ਪੰਜਾਬ ਦਾ ਵਿਕਾਸ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ : ਹਨੀ ਟੌਂਸਾ ਪੰਜਾਬ ਦਾ ਵਿਕਾਸ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ-ਹਨੀ ਟੌਂਸਾ
Publish Date: Wed, 19 Aug 2026 04:44 PM (IST)
Updated Date: Wed, 19 Aug 2026 04:45 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਅਤ ਦੀ ਰਖਵਾਲੀ ਕਰਨ ਵਾਲੀ ਖੇਤਰੀ ਤੇ ਪੰਥਕ ਪਾਰਟੀ ਹੈ ਅਤੇ ਪੰਜਾਬ ਦੀ ਸੁਰੱਖਿਆ ਤੇ ਤਰੱਕੀ ਇਸ ਪਾਰਟੀ ਦੇ ਹੱਥਾਂ ਵਿਚ ਹੀ ਯਕੀਨੀ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਹਨੀ ਟੌਂਸਾ ਨੇ ਪਿੰਡ ਬੂਥਗੜ੍ਹ ਵਿਖੇ ਸੋਨੂੰ ਪ੍ਰਧਾਨ ਦੇ ਗ੍ਰਹਿ ਵਿਖੇ ਕਰਵਾਈ ਗਈ ਵਰਕਰ ਮਿਲਣੀ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਬਲਾਚੌਰ ਹਲਕੇ ਵਿਚ ਅਕਾਲੀ ਦਲ ਦਾ ਸੇਵਾਦਾਰ ਨਿਯੁਕਤ ਨਾ ਹੋਣ ਕਾਰਨ ਵਰਕਰਾਂ ਵਿਚ ਨਿਰਾਸ਼ਾ ਸੀ, ਪਰ ਹੁਣ ਪਾਰਟੀ ਵੱਲੋਂ ਸਰਗਰਮੀਆਂ ਤੇਜ਼ ਹੋਣ ਨਾਲ ਵਰਕਰਾਂ ਵਿਚ ਮੁੜ ਜੋਸ਼ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅਤੇ ਬਲਾਚੌਰ ਹਲਕੇ ਦਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੋਇਆ। ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਤੋਂ ਚੱਲਣ ਵਾਲੀ ਪਾਰਟੀ ਪੰਜਾਬ ਦੇ ਹਿੱਤਾਂ ਦੀ ਬਜਾਏ ਸੂਬੇ ਨੂੰ ਲੁੱਟਣ ਵਿਚ ਲੱਗੀ ਹੋਈ ਹੈ। ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਹਿੱਤਾਂ ਲਈ ਖੇਤਰੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 12 ਸਤੰਬਰ ਨੂੰ ਹਲਕਾ ਬਲਾਚੌਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਹਾਂ ਰੈਲੀ ਨੂੰ ਸੰਬੋਧਨ ਕਰਨਗੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਰੈਲੀ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ। 2007 ਤੋਂ 2017 ਤੱਕ ਦੇ ਅਕਾਲੀ-ਭਾਜਪਾ ਸਰਕਾਰ ਨੇ ਬਲਾਚੌਰ ਹਲਕੇ ਵਿਚ ਸਵ. ਚੌਧਰੀ ਨੰਦ ਲਾਲ ਦੀ ਅਗਵਾਈ ਹੇਠ ਕਈ ਵਿਕਾਸ ਕਾਰਜ ਕਰਵਾਏ। ਉਨ੍ਹਾਂ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਬਲਾਚੌਰ ਹਲਕੇ ਦਾ ਸਰਵ ਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਬਿਮਲ ਕੁਮਾਰ, ਸੇਵਾਮੁਕਤ ਡੀਐੱਸਪੀ ਸਤਨਾਮ ਸਿੰਘ, ਦਲਜੀਤ ਸਿੰਘ ਮਾਣੇਵਾਲ, ਅਸ਼ੋਕ ਚੌਹਾਨ, ਮਾ. ਦੇਵ ਰਾਜ ਸੰਡਰੇਵਾਲ, ਸਾਬਕਾ ਸਰਪੰਚ ਮਾ. ਰਾਮ ਕਿਸ਼ਨ, ਸੇਵਾਮੁਕਤ ਪ੍ਰਿੰ. ਰਘਵੀਰ ਕਟਾਰੀਆ, ਡਾ. ਯਸ਼ਪਾਲ ਬੂਥਗੜ੍ਹ, ਰਾਕੇਸ਼ ਭੂੰਬਲਾ, ਪ੍ਰਕਾਸ਼ ਦੇਦੜ, ਪੱਪੂ ਚੇਚੀ, ਬਲਵੀਰ ਭੂੰਬਲਾ, ਕੇਸ਼ੋ ਦੇਦੜ, ਕਾਲਾ ਲੰਬੜ, ਚਰਨਜੀਤ ਚੰਨੀ, ਵਾਸਦੇਵ, ਰਾਮ ਸਰੂਪ ਭੂੰਬਲਾ, ਸਤਵੀਰ ਹੈਪੀ ਸਰਪੰਚ, ਸੋਨੂੰ ਪ੍ਰਧਾਨ, ਪ੍ਰਿੰਸ, ਵੰਸ਼ ਦੇਦੜ, ਰਾਘਬ ਭੂੰਬਲਾ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ।