ਪੰਜਾਬੀ ਮਾਂ ਬੋਲੀ ਸਾਡਾ ਗਹਿਣਾ ਹੈ : ਡੀਐੱਸਪੀ
ਪੰਜਾਬੀ ਮਾਂ ਬੋਲੀ ਸਾਡਾ ਗਹਿਣਾ ਹੈ-ਰਾਜ ਕੁਮਾਰ ਡੀਐੱਸਪੀ
Publish Date: Sun, 22 Feb 2026 04:49 PM (IST)
Updated Date: Mon, 23 Feb 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬ ਸਾਹਿਤ ਸਭਾ ਵੱਲੋਂ ਇੱਕ ਕਵੀ ਦਰਬਾਰ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਡੀਐੱਸਪੀ ਰਾਜਕੁਮਾਰ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿਚ ਦੋ ਵਿੱਛੜ ਚੁੱਕੇ ਸਾਹਿਤਕਾਰ ਸਭਾ ਦੇ ਬਾਨੀ ਪ੍ਰਧਾਨ ਜਨਾਬ ਗੁਰਚਰਨ ਬੱਧਣ ਅਤੇ ਸਭਾ ਦੇ ਜਨਰਲ ਸਕੱਤਰ ਮਰਹੂਮ ਜਨਾਬ ਤਰਸੇਮ ਸਾਕੀ ਨੂੰ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਡੀਐੱਸਪੀ ਰਾਜਕੁਮਾਰ ਬਜਾੜ ਨੇ ਕਿਹਾ ਕਿ ਮਾਂ ਬੋਲੀ, ਜਿਸ ਨੂੰ ਅਸੀਂ ਬਚਪਨ ਤੋਂ ਆਪਣੀ ਮਾਂ ਤੋਂ ਸਿੱਖਿਆ ਹੈ, ਪੰਜਾਬੀ ਮਾਂ ਬੋਲੀ ਜੋ ਕਿ ਸਾਡੇ ਪੰਜਾਬ ਦਾ ਗਹਿਣਾ ਹੈ। ਸਾਰਿਆਂ ਨੂੰ ਇਸਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀਏ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦੇਈਏ। ਇਸ ਮੌਕੇ ਗਾਇਕ ਹਰਦੇਵ ਚਾਹਲ ਦੀ ਆਵਾਜ਼ ਦੀ ਵਿਚ ਵਿੱਛੜ ਚੁੱਕੀਆਂ ਸ਼ਖਸ਼ੀਅਤਾਂ ਨੂੰ ਸਮਰਪਿਤ ਗੀਤ ਰਲੀਜ਼ ਕੀਤਾ। ਇਸੇ ਤਰ੍ਹਾਂ ਹਰਬਲਾਸ ਬੱਧਣ ਦਾ ਕਰਨੈਲ ਦਰਦੀ ਦੀ ਆਵਾਜ਼ ਵਿਚ ਰਿਕਾਰਡ ਗੀਤ ਕਾਰਵਾਂ ਉਹ ਵੀ ਇਸ ਮੌਕੇ ਰਲੀਜ਼ ਕੀਤਾ। ਇਸ ਮੌਕੇ ਪੰਜਾਬ ਸਾਹਿਤ ਸਭਾ ਦੇ ਚੇਅਰਮੈਨ ਮਨਮੋਹਨ ਸਿੰਘ ਗੁਲ੍ਹਾਟੀ, ਦਰਸ਼ਨ ਦਰਦੀ ਪ੍ਰਧਾਨ, ਵੀਨਾ, ਸ਼ਮ੍ਹਾ ਮੱਲ੍ਹਣ, ਲਖਵਿੰਦਰ ਲੱਖਾ ਸੂਰਾਪੁਰੀ, ਸੁਨੀਤਾ ਬੱਧਣ, ਬਲਵਿੰਦਰ ਕਲੇਰ, ਸਵਰਨ ਕੌਰ, ਗੁਰਬਖਸ਼ ਕੌਰ, ਪ੍ਰੀਆ, ਹਰੀ ਕ੍ਰਿਸ਼ਨ ਸਿੰਘ ਪਟਵਾਰੀ, ਚਮਨ ਮੱਲਪੁਰੀ, ਪ੍ਰਧਾਨ ਦਵਿੰਦਰ ਸਕੋਹਪੁਰੀ, ਰਾਮਨਾਥ ਕਟਾਰੀਆ, ਸੁੱਚਾ ਰਾਮ ਜਾਡਲਾ ਆਦਿ ਹਾਜ਼ਰ ਸਨ।