ਰਾਜਵਿੰਦਰ ਕੰਗਰੌੜ ਓਬੀਸੀ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
ਰਾਜਵਿੰਦਰ ਸਿੰਘ ਕੰਗਰੌੜ ਓਬੀਸੀ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਕੀਤਾ ਨਿਯੁਕਤ
Publish Date: Wed, 28 Oct 2026 03:57 PM (IST)
Updated Date: Wed, 28 Oct 2026 03:58 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਆਲ ਇੰਡੀਆ ਕਾਂਗਰਸ ਕਮੇਟੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਓਬੀਸੀ ਵਿਭਾਗ ਦੇ ਚੇਅਰਮੈਨ ਅਤੇ ਸਾਬਕਾ ਵਿਧਾਇਕ ਅੰਗਦ ਸਿੰਘ ਸੈਣੀ ਵੱਲੋਂ ਰਾਜਵਿੰਦਰ ਸਿੰਘ ਕੰਗਰੌੜ ਨੂੰ ਓਬੀਸੀ ਵਿਭਾਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਾਜਵਿੰਦਰ ਸਿੰਘ ਕੰਗਰੌੜ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦਿੱਤੇ ਗਏ ਇਸ ਮਾਣ ਅਤੇ ਭਰੋਸੇ ਲਈ ਉਹ ਕਾਂਗਰਸ ਹਾਈ ਕਮਾਂਡ ਅਤੇ ਅੰਗਦ ਸਿੰਘ ਸੈਣੀ ਦੇ ਵਿਸ਼ੇਸ਼ ਤੌਰ ਤੇ ਧੰਨਵਾਦੀ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਪਾਰਟੀ ਦੀ ਮਜ਼ਬੂਤੀ ਅਤੇ ਲੋਕਾਂ ਦੀ ਸੇਵਾ ਲਈ ਉਨ੍ਹਾਂ ਵੱਲੋਂ ਲਗਾਤਾਰ ਯਤਨ ਕੀਤੇ ਜਾਣਗੇ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ, ਹੁਸਨ ਲਾਲ ਸਾਬਕਾ ਆਈਏਐਸ, ਡਾ. ਬਖਸ਼ੀਸ਼ ਸਿੰਘ, ਸੁਦੇਸ਼ ਕੁਮਾਰ ਸਾਬਕਾ ਡੀਜੀਪੀ, ਮੀਨਾ ਸੂੰਢ, ਕਮਲਜੀਤ ਬੰਗਾ, ਸਤਵੀਰ ਸਿੰਘ ਪੱਲੀ ਝਿੱਕੀ, ਤਰਲੋਕ ਸਿੰਘ ਸਾਬਕਾ ਸਰਪੰਚ, ਦਰਵਜੀਤ ਸਿੰਘ ਪੂੰਨੀ, ਸਤਨਾਮ ਸਿੰਘ ਪਹਿਲਵਾਨ ਲਾਦੀਆਂ, ਕੁਲਵਰਨ ਸਿੰਘ ਥਾਂਦੀਆਂ, ਅਮਰੀਕ ਸਿੰਘ ਸੋਢੀ, ਤੀਰਥ ਸਿੰਘ ਮੇਹਲੀਆਣਾ, ਅੰਮ੍ਰਿਤ ਪਾਲ ਭੌਂਸਲੇ, ਜੋਗਾ ਸਿੰਘ ਕੰਗਰੌੜ, ਬਲਦੇਵ ਸਿੰਘ, ਹਰਬੰਤ ਸਿੰਘ ਸੂੰਢ ਮਕਸੂਦਪੁਰ ਵੱਲੋੰ ਰਾਜਵਿੰਦਰ ਸਿੰਘ ਕੰਗਰੌੜ ਨੂੰ ਵਧਾਈ ਦਿੱਤੀ।