ਸ਼ਹਿਰ ’ਚ ਪਏ ਮੀਂਹ ਕਾਰਨ ਲੋਕਾਂ ਨੂੰ ਮਿਲੀ ਅਤਿ ਦੀ ਗਰਮੀ ਤੋਂ ਰਾਹਤ ਜਨਮ ਅਸ਼ਟਮੀ 'ਤੇ ਨਵਾਂਸ਼ਹਿਰ 'ਚ ਪਏ ਮੀਂਹ ਕਾਰਨ ਲੋਕਾਂ ਨੂੰ ਮਿਲੀ ਅਤਿ ਦੀ ਗਰਮੀ ਤੋਂ ਰਾਹਤ
Publish Date: Fri, 04 Sep 2026 04:03 PM (IST)
Updated Date: Fri, 04 Sep 2026 04:04 PM (IST)
- ਨਗਰ ਕੌਂਸਲ ਦੇ ਸੀਵਰੇਜ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜਨਮ ਅਸ਼ਟਮੀ ਦੇ ਪਾਵਨ ਦਿਵਸ ਮੌਕੇ ’ਤੇ ਨਵਾਂਸ਼ਹਿਰ ’ਚ ਤੜਕ ਸਾਰ 5.30 ਵਜੇ ਤੋਂ 8 ਵਜੇ ਤੱਕ ਪਏ ਮੋਹਲੇਧਾਰ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਖੜ੍ਹੇ ਪਾਣੀ ਦੇ ਦੁਕਾਨਾਂ ਅਤੇ ਨੀਵੇਂ ਘਰਾਂ ਵਿਚ ਆ ਵੜਣ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧੀ ਰਹੀ। ਨੀਵੀਆਂ ਦੁਕਾਨਾਂ ’ਚ ਪਾਣੀ ਆਉਣ ਕਾਰਨ ਦੁਕਾਨਦਾਰਾਂ ਦੀਆਂ ਪਰੇਸ਼ਾਨੀਆਂ ਵੱਧੀਆਂ ਰਹੀ। ਅੱਜ ਨਵਾਂਸ਼ਹਿਰ ’ਚ ਪਏ ਮੀਂਹ ਕਾਰਨ ਤਹਿਸੀਲ ਕਾਂਪਲੈਕਸ, ਚੰਡੀਗੜ੍ਹ ਰੋਡ, ਕੁਲਾਮ ਰੋਡ, ਬੱਸ ਅੱਡਾ ਨਵਾਂਸ਼ਹਿਰ, ਗੜ੍ਹਸ਼ੰਕਰ ਰੋਡ, ਰੇਲਵੇ ਰੋਡ, ਬੰਗਾ ਰੋਡ, ਸਲੋਹ ਰੋਡ, ਗੀਤਾ ਭਵਨ ਰੋਡ, ਐੱਮਸੀ ਰੋਡ, ਕੋਠੀ ਰੋਡ ਸਮੇਤ ਸਾਰੇ ਇਲਾਕੇ ਵਿਚ ਪਾਣੀ ਹੀ ਪਾਣੀ ਕਰ ਦਿੱਤਾ। ਇਸ ਕਾਰਨ ਜਨਮ ਅਸ਼ਟਮੀ ਮਨਾਉਣ ਲਈ ਸਜਾਏ ਮੰਦਿਰਾਂ ਦੇ ਪ੍ਰਬੰਧਕਾਂ ਦੀ ਵੀ ਪਰੇਸ਼ਾਨੀ ਵਧੀ ਰਹੀ। - ਬਾਰਿਸ਼ ਨੇ ਵਧਾਈ ਮੰਦਰ ਪ੍ਰਬੰਧਕਾਂ ਦੀ ਪਰੇਸ਼ਾਨੀ ਮੰਦਰ ਪ੍ਰਬੰਧਕਾਂ ਨੇ ਦੱਸਿਆ ਕਿ ਬਾਰਿਸ਼ ਕਾਰਨ ਭਾਵੇਂ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲਦੀ ਜਾਪ ਰਹੀ ਹੈ ਪਰ ਦਿਨ ਵੇਲੇ ਵੱਧੀ ਗਰਮੀ ਕਾਰਨ ਲੋਕਾਂ ਦਾ ਘਰਾਂ ਵਿਚ ਰਹਿਣਾ ਮੁਸ਼ਕਿਲ ਜਾਪ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਰ ਰਾਤ ਤੱਕ ਚੱਲਣ ਵਾਲੇ ਸਮਾਗਮਾਂ ਅਤੇ ਦੁਕਾਨਦਾਰਾਂ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਲਗਾਏ ਜਾ ਰਹੇ ਲੰਗਰ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸਾਰੇ ਸ਼ਹਿਰ ਵਾਸੀਆਂ ਵੱਲੋਂ ਮੰਦਰਾਂ ’ਚ ਨਤਮਸਤਕ ਹੋਣ ਲਈ ਆਉਣ ਕਾਰਨ ਪ੍ਰਬੰਧਕਾਂ ਦੀ ਵੀ ਪਰੇਸ਼ਾਨੀ ਵੱਧੀ ਰਹੀ। ਉਧਰ ਪੁਲਿਸ ਵੱਲੋਂ ਵੀ ਜਨਮ ਅਸ਼ਟਮੀ ਦੇ ਤਿਉਹਾਰ ਨੂੰ ਦੇਖਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਵਾਏ ਜਾ ਰਹੇ ਹਨ। - ਦੁਕਾਨਦਾਰਾਂ ਨੇ ਬਲਾਕ ਸੀਵਰੇਜ ਖੋਲ੍ਹਣ ਦੀ ਕੀਤੀ ਮੰਗ ਉਧਰ ਬਾਰਿਸ਼ ਕਾਰਨ ਪਰੇਸ਼ਾਨ ਦੁਕਾਨਦਾਰਾਂ ਨੇ ਇਲਾਕੇ ਵਿਚੋਂ ਬਾਰਿਸ਼ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਨਗਰ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ। ਲੋਕਾਂ ਨੇ ਕਿਹਾ ਕਿ ਨਗਰ ਕੌਸਲ ਵੱਲੋਂ ਸਮੇਂ-ਸਮੇਂ ਸਿਰ ਬੰਦ ਪਏ ਸੀਵਰੇਜ ਨੂੰ ਖੋਲ੍ਹਣ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਲਾਕ ਵਿਚ ਖੜ੍ਹੇ ਰਹਿਣ ਵਾਲੇ ਪਾਣੀ ਦੀ ਨਿਕਾਸੀ ਸਮੇਂ ਸਿਰ ਹੋ ਸਕੇ। ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਦੇ ਚੰਡੀਗੜ੍ਹ ਰੋਡ ਪੈਰਿਸ ਹੋਟਲ ਤੋਂ ਲੈ ਕੇ ਡੀਸੀ ਰਿਹਾਇਸ਼ ਤੱਕ ਦਾ ਸੀਵਰੇਜ ਬਲਾਕੇਜ ਕਾਰਨ ਸੜਕ ਕਿਨਾਰੇ ਪਾਣੀ ਖੜ੍ਹਾ ਰਿਹਾ। ਜਿਸ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਦੀ ਪਰੇਸ਼ਾਨੀ ਵੀ ਵੱਧੀ ਰਹੀ। ਇਲਾਕਾ ਵਾਸੀਆਂ ਹਰਜੀਤ ਸਿੰਘ, ਅਜੈਬ ਸਿੰਘ, ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ’ਚ ਸ਼ੁਰੂ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਜਿੱਥੇ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਉੱਥੇ ਆਪਣੇ ਜ਼ਰੂਰੀ ਕੰਮ ਕਾਰ ਕਰਵਾਉਣ ਲਈ ਬਾਰਿਸ਼ ਰੁਕਣ ਦਾ ਇੰਤਜਾਰ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਖਸਤਾਹਾਲ ਸੜਕਾਂ ਅਤੇ ਨੀਵੇਂ ਇਲਾਕੇ ਵਿਚ ਖੜ੍ਹੇ ਬਾਰਿਸ਼ ਦੇ ਪਾਣੀ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਤੇ ਸਬੰਧਿਤ ਵਿਭਾਗਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਇਲਾਕੇ ਵਿਚ ਖੜ੍ਹੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਵਾਉਣ ’ਚ ਜੁਟੇ ਰਹੇ। - ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਘਰਾਂ ਦੀਆਂ ਛੱਤਾਂ ’ਤੇ ਪਾਣੀ ਨਾ ਖੜ੍ਹਾ ਹੋਣ ਦੇਣ ਦੀ ਕੀਤੀ ਅਪੀਲ ਉਧਰ ਸਿਹਤ ਵਿਭਾਗ ਦੇ ਸਿਵਲ ਸਰਜਨ ਅਤੇ ਸਿਹਤ ਅਫ਼ਸਰਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ-ਦੁਆਲੇ, ਛੱਤਾਂ, ਗਮਲਿਆਂ ਵਿਚ ਬਾਰਿਸ਼ ਦਾ ਪਾਣੀ ਖੜ੍ਹਾ ਨਾ ਹੋਣ ਦੇਣ। ਕਿਉਂਕਿ ਇਸ ਨਾਲ ਡੇਂਗੂ ਅਤੇ ਮਲੇਰੀਆ ਵਰਗੇ ਮੱਛਰ ਪੈਦਾ ਹੋਣਗੇ। ਜੋ ਕਿ ਇਲਾਕੇ ਦੇ ਲੋਕਾਂ ਲਈ ਪਰੇਸ਼ਾਨੀ ਬਣਨਗੇ। - ਬਾਰਿਸ਼ ਕਾਰਨ ਕਿਸਾਨ ਖੁਸ਼ ਝੋਨੇ ਸਮੇਤ ਹੋਰਨਾਂ ਸਬਜ਼ੀਆਂ ਅਤੇ ਹੋਰਨਾਂ ਫਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਚਿਹਰੇ ਮੀਂਹ ਕਾਰਨ ਖਿੜੇ ਰਹੇ। ਕਿਸਾਨ ਅਵਤਾਰ ਸਿੰਘ, ਹਰਜੀਤ ਸਿੰਘ, ਸੋਹਣ ਸਿੰਘ, ਕਮਲਜੀਤ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਬਾਰਿਸ਼ ਹੁੰਦੀ ਰਹੀ ਤਾਂ ਝੋਨੇ ਦੀ ਫਸਲ ਦੀ ਕਾਸ਼ਤ ਲਾਹੇਵੰਦ ਸਾਬਿਤ ਹੋਵੇਗੀ। ਇਸੇ ਤਰ੍ਹਾਂ ਸਬਜੀਆਂ ਸਮੇਤ ਹੋਰਨਾਂ ਫਸਲਾਂ ਦੀ ਕਾਸ਼ਤ ਵੀ ਸਮੇਂ ਸਿਰ ਹੋਣ ਨਾਲ ਲੋਕਾਂ ਨੂੰ ਸਸਤੀਆਂ ਸਬਜ਼ੀਆਂ ਪ੍ਰਾਪਤ ਹੋ ਸਕਣਗੀਆਂ।