ਰਾਧਾ ਅਸ਼ਟਮੀ ਪਰਵ ਨੈਣਾਂ ਦੇਵੀ ਮੰਦਰ ’ਚ ਧੂਮਧਾਮ ਨਾਲ ਮਨਾਇਆ
ਰਾਧਾ ਅਸ਼ਟਮੀ ਪਰਵ ਨੈਣਾਂ ਦੇਵੀ ਮੰਦਰ 'ਚ ਧੂਮਧਾਮ ਨਾਲ ਮਨਾਇਆ
Publish Date: Sun, 20 Sep 2026 06:52 PM (IST)
Updated Date: Sun, 20 Sep 2026 06:53 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਹੀਰਾ ਜੱਟਾਂ ਮੁਹੱਲਾ ਵਿਖੇ ਸਥਿਤ ਸ਼੍ਰੀ ਮਾਤਾ ਨੈਣਾਂ ਦੇਵੀ ਮੰਦਿਰ ਵਿਚ ਸ਼੍ਰੀ ਰਾਧਾ ਰਾਣੀ ਦਾ ਜਨਮ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ। ਮੰਦਰ ਦੇ ਸੇਵਾਦਾਰ ਪ੍ਰਦੀਪ ਢੀਂਗਰਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਪੰਡਤ ਸੀਤਾ ਰਾਮ ਵੱਲੋਂ ਵਿਧੀਵਤ ਪੂਜਾ ਕਰ ਕੇ ਸੰਕੀਰਤਨ ਦੀ ਸ਼ੁਰੂਆਤ ਕੀਤੀ। ਜਿਸ ਵਿਚ ਮਹਿਲਾ ਮੰਡਲੀ ਦੀਆਂ ਮੈਂਬਰ ਸੁਨੀਤਾ ਰਾਣੀ, ਜਸਵਿੰਦਰ ਕੌਰ, ਮਮਤਾ ਅਤੇ ਜਿਓਤੀ ਦੇਵੀ ਨੇ ਰਾਧਾ ਕ੍ਰਿਸ਼ਨ ਜੀ ਦੇ ਭਜਨ ਰਾਧੇ ਰਾਧੇ ਜਪੋ ਚਲੇ ਆਏਂਗੇ ਬਿਹਾਰੀ, ਮੇਰਾ ਆਪ ਕੀ ਕ੍ਰਿਪਾ ਸੇ ਸਭ ਕਾਮ ਹੋ ਰਹਾ ਹੈ, ਮਨ ਚੱਲ ਵ੍ਰਿੰਦਾਵਨ ਚੱਲੀਏ ਗਾ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ। ਸੰਕੀਰਤਨ ਤੋਂ ਬਾਅਦ ਕੰਜਕ ਪੂਜਨ ਕੀਤਾ ਗਿਆ। ਅਖੀਰ ਵਿਚ ਪੰਡਤ ਸੀਤਾ ਰਾਮ ਵੱਲੋਂ ਆਰਤੀ ਕਰ ਕੇ ਸਾਰੀ ਸੰਗਤ ਵਿਚ ਪ੍ਰਸ਼ਾਦ ਵਰਤਾਇਆ ਗਿਆ। ਸੇਵਾਦਾਰ ਪ੍ਰਦੀਪ ਢੀਂਗਰਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੇਮਲਤਾ, ਉਪਦੇਸ਼ ਸੇਠੀ, ਅਨੀਤਾ ਰਾਣੀ, ਊਸ਼ਾ, ਬਲਦੇਵ ਕ੍ਰਿਸ਼ਨ, ਰਮਨ ਰਾਣੀ ਅਰੋੜਾ, ਸਰਲਾ ਦੇਵੀ, ਰੁਪਾਲੀ, ਸੁਸ਼ਮਾ, ਤਨਿਸ਼, ਰੇਣੂ ਧੀਰ, ਸ਼ਵੇਤਾ ਪ੍ਰਭਾਕਰ, ਮਮਤਾ, ਸੋਨੀ, ਮੁਕੇਸ਼ ਕੁਮਾਰੀ, ਮੀਨੂੰ ਜਾਂਗੜਾ, ਗੀਤਾ, ਸ਼ਿਖਾ, ਰਿੰਕੀ ਦੇਵੀ, ਰਾਜਵਿੰਦਰ ਕੌਰ, ਮੋਨਿਕਾ ਅਤੇ ਰਾਕੇਸ਼ ਜਾਂਗੜਾ ਆਦਿ ਵੀ ਹਾਜ਼ਰ ਸਨ।