- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਸੰਬੰਧੀ ਰਾਹੋਂ ਰਿਹਾ ਮੁਕੰਮਲ ਬੰਦ

30ਐੱਨਐੱਸਆਰ23ਪੀ
ਰਾਹੋਂ ਵਿਖੇ ਪੰਜਾਬ ਬੰਦ ਦੌਰਾਨ ਸੰਬੋਧਨ ਕਰਦੇ ਵਿਧਾਇਕ ਨਛੱਤਰ ਪਾਲ ਅਤੇ ਹਾਜ਼ਰੀਨ। ਪੰਜਾਬੀ ਜਾਗਰਣ
30ਐਨਐਸਆਰ24ਪੀ
ਰਾਹੋਂ ਵਿਖੇ ਪੰਜਾਬ ਬੰਦ ਦੌਰਾਨ ਬੰਦ ਪਈਆਂ ਦੁਕਾਨਾਂ। ਪੰਜਾਬੀ ਜਾਗਰਣ
ਗੌਰਵ ਗਾਬਾ, ਪੰਜਾਬੀ ਜਾਗਰਣ
ਰਾਹੋਂ : ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ ਤੇ ਸਫ਼ਾਈ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਸਮਰਥਨ ’ਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਰਾਹੋਂ ਸ਼ਹਿਰ ’ਚ ਭਰਵਾਂ ਹੁੰਗਾਰਾ ਮਿਲਿਆ। ਸ਼ਹਿਰ ਦੇ ਮੁੱਖ ਬਾਜ਼ਾਰ, ਵਪਾਰਕ ਅਦਾਰੇ ਪੂਰੀ ਤਰ੍ਹਾਂ ਬੰਦ ਰਹੇ। ਦੁਕਾਨਦਾਰਾਂ, ਵਪਾਰੀਆਂ, ਸਮਾਜਿਕ ਜਥੇਬੰਦੀਆਂ ਤੇ ਆਮ ਲੋਕਾਂ ਨੇ ਬੰਦ ਨੂੰ ਪੂਰਾ ਸਮਰਥਨ ਦਿੰਦਿਆਂ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਬਰਨਾਲਾ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ 'ਤੇ ਬਲ ਪ੍ਰਯੋਗ ਕਿਸੇ ਵੀ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਫ਼ਾਈ ਕਰਮਚਾਰੀਆਂ ਦੀਆਂ ਲੰਬੇ ਸਮੇਂ ਤੋਂ ਬਕਾਇਆ ਮੰਗਾਂ ਨੂੰ ਤੁਰੰਤ ਮਨਜ਼ੂਰ ਕੀਤਾ ਜਾਵੇ ਅਤੇ ਬਰਨਾਲਾ ਘਟਨਾ ਦੀ ਨਿਰਪੱਖ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਬੰਦ ਦੌਰਾਨ ਰਾਹੋਂ ਸ਼ਹਿਰ ਵਿਚ ਸ਼ਾਂਤੀ ਪੂਰਨ ਮਾਹੌਲ ਰਿਹਾ ਅਤੇ ਲੋਕਾਂ ਨੇ ਆਪਸੀ ਏਕਤਾ ਦਾ ਪ੍ਰਗਟਾਵਾ ਕਰਦਿਆਂ ਸੰਘਰਸ਼ ਨੂੰ ਭਰਵਾਂ ਸਮਰਥਨ ਦਿੱਤਾ।
ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਨਵਾਂਸ਼ਹਿਰ ਵਿਧਾਇਕ ਨਛੱਤਰ ਪਾਲ, ਸ਼ਿਅਦ ਦੇ ਸ਼ਹਿਰੀ ਪ੍ਰਧਾਨ ਹੇਮੰਤ ਰਣਦੇਵ ਬੌਬੀ, ਡੀਪੀਆਈ ਦੇ ਰਾਸ਼ਟਰੀ ਪ੍ਰਧਾਨ ਰੋਹਨ ਚੱਢਾ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਮੋਹਨ ਲਾਲ, ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਸਰਬਜੀਤ ਸਿੰਘ (ਕਾਲਾ), ਕੌਂਸਲਰ ਰਣਧੀਰ ਸਿੰਘ, ਕੌਂਸਲਰ ਊਸ਼ਾ ਰਾਣੀ, ਬਲਵੰਤ ਸਿੰਘ ਚੀਮਾ, ਕੌਂਸਲਰ ਮਹਿੰਦਰ ਸਿੰਘ ਸੰਧੂ, ਕੌਂਸਲਰ ਮਨਜੀਤ ਲਾਲ ਚੁੰਬਰ, ਆਗੂ ਮੁਕੇਸ਼ ਚੋਪੜਾ ਬੌਬੀ, ਮਲਕੀਤ ਸਿੰਘ ਕਾਹਲੋਂ, ਗੰਗਵੀਰ ਸਿੰਘ ਰਾਠੌਰ, ਹਰਪ੍ਰੀਤ ਸਿੰਘ ਰਾਠੌਰ, ਪ੍ਰਭਜੋਤ ਸਿੰਘ ਭਾਰਟਾ, ਯਸ਼ਪਾਲ ਜਾਂਗੜਾ, ਮਾ. ਕਰਨੈਲ ਸਿੰਘ, ਮੁਖਤਿਆਰ ਸਿੰਘ ਮੁੱਖਾ, ਸਰਬਜੀਤ ਜਾਫਰਪੁਰ, ਮਨਜੀਤ ਸਿੰਘ ਕੰਗ, ਬਲਵਿੰਦਰ ਹੰਸ, ਚਮਨ ਸੱਭਰਵਾਲ, ਸੁਰਿੰਦਰ ਸਿੰਘ ਭਾਰਟਾ, ਸਾਬਕਾ ਕੌਂਸਲਰ ਮਹਿੰਦਰ ਸਿੰਘ, ਨਰਿੰਦਰ ਸਿੰਘ ਚਾਹਲ, ਮਨਦੀਪ ਰਾਣਾ, ਰਾਜੀਵ ਵਸ਼ਿਸ਼ਟ, ਰਾਕੇਸ਼ ਕੁਮਾਰ, ਰਵੀ ਕੁਮਾਰ, ਸੰਜੀਵ ਕੁਮਾਰ, ਜਸਵਿੰਦਰ ਜੱਸੀ, ਰਾਣੀ ਚੌਹਾਨ, ਹਰੀ ਰਾਮ, ਲਛਮਣ ਦਾਸ, ਸਰਦਾਰ ਸਿੰਘ ਰਾਠੌਰ, ਬੱਲੀ ਕਾਹਲੋਂ, ਅਮਰੀਕ ਸਿੰਘ, ਯਸ਼ਪਾਲ ਦ੍ਰਾਵਿੜ, ਲਾਡੀ ਰਾਹੋਂ ਤੇ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।