ਕ੍ਰਿਕੇਟ ਟੂਰਨਾਮੈਂਟ 'ਚ ਪੰਜਾਬ ਨੇ ਮਹਾਰਾਸ਼ਟਰ ਨੂੰ ਹਰਾਇਆ ਕ੍ਰਿਕੇਟ ਟੂਰਨਾਮੈਂਟ 'ਚ ਪੰਜਾਬ ਨੇ ਮਹਾਰਾਸ਼ਟਰ ਨੂੰ ਹਰਾਇਆ
Publish Date: Mon, 16 Nov 2026 05:02 PM (IST)
Updated Date: Mon, 16 Nov 2026 05:03 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਪ੍ਰਿੰਸੀਪਲ ਡਾ. ਪੁਨੀਤ ਅਨੇਜਾ ਦੀ ਅਗਵਾਈ ਵਿਚ ਪੰਜਾਬ ਅਤੇ ਮਹਾਰਾਸ਼ਟਰ ਵਿਚਕਾਰ ਟੀ-20 ਬਲਾਈਂਡ ਕ੍ਰਿਕਟ ਸ਼ੋਅ ਮੈਚ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋਇਆ। ਇਹ ਮੈਚ ਸਮਾਜ ਵਿਚ ਦਿਵਿਆਂਗ ਵਿਅਕਤੀਆਂ ਪ੍ਰਤੀ ਸਕਾਰਾਤਮਕ ਸੋਚ ਪੈਦਾ ਕਰਨ ਅਤੇ ਉਨ੍ਹਾਂ ਦੇ ਹੁਨਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਡਿਸਏਬਲਡ ਪਰਸਨਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਆਯੋਜਿਤ ਕੀਤਾ। ਵਿਸ਼ੇਸ਼ ਟੀ-20 ਬਲਾਈਂਡ ਕ੍ਰਿਕਟ ਸ਼ੋਅ ਮੈਚ ਬੜੇ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋਇਆ। ਸਮਾਵੇਸ਼ ਲਈ ਖੇਡੋ, ਬਰਾਬਰੀ ਲਈ ਖੇਡੋ ਦੇ ਮੁੱਖ ਨਾਅਰੇ ਹੇਠ ਕਰਵਾਇਆ ਗਿਆ। ਇਹ ਰੋਮਾਂਚਕ ਮੁਕਾਬਲਾ ਪੰਜਾਬ ਅਤੇ ਮਹਾਰਾਸ਼ਟਰ ਦੀਆਂ ਨੇਤਰਹੀਣ ਕ੍ਰਿਕਟ ਟੀਮਾਂ ਵਿਚਕਾਰ ਖੇਡਿਆ ਗਿਆ। ਮੈਚ ਦੌਰਾਨ ਦੋਵਾਂ ਟੀਮਾਂ ਦੇ ਨੇਤਰਹੀਣ ਖਿਡਾਰੀਆਂ ਨੇ ਆਪਣੀ ਅਦਭੁਤ ਖੇਡ ਪ੍ਰਤਿਭਾ, ਆਤਮ-ਵਿਸ਼ਵਾਸ ਅਤੇ ਸਮਰਪਣ ਦਾ ਸਬੂਤ ਦਿੰਦਿਆਂ ਦਰਸ਼ਕਾਂ ਦਾ ਦਿਲ ਜਿੱਤ ਲਿਆ। ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਆਵਾਜ਼ ਵਾਲੀ ਗੇਂਦ (ਜਿਸ ਵਿਚ ਘੁੰਗਰੂ-ਬੈਰਿੰਗ ਲੱਗੇ ਹੁੰਦੇ ਹਨ) ਦੀ ਆਵਾਜ਼ ਨੂੰ ਸੁਣ ਕੇ ਖਿਡਾਰੀਆਂ ਵੱਲੋਂ ਕੀਤੀ ਗਈ। ਤੇਜ਼ਤਰਾਰ ਬੱਲੇਬਾਜ਼ੀ, ਸਟੀਕ ਗੇਂਦਬਾਜ਼ੀ ਅਤੇ ਚੁਸਤ ਫੀਲਡਿੰਗ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਮੁਕਾਬਲੇ ਨੇ ਇਹ ਸਾਬਤ ਕਰ ਦਿੱਤਾ ਕਿ ਸਰੀਰਕ ਚੁਣੌਤੀਆਂ ਇਨਸਾਨ ਦੇ ਹੌਸਲੇ ਅਤੇ ਕਾਬਲੀਅਤ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕਦੀਆਂ, ਸਗੋਂ ਸਹੀ ਮੌਕਾ ਮਿਲਣ ਤੇ ਨੇਤਰਹੀਣ ਵਿਅਕਤੀ ਹਰ ਖੇਤਰ ਵਿਚ ਨਵੀਆਂ ਮਿਸਾਲਾਂ ਕਾਇਮ ਕਰ ਸਕਦੇ ਹਨ। ਸਖ਼ਤ ਮੁਕਾਬਲੇ ਤੋਂ ਬਾਅਦ ਜੇਤੂ ਟੀਮ ਦਾ ਨਾਮ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਟੀ-20 ਸ਼ੋਅ ਮੈਚ ਵਿਚ 76 ਰਨ। ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਇਸ ਟੀਮ ਦੇ ਖਿਡਾਰੀ ਜਤਿੰਦਰ ਨੇ 127 ਦੌੜਾਂ ਬਣਾਈਆਂ।ਜਦਕਿ ਮਹਾਰਾਸ਼ਟਰ ਦੀ ਟੀਮ ਉਪਜੇਤੂ ਰਹੀ। ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਪ੍ਰੀਤ ਥਿਆੜਾ, ਕਾਲਜ਼ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਵਿਨੋਦ ਭਾਰਦਵਾਜ, ਸਕੱਤਰ ਸੁਸ਼ੀਲ ਪੂਰੀ, ਐੱਸ ਕੇ ਬਰੂਟਾ, ਪ੍ਰਿੰਸੀਪਲ ਮੀਨਾਕਸ਼ੀ ਗਰੋਵਰ ਡੀਐਨ ਕਾਲਜ਼ ਨਵਾਂਸ਼ਹਿਰ, ਪ੍ਰਿੰਸੀਪਲ ਤਰਨਪ੍ਰੀਤ ਵਾਲੀਆ ਬੀਐਲਐਮ ਗਰਲਜ ਕਾਲਜ, ਪ੍ਰਿੰਸੀਪਲ ਰਜਿੰਦਰ ਗਿੱਲ ਦੋਆਬਾ ਆਰੀਆ ਸਕੂਲ, ਨਿਸ਼ਾਨਵੀਰ ਸਿੰਘ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ, ਹੇਮੰਤ ਕੁਮਾਰ ਬੌਬੀ ਸ਼ਹਿਰੀ ਪ੍ਰਧਾਨ ਸ਼ਿਅਦ, ਰਜਨੀਸ਼ ਗੁਪਤਾ, ਕ੍ਰਿਸ਼ਨ ਕੁਮਾਰ ਟੋਨੀ, ਅਕਸ਼ੇ ਤੇਜਪਾਲ, ਦਿਲਬਾਗ ਸਿੰਘ ਸਾਬਕਾ ਡੀਈਓ ਆਦਿ ਹਾਜ਼ਰ ਸਨ।।ਇਨ੍ਹਾਂ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਟਰਾਫੀਆਂ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਡਾ. ਗੁਰਪ੍ਰੀਤ ਕੌਰ ਥਿਆੜਾ ਹਲਕਾ ਫਿਲੌਰ ਦੀ ਆਬਜ਼ਰਵਰ ਅਤੇ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿਚ ਬਰਾਬਰੀ ਦਾ ਸੰਦੇਸ਼ ਦਿੰਦੇ ਹਨ ਅਤੇ ਦਿਵਿਆਂਗ ਖਿਡਾਰੀਆਂ ਦਾ ਮਨੋਬਲ ਵਧਾਉਂਦੇ ਹਨ। ਇਸ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਰੀਆ ਸਮਾਜ ਨਵਾਂਸ਼ਹਿਰ, ਆਰ.ਕੇ. ਆਰੀਆ ਕਾਲਜ ਨਵਾਂਸ਼ਹਿਰ, ਬੀ.ਐਲ.ਐਮ. ਗਰਲਜ਼ ਕਾਲਜ ਨਵਾਂਸ਼ਹਿਰ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਭਰਪੂਰ ਸਹਿਯੋਗ ਦਿੱਤਾ। ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਅਤੇ ਸਕੱਤਰ ਰਾਜ ਕੁਮਾਰ ਨੇ ਸਮੂਹ ਮਹਿਮਾਨਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ।। ਇਸ ਮੌਕੇ ਸੁਸਾਇਟੀ ਦੇ ਪ੍ਰਮੁੱਖ ਅਹੁਦੇਦਾਰ ਪ੍ਰਵੀਨ ਸਰੀਨ ਸਕੱਤਰ, ਵਿਵੇਕ ਮੋਹਲਾ ਸੰਯੁਕਤ ਸਕੱਤਰ, ਰਜਨੀਸ਼ ਗੁਪਤਾ ਸੀਨੀਅਰ ਮੀਤ ਪ੍ਰਧਾਨ ਅਤੇ ਪੁਨੀਤ ਪ੍ਰਭਾਕਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ। ਮੈਚ ਦੌਰਾਨ ਅੰਪਾਇਰਿੰਗ ਦੀ ਜ਼ਿੰਮੇਵਾਰੀ ਮਹਿੰਦਰ ਸ਼ਰਮਾ ਅਤੇ ਸ਼ੈਲੇਂਦਰ ਸਿੰਘ (ਰੋਹਿਤ) ਅਤੇ ਇੰਸਪਾਇਰ ਪ੍ਰਭਜੋਤ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਤੋਂ ਇਲਾਵਾ ਐਂਕਰਿੰਗ ਡਾ. ਕੇਵਲ ਕ੍ਰਿਸ਼ਨ ਕੁਮਾਰ ਤੱਖੀ ਅਤੇ ਸੁਦਾਮ ਹੁਸੈਨ ਨੇ ਮੈਚ ਦੀ ਸਕੋਰਿੰਗ ਅੰਕਿਤ ਅਤੇ ਆਦਰਸ਼ ਵੱਲੋਂ ਕੀਤੀ, ਜਦਕਿ ਆਨਲਾਈਨ ਸਕੋਰਿੰਗ ਦਾ ਕਾਰਜ ਜਤਿਨ ਨੇ ਸੁਚਾਰੂ ਢੰਗ ਨਾਲ ਸੰਭਾਲਿਆ। ਅੰਤ ਵਿਚ ਪ੍ਰਬੰਧਕਾਂ ਨੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ।