
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਰੱਖੜ ਪੁੰਨਿਆ ਦਾ ਸਮਾਗਮ ਅੱਜ ਤੋਂ

ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਬ੍ਰਹਮ ਸਰੋਵਰ ਧਾਮ ਭੂਰੀਵਾਲੇ ਮਾਲੇਵਾਲ ਵਿਖੇ ਤਿੰਨ ਰੋਜ਼ਾ ਰੱਖੜ ਪੁੰਨਿਆ ਸੰਤ ਸਮਾਗਮ 26, 27 ਅਤੇ 28 ਅਗਸਤ ਨੂੰ ਸ਼ਰੀ ਸ਼੍ਰੀ 1008 ਸ਼੍ਰੀ ਸਤਿਗੁਰੂ ਬ੍ਰਹਮ ਸਾਗਰ ਜੀ ਮਹਾਰਾਜ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਭੂਰੀਵਾਲੇ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਗੁਰਗੱਦੀ ਪਰੰਪਰਾ ਅਨੁਸਾਰ ਸਤਿਗੁਰੂ ਭੂਰੀਵਾਲਿਆਂ ਦੇ ਆਗਮਨ ਦਿਵਸ ਦੀ ਖੁਸ਼ੀ ਵਿਚ ਇਹ ਸਮਾਗਮ ਰੱਖੜ ਪੁੰਨਿਆ ਨੂੰ ਸਮਰਪਿਤ ਕੀਤਾ ਜਾਂਦਾ ਹੈ। ਭੂਰੀਵਾਲੇ ਮਾਲੇਵਾਲ ਇੱਕ ਇਤਿਹਾਸਕ ਸਥਾਨ ਹੈ, ਜਿੱਥੇ ਭੂਰੀਵਾਲੇ ਮਹਾਰਾਜ ਸ਼੍ਰੀ ਬ੍ਰਹਮ ਸਾਗਰ ਜੀ ਰੱਖੜ ਪੁੰਨਿਆ ਦੇ ਪਾਵਨ ਮੌਕੇ ’ਤੇ ਬਿਰਾਜਮਾਨ ਹੋਏ ਸਨ। ਉਨ੍ਹਾਂ ਦੱਸਿਆ ਕਿ ਜਗਤ ਗੁਰੂ ਬਾਬਾ ਗਰੀਬ ਦਾਸ ਦੀ ਰਚਿਤ ਬਾਣੀ ਦੇ ਅਖੰਡ ਪਾਠ ਦੇ ਪ੍ਰਕਾਸ਼ 26 ਅਗਸਤ ਨੂੰ ਆਰੰਭ ਹੋਣਗੇ। 27 ਅਗਸਤ ਨੂੰ ਮੱਧ ਦੀ ਬਾਣੀ ਦੇ ਭੋਗ ਪਾਏ ਜਾਣਗੇ, ਜਦਕਿ 28 ਅਗਸਤ ਨੂੰ ਰੱਖੜ ਪੁੰਨਿਆ ਵਾਲੇ ਦਿਨ ਅਖੰਡ ਪਾਠ ਦੇ ਸੰਪੂਰਨ ਭੋਗ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਵੱਲੋਂ ਪਾਏ ਜਾਣਗੇ। ਸੰਤ ਸਮਾਗਮ ਦੇ ਤਿੰਨੋਂ ਦਿਨ ਸੰਧਿਆ ਆਰਤੀ ਉਪਰੰਤ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲੇ ਅਤੇ ਹੋਰ ਸੰਤ ਮਹਾਪੁਰਸ਼ ਸਤਿਸੰਗ ਰਾਹੀਂ ਸੰਗਤਾਂ ਨੂੰ ਆਪਣੇ ਅਨਮੋਲ ਪ੍ਰਵਚਨਾਂ ਨਾਲ ਨਿਹਾਲ ਕਰਨਗੇ। ਇਸ ਮੌਕੇ ਭੂਰੀਵਾਲੇ ਮਾਲੇਵਾਲ ਅਤੇ ਬੂਥਗੜ੍ਹ ਪਿੰਡ ਦੀ ਸੰਗਤ ਵੱਲੋਂ ਰੋਜ਼ਾਨਾ ਦੀ ਤਰ੍ਹਾਂ ਪੀਜੀਆਈ ਚੰਡੀਗੜ੍ਹ ਦੇ ਮਰੀਜ਼ਾਂ ਲਈ ਦੇਸੀ ਘਿਓ ਦਾ ਲੰਗਰ ਵੀ ਤਿਆਰ ਕਰ ਕੇ ਭੇਜਿਆ ਜਾਵੇਗਾ।