ਪੰਜਾਬ ਪੱਧਰੀ ਮੁਕਾਬਲਿਆਂ 'ਚ ਰਾਜਾ ਸਾਹਿਬ ਸਕੂਲ ਦੀ ਰਹੀ ਝੰਡੀ
ਪੰਜਾਬ ਪੱਧਰੀ ਮੁਕਾਬਲਿਆਂ 'ਚ ਰਾਜਾ ਸਾਹਿਬ ਸਕੂਲ ਦੀ ਰਹੀ ਝੰਡੀ
Publish Date: Mon, 02 Nov 2026 03:46 PM (IST)
Updated Date: Mon, 02 Nov 2026 03:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਅਕਾਦਮਿਕ, ਗੁਣਾਤਮਿਕ ਅਤੇ ਖੇਡਾਂ ਚ ਸ਼ਾਨਦਾਰ ਪ੍ਰਾਪਤੀਆਂ ਹਾਸਿਲ ਕਰਨ ਵਾਲੇ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਨੇ ਆਪਣੀਆਂ ਪ੍ਰਾਪਤੀਆਂ ਚ ਹੋਰ ਵਾਧਾ ਕੀਤਾ ਹੈ। ਗੁਰਮਤਿ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਕਰਵਾਏ ਗਏ ਵੱਖ-ਵੱਖ ਧਾਰਮਿਕ ਮੁਕਾਬਲਿਆਂ ਚ ਪੰਜਾਬ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥਣ ਗੁਰਲੀਨ ਕੌਰ ਵਾਸੀ ਮੁਕੰਦਪੁਰ ਨੇ ਸਵਾਲ-ਜਵਾਬ ਮੁਕਾਬਲੇ ਚੋਂ ਪੰਜਾਬ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅਸ਼ਵਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਕਵੀਸ਼ਰੀ ਚੋਂ ਸੁਖਤਾਜ ਸਿੰਘ ਅਤੇ ਸਾਥੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕਥਾ ਦੇ ਮੁਕਾਬਲੇ ਵਿਚ ਸਾਹਿਬਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਮੈਨੇਜਰ ਕਮਲਜੀਤ ਸਿੰਘ ਗਰਚਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ। ਇਸ ਮੌਕੇ ਸੰਗੀਤ ਅਧਿਆਪਕ ਪਰਮਿੰਦਰ ਸਿੰਘ, ਗੁਰਮਤਿ ਅਧਿਆਪਕ ਕੁਲਵੀਰ ਕੌਰ, ਮਨੀਸ਼ਾ, ਨਰਿੰਦਰ ਕੌਰ, ਸੀਮਾ ਰਾਣੀ, ਨਰਿੰਦਰ ਪਾਲ ਸਿੰਘ, ਇਕਬਾਲ ਕੌਰ, ਰੂਬੀ, ਮੇਨਕਾ, ਐਸ਼ਵਰਿਆ, ਰਾਜਵਿੰਦਰ ਕੌਰ, ਜਸਵਿੰਦਰ ਕੌਰ ਹਾਜਰ ਸਨ।