ਨਵਾਂਸ਼ਹਿਰ 'ਚ ਮੀਂਹ ਨੇ ਖੋਲ੍ਹੀ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਪੋਲ ਨਵਾਂਸ਼ਹਿਰ 'ਚ ਮੀਂਹ ਨੇ ਖੋਲ੍ਹੀ ਸੀਵਰੇਜ ਦੇ ਮਾੜੇ ਪ੍ਰਬੰਧਾਂ ਦੀ ਪੋਲ
Publish Date: Thu, 30 Jul 2026 06:08 PM (IST)
Updated Date: Fri, 31 Jul 2026 04:08 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਵਾਂਸ਼ਹਿਰ ਵਿਖੇ ਅੱਜ ਤੜਕ ਸਾਰ ਪਏ ਮੋਹਲੇਧਾਰ ਮੀਂਹ ਕਾਰਨ ਜਿਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਚ ਖੜੇ ਪਾਣੀ ਦੇ ਘਰਾਂ ਵਿਚ ਪਾਣੀ ਆ ਵੜਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪਈ। ਅੱਜ ਹੋਏ ਮੀਂਹ ਤੋਂ ਬਾਅਦ ਤਹਿਸੀਲ ਕਾਂਪਲੈਕਸ, ਚੰਡੀਗੜ੍ਹ ਰੋਡ, ਕੁਲਾਮ ਰੋਡ, ਬੱਸ ਅੱਡਾ, ਗੜ੍ਹਸ਼ੰਕਰ ਰੋਡ, ਰੇਲਵੇ ਰੋਡ, ਬੰਗਾ ਰੋਡ, ਸਲੋਹ ਰੋਡ, ਗੀਤਾ ਭਵਨ ਰੋਡ, ਐੱਮਸੀ ਰੋਡ, ਕੋਠੀ ਰੋਡ ਸਮੇਤ ਸਾਰੇ ਇਲਾਕੇ ਵਿਚ ਪਾਣੀ ਹੀ ਪਾਣੀ ਭਰ ਗਾ। ਬਾਰਿਸ਼ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦੀ ਪੋਲ ਵੀ ਖੁਲ੍ਹ ਗਈ ਹੈ। ਇਲਾਕਾ ਵਾਸੀਆਂ ਹਰਜੀਤ ਸਿੰਘ, ਅਜੈਬ ਸਿੰਘ, ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਨਵਾਂਸ਼ਹਿਰ ਚ ਸ਼ੁਰੂ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਜਿਥੇ ਅਤਿ ਦੀ ਗਰਮੀ ਤੋਂ ਰਾਹਤ ਮਿਲੀ ਉਥੇ ਆਪਣੇ ਜ਼ਰੂਰੀ ਕੰਮ ਕਾਰ ਕਰਵਾਉਣ ਲਈ ਬਾਰਿਸ਼ ਰੁਕਣ ਦਾ ਇੰਤਜਾਰ ਕਰਨਾ ਪਿਆ। ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਖਸਤਾਹਾਲ ਸੜਕਾਂ ਅਤੇ ਨੀਵੇਂ ਇਲਾਕੇ ਵਿਚ ਖੜੇ ਬਾਰਿਸ਼ ਦੇ ਪਾਣੀ ਕਾਰਨ ਵਾਹਨ ਚਾਲਕਾਂ ਅਤੇ ਰਾਹਗੀਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਨਗਰ ਕੌਸਲ ਅਤੇ ਸਬੰਧਤ ਵਿਭਾਗਾਂ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਇਲਾਕੇ ਵਿਚ ਖੜੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਕਰਵਾਉਣੇ ਚਾਹੀਦੇ ਹਨ। ਇਲਾਕੇ ਦੇ ਲੋਕਾਂ ਨੇ ਸਿਹਤ ਵਿਭਾਗ ਨੂੰ ਅਪੀਲ ਕੀਤੀ ਕਿ ਨਵਾਂਸ਼ਹਿਰ ਚ ਬੰਦ ਪਏ ਸੀਵਰੇਜ ਕਾਰਨ ਹੋ ਰਹੀ ਪਰੇਸ਼ਾਨੀ ਨੂੰ ਦੂਰ ਕਰਵਾਉਣ ਅਤੇ ਪਾਣੀ ਦੀ ਨਿਕਾਸੀ ਕਰਵਾਉਣ ਦੇ ਯੋਗ ਪ੍ਰਬੰਧ ਕਰਵਾਉਣ ਲਈ ਨਗਰ ਕੌਂਸਲ ਨਵਾਂਸ਼ਹਿਰ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਉਧਰ ਸਿਹਤ ਵਿਭਾਗ ਦੇ ਅਫ਼ਸਰਾਂ ਅਤੇ ਮੁਲਾਜ਼ਮਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਦੇ ਆਲੇ ਦੁਆਲੇ, ਛੱਤਾਂ, ਗਮਲਿਆਂ ਵਿਚ ਬਾਰਿਸ਼ ਦਾ ਪਾਣੀ ਖੜਾ ਨਾ ਹੋਣ ਦੇਣ। ਕਿਉਂ ਕਿ ਇਸ ਪਾਣੀ ਚ ਡੇਂਗੂ ਅਤੇ ਮਲੇਰੀਆ ਵਰਗੇ ਮੱਛਰ ਪੈਦਾ ਹੋ ਸਕਦੇ ਹਨ। ਜਿਸ ਕਾਰਨ ਇਲਾਕੇ ਦੇ ਲੋਕਾਂ ਦੀ ਪਰੇਸ਼ਾਨੀ ਹੋਰ ਵੱਧੇਗੀ। ਬਾਰਿਸ਼ ਕਾਰਨ ਕਿਸਾਨ ਹੋਣਗੇ ਖੁਸ਼ਹਾਲ ਝੋਨੇ ਸਮੇਤ ਹੋਰਨਾਂ ਸਬਜੀਆਂ ਅਤੇ ਫਸਲਾਂ ਦੀ ਕਾਸ਼ਤ ਕਰ ਰਹੇ ਕਿਸਾਨਾਂ ਦੇ ਚਿਹਰੇ ਅੱਜ ਮੀਂਹ ਕਾਰਨ ਖਿੜ ਗਏ ਹਨ। ਕਿਸਾਨ ਅਵਤਾਰ ਸਿੰਘ, ਹਰਜੀਤ ਸਿੰਘ, ਸੋਹਣ ਸਿੰਘ, ਕਮਲਜੀਤ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਜੇਕਰ ਇਸੇ ਤਰ੍ਹਾਂ ਮਾਨਸੂਨ ਮਿਹਰਬਾਨ ਰਿਹਾ ਤਾਂ ਝੋਨੇ ਦੀ ਫਸਲ ਕਾਫੀ ਲਾਹੇਵੰਦ ਸਾਬਿਤ ਹੋਵੇਗੀ। ਸਾਰੀਆਂ ਫਸਲਾਂ ਦਾ ਉਤਪਾਦਨ ਵੱਧ ਹੋਣ ਨਾਲ ਕਿਸਾਨ ਖੁਸ਼ਹਾਲ ਹੋ ਸਕਣਗੇ। 30ਐਨਐਸਆਰ34ਪੀ ਨਵਾਂਸ਼ਹਿਰ ਚ ਮੀਂਹ ਤੋਂ ਬਾਅਦ ਦੁਕਾਨਾਂ ਅੱਗੇ ਖੜਾ ਬਾਰਿਸ਼ ਦਾ ਪਾਣੀ। ਪੰਜਾਬੀ ਜਾਗਰਣ 30ਐਨਐਸ਼ਆਰ35ਪੀ ਨਵਾਂਸ਼ਹਿਰ ਦੇ ਕੁਲਾਮ ਰੋਡ ਤੇ ਖੜਾ ਪਾਣੀ ਲੋਕਾਂ ਦੀ ਪਰੇਸ਼ਾਨੀ ਵਧਾਉਂਦੇ ਹੋਏ। ਪੰਜਾਬੀ ਜਾਗਰਣ