- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਨਵਰ ਅਰੋੜਾ ਨੂੰ ਕੀਤਾ ਸਨਮਾਨਿਤ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਨਵਰ ਅਰੋੜਾ ਕੰਸਲਟੈਂਟ ਨਵਾਂਸ਼ਹਿਰ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਕਰਵਾਏ ਐਵਾਰਡ ਵੰਡ ਸਮਾਗਮ ਦੌਰਾਨ ਕਨਵਰ ਅਰੋੜਾ ਕੰਸਲਟੈਂਟ ਨੂੰ ਐਕਸੀਲੈਂਸ ਇਨ ਓਵਰਸੀਜ਼ ਐਜੂਕੇਸ਼ਨ ਐਂਡ ਵਰਕ ਵੀਜ਼ਾ ਸਰਵਿਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੰਪਨੀ ਪਿਛਲੇ ਲੰਬੇ ਸਮੇਂ ਤੋਂ ਸਟੱਡੀ ਵੀਜ਼ਾ ਵਰਕ ਵੀਜ਼ਾ ਵਿਜ਼ਿਟਰ ਟੂਰਿਸਟ ਵੀਜ਼ਾ ਦੀਆਂ ਸਰਵਿਸ ਪਾਰਦਰਸ਼ੀ ਅਤੇ ਇਮਾਨਦਾਰੀ ਨਾਲ ਦਿੰਦੀ ਆ ਰਹੀ ਹੈ। 17 ਸਾਲਾਂ ਤੋਂ ਕਨਵਰ ਅਰੋੜਾ ਆਪ ਇਸ ਫੀਲਡ ਵਿਚ ਮਾਹਿਰ ਹਨ ਅਤੇ ਹਜ਼ਾਰਾਂ ਹੀ ਵਿਅਕਤੀਆਂ ਦੇ ਸੁਪਨੇ ਵਿਦੇਸ਼ ਭੇਜ ਕੇ ਪੂਰੇ ਕਰ ਚੁੱਕੇ ਹਨ। ਪਹਿਲਾਂ ਵੀ ਕਈ ਨਾਮੀ ਹਸਤੀਆਂ ਵੱਲੋਂ ਕੰਪਨੀ ਨੂੰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਸ ਵਾਰ ਪੰਜਾਬ ਦੇ ਗਵਰਨਰ ਸਾਹਿਬ ਵਲੋਂ ਸਨਮਾਨਿਤ ਕੀਤਾ। ਜੋ ਕਿ ਸਾਡੀ ਕੰਪਨੀ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਵੇਲੇ ਜੇਕਰ ਕਿਸੇ ਵਿਦਿਆਰਥੀ ਨੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ, ਯੂਰਪ ਦੇ ਕਿਸੇ ਵੀ ਦੇਸ਼ ਪੜ੍ਹਨ ਜਾਣਾ ਹੋਵੇ ਤਾਂ ਅਪਲਾਈ ਕਰ ਸਕਦੇ ਹਨ। ਯੂਰਪ ਦੇ ਦੇਸ਼ ਕਰੋਸ਼ੀਆ, ਰੋਮਾਨੀਆ, ਬੁਲਗਾਰੀਆ, ਸਲੋਵਾਕੀਆ, ਨਿਊਜ਼ੀਲੈਂਡ, ਆਇਰਲੈਂਡ ਵਰਕ ਵੀਜ਼ੇ ਤੇ ਜਾਣਾ ਚਾਹੁੰਦੇ ਹਨ। ਤਾਂ ਉਨ੍ਹਾਂ ਨੂੰ ਮਿਲ ਕੇ ਅਪਲਾਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਐਵਾਰਡ ਸਾਡੀ ਸਾਰੀ ਟੀਮ ਦੀ ਮਿਹਨਤ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।