗ 23 ਜੁਲਾਈ 2026 ਨੂੰ ਦੁਪਹਿਰ 2 ਵਜੇ ਨਗਰ ਕੌਂਸਲ ਰਾਹੋਂ ਵਿਖੇ ਸੱਦੀ ਗਈ ਸੀ। ਮੀਟਿੰਗ ਦੀ ਕਾਰਵਾਈ ਵਿਚ ਸਭ ਤੋਂ ਪਹਿਲਾਂ ਨਵ-ਚੁਣੇ 12 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਉਪਰੰਤ ਪ੍ਰਧਾਨ ਅਤੇ ਫਿਰ ਮੀਤ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਸਹੁੰ ਚੁੱਕਣ ਵਾਲੇ ਕੌਂਸਲਰਾਂ ਵਿਚ ਵਾਰਡ ਨੰਬਰ 1 ਤੋਂ ਊਸ਼ਾ ਰਾਣੀ, ਵਾਰਡ ਨੰਬਰ 2 ਤੋਂ ਦਵਿੰਦਰ ਕੁਮਾਰ ਜਾਂਗੜਾ, ਵਾਰਡ ਨੰਬਰ 3 ਤੋਂ ਰਸ਼ਮੀ ਰਣਦੇਵ, ਵਾਰਡ ਨੰਬਰ 4 ਤੋਂ ਬਿਮਲ ਕੁਮਾਰ, ਵਾਰਡ ਨੰਬਰ 5 ਤੋਂ ਹਰਦੀਪ ਕੌਰ, ਵਾਰਡ ਨੰਬਰ 6 ਤੋਂ ਰਣਧੀਰ ਸਿੰਘ, ਵਾਰਡ ਨੰਬਰ 7 ਤੋਂ ਸਿਮਰਨਜੋਤ ਕੌਰ, ਵਾਰਡ ਨੰਬਰ 8 ਤੋਂ ਮਹਿੰਦਰ ਸਿੰਘ, ਵਾਰਡ ਨੰਬਰ 9 ਤੋਂ ਜਸਵਿੰਦਰ ਚੋਪੜਾ, ਵਾਰਡ ਨੰਬਰ 10 ਤੋਂ ਮੋਹਣ ਲਾਲ, ਵਾਰਡ ਨੰਬਰ 11 ਤੋਂ ਦਵਿੰਦਰ ਕੌਰ ਅਤੇ ਵਾਰਡ ਨੰਬਰ 12 ਤੋਂ ਮਨਜੀਤ ਲਾਲ ਸ਼ਾਮਲ ਸਨ। ਚੋਣ ਦੌਰਾਨ ਰਸ਼ਮੀ ਰਣਦੇਵ ਪਤਨੀ ਹੇਮੰਤ ਰਣਦੇਵ ਬੌਬੀ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਰਾਹੋਂ ਦਾ ਪ੍ਰਧਾਨ ਚੁਣਿਆ ਗਿਆ, ਜਦਕਿ ਮੋਹਣ ਲਾਲ ਨੂੰ ਸਰਬਸੰਮਤੀ ਨਾਲ ਉਪ ਪ੍ਰਧਾਨ ਚੁਣਿਆ ਗਿਆ। ਚੋਣ ਉਪਰੰਤ ਨਵ-ਚੁਣੇ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਵੀ ਵਿਧੀਵਤ ਸਹੁੰ ਚੁਕਾਈ ਗਈ। ਇਸ ਮੌਕੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਚੋਣ ਤੋਂ ਬਾਅਦ ਨਵ-ਚੁਣੇ ਅਹੁਦੇਦਾਰਾਂ ਨੂੰ ਪਾਰਟੀ ਆਗੂਆਂ ਅਤੇ ਸਮਰਥਕਾਂ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿੱਘੀਆਂ ਵਧਾਈਆਂ ਦਿੱਤੀਆਂ। ਨਵ-ਚੁਣੇ ਪ੍ਰਧਾਨ ਰਸ਼ਮੀ ਰਣਦੇਵ ਅਤੇ ਉਪ ਪ੍ਰਧਾਨ ਮੋਹਣ ਲਾਲ ਨੇ ਭਰੋਸਾ ਦਿੱਤਾ ਕਿ ਉਹ ਸਮੂਹ ਕੌਂਸਲਰਾਂ ਨੂੰ ਨਾਲ ਲੈ ਕੇ ਰਾਹੋਂ ਸ਼ਹਿਰ ਦੇ ਸਰਵਪੱਖੀ ਵਿਕਾਸ, ਸਫ਼ਾਈ, ਬੁਨਿਆਦੀ ਸਹੂਲਤਾਂ ਅਤੇ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਅੱਗੇ ਵਧਾਉਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਹੇਮੰਤ ਰਣਦੇਵ ਸ਼ਿਅਦ ਦੇ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਹੋਂ, ਸ਼ਿਅਦ ਦੇ ਹਲਕਾ ਇੰਚਾਰਜ ਨਵਾਂਸ਼ਹਿਰ ਸੁਖਦੀਪ ਸਿੰਘ ਸੁਕਾਰ, ਈਓ ਮਨੀਸ਼ ਕੁਮਾਰ, ਡੀਐੱਸਪੀ ਪੰਕਜ ਸ਼ਰਮਾ, ਕੌਂਸਲਰ ਪਰਮ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖਾਰਾ, ਰਾਜਵਿੰਦਰ ਸਿੰਘ ਭੱਟੀ, ਐਡਵੋਕੇਟ ਨੋਵਲ ਸਰੀਨ, ਗੌਰਵ ਸਰੀਨ, ਕਮਲਜੀਤ ਸਿੰਘ ਰਾਣਾ, ਮਲਕੀਤ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਕਿੰਦਾ, ਡੀਪੀਆਈ ਪ੍ਰਧਾਨ ਰੋਹਨ ਚੱਢਾ, ਯੂਥ ਆਗੂ ਮੁਕੇਸ਼ ਚੋਪੜਾ ਬੋਬੀ, ਬਲਵੰਤ ਸਿੰਘ ਚੀਮਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਮੁਹੱਲਾ ਵਾਸੀ ਹਾਜ਼ਰ ਸਨ।