
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਗਰ ਕੌਂਸਲ ਰਾਹੋਂ ਨੇ ਕੀਤੀ ਪਲੇਠੀ ਮੀਟਿੰਗ

ਗੌਰਵ ਗਾਬਾ, ਪੰਜਾਬੀ ਜਾਗਰਣ, ਰਾਹੋਂ : ਨਗਰ ਕੌਂਸਲ ਰਾਹੋਂ ਦੀ ਪ੍ਰਧਾਨ ਰਸ਼ਮੀ ਰਣਦੇਵ ਦੀ ਪ੍ਰਧਾਨਗੀ ਵਿਚ ਪਹਿਲੀ ਮੀਟਿੰਗ ਕੀਤੀ। ਇਸ ਮੌਕੇ ਸਾਬਕਾ ਪ੍ਰਧਾਨ ਹੇਮੰਤ ਕੁਮਾਰ ਰਣਦੇਵ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੀਟਿੰਗ ਵਿਚ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਤੇ ਦਫਤਰੀ ਕੰਮਾਂ ਨੂੰ ਲੈ ਕੇ ਮਤੇ ਰੱਖੇ ਗਏ। ਜਿਸ ਨੂੰ ਸਾਰੇ ਕੌਂਸਲਰਾਂ ਵੱਲੋਂ ਸਰਬਸਮਤੀ ਨਾਲ ਪਾਸ ਕਰ ਦਿੱਤਾ। ਇਸ ਮੌਕੇ ਸਾਰੇ ਕੌਂਸਲਰਾਂ ਨੇ ਸਰਵਸੰਮਤੀ ਨਾਲ ਮਤਾ ਪਾਸ ਕਰਕੇ ਅੱਡਾ ਫੀਸ ਦਾ ਕੰਮ ਠੇਕੇ ਦੇ ਦੇਣ ਦਾ ਮਤਾ ਪਾਸ ਕੀਤਾ। ਨਗਰ ਕੌਂਸਲ ਦੀ ਘੱਟੀ ਆਮਦਨ ਨੂੰ ਦੇਖਦਿਆਂ ਸਰਕਾਰ ਤੋਂ ਵੈਟ ਦੀ ਰਕਮ ਨੂੰ ਵਧਾ ਕੇ ਭੇਜਣ ਦੀ ਮੰਗ ਕੀਤੀ। ਤਾਂ ਜੋ ਬਾਕੀ ਕਰਮਚਾਰੀਆਂ ਨੂੰ ਵੀ ਇਸ ਦਾ ਲਾਭ ਮਿਲ ਸਕੇ। ਜ਼ਿਕਰਯੋਗ ਹੈ ਕਿ ਨਵਾਂਸ਼ਹਿਰ ਨਗਰ ਕੌਂਸਲ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਵੈਟ ਦੀ ਰਾਸ਼ੀ 45 ਲੱਖ ਦੇ ਕਰੀਬ ਹੈ। ਜਦਕਿ ਰਾਹੋਂ ਨਗਰ ਕੌਂਸਲ ਨੂੰ ਵੈਟ ਦੀ ਰਾਸ਼ੀ ਇਕ ਮਹੀਨੇ ਦੀ 4 ਲੱਖ ਦੇ ਕਰੀਬ ਮਿਲਦੀ ਹੈ। ਜਿਸ ਵਿੱਚੋਂ 3 ਲੱਖ ਰੁਪਇਆ ਡਾਇਰੈਕਟਰ ਦਫਤਰ ਵੱਲੋਂ ਕਿਸਤਾਂ ਦਾ ਕੱਟ ਲਿਆ ਜਾਂਦਾ ਹੈ ਅਤੇ ਇਕ ਲੱਖ ਰੁਪਏ ਹੀ ਮਹੀਨੇ ਦਾ ਵੈਟ ਨਗਰ ਕੌਂਸਲ ਰਾਹੋ ਨੂੰ ਮਿਲਦਾ ਹੈ। ਸਰਕਾਰ ਨੂੰ ਬੇਨਤੀ ਕੀਤੀ ਕਿ ਰਾਹੋਂ ਦੀ ਆਬਾਦੀ ਨੂੰ ਦੇਖਦਿਆਂ ਰਾਹੋਂ ਦੀ ਵੈਟ ਦੀ ਰਾਸ਼ੀ 15 ਤੋਂ 18 ਲੱਖ ਰੁਪਏ ਬਣਦੀ ਹੈ। ਜਿਸ ਨੂੰ ਪੂਰਾ ਭੇਜਿਆ ਜਾਵੇ ਤਾਂ ਜੋ ਮੁਲਾਜ਼ਮਾਂ ਦੇ ਡਿਊਜ ਅਤੇ ਸੈਲਰੀਆਂ ਦਾ ਖਰਚਾ ਕੱਢਿਆ ਜਾ ਸਕੇ। ਪ੍ਰਧਾਨ ਰਸ਼ਮੀ ਰਣਦੇਵ ਨੇ ਕਿਹਾ ਕਿ ਵਿਧਾਇਕ ਨਛੱਤਰ ਪਾਲ ਨਾਲ ਮਿਲ ਕੇ ਸਰਕਾਰ ਦੇ ਅੱਗੇ ਵੈਟ ਦੀ ਰਾਸ਼ੀ ਵਧਾਉਣ ਦਾ ਇਹ ਮੁੱਦਾ ਚੁੱਕਾਂਗੇ।