ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਸਿਖਲਾਈ ਤੇ ਜਾਗਰੂਕਤਾ ਕੈਂਪ ਲਾਇਆ ਪੰਜਾਬ ਐਗਰੋ ਵੱਲੋਂ ਜੈਵਿਕ ਖੇਤੀ ਸਿਖਲਾਈ ਅਤੇ ਜਾਗਰੂਕਤਾ ਕੈਂਪ ਲਾਇਆ
Publish Date: Wed, 23 Sep 2026 05:39 PM (IST)
Updated Date: Wed, 23 Sep 2026 05:42 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪਿੰਡ ਲੰਗੇਰੀ ਵਿਖੇ ਪੰਜਾਬ ਐਗਰੋ ਵੱਲੋਂ ਰਾਏ ਕੁਦਰਤੀ ਫਾਰਮ ਉੱਤੇ ਜੈਵਿਕ ਖੇਤੀ ਸਿਖਲਾਈ ਅਤੇ ਜਾਗਰੂਕ ਕੈਂਪ ਲਗਾਇਆ। ਇਸ ਕੈਂਪ ਵਿਚ ਆਰਗੈਨਿਕ ਖੇਤੀ ਨੂੰ ਪਿਆਰ ਕਰਨ ਵਾਲੇ ਵੱਖ-ਵੱਖ ਪਿੰਡਾਂ ਤੋਂ ਕਿਸਾਨ ਭਰਾਵਾਂ ਨੇ ਵੱਧ ਚੜ ਕੇ ਭਾਗ ਲਿਆ। ਇਸ ਮੌਕੇ ਸਤਵਿੰਦਰ ਸਿੰਘ ਜ਼ਿਲ੍ਹਾ ਸੁਪਰਵਾਈਜ਼ਰ ਪੰਜਾਬ ਐਗਰੋ ਅਤੇ ਵਿਸ਼ਵਦੀਪ ਸਿੰਘ ਕਾਰਜਕਾਰੀ ਵੱਲੋਂ ਪੰਜਾਬ ਐਗਰੋ ਵੱਲੋਂ ਦਿੱਤੀਆਂ ਜਾਂਦੀਆਂ ਕਿਸਾਨ ਸੇਵਾਵਾਂ ਅਤੇ ਜੈਵਿਕ ਖੇਤੀ ਦੀ ਰਜਿਸਟਰੇਸ਼ਨ ਬਾਰੇ ਬਹੁਤ ਹੀ ਵਿਸਤਾਰ ਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਜੈਵਿਕ ਖੇਤੀ ਕਰਨ ਵਾਲੇ ਘੱਟੋ ਘੱਟ ਅੱਧਾ ਕਿੱਲੇ ਵਾਲੇ ਕਿਸਾਨ ਪੰਜਾਬ ਐਗਰੋ ਕੋਲ ਆਪਣੀ ਰਜਿਸਟਰੇਸ਼ਨ ਅਤੇ ਪ੍ਰਮਾਣਿਕ ਬਿਲਕੁਲ ਫਰੀ ਕਰਵਾ ਸਕਦੇ ਹਨ। ਇਸੇ ਦੌਰਾਨ ਕੈਂਪ ਦੀ ਅਗਵਾਈ ਕਰਦੇ ਹੋਏ ਡਾ.ਲੇਖਰਾਜ ਚੀਫ ਐਗਰੀਕਲਚਰ ਅਫਸਰ ਵੱਲੋਂ ਅਤੇ ਡਾ. ਕਮਲਦੀਪ ਸਿੰਘ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ ਵੱਲੋਂ ਨੈਸ਼ਨਲ ਮਿਸ਼ਨ ਔਨ ਨੈਚੁਰਲ ਫਾਰਮਿੰਗ ਬਾਰੇ ਦੱਸਿਆ ਗਿਆ ਅਤੇ ਜੈਵਿਕ ਖੇਤੀ ਕਰਨ ਲਈ ਕਿਸਾਨਾਂ ਨੂੰ ਅਪੀਲ ਕੀਤੀ। ਇਸ ਮੌਕੇ ਗੁਰਮਿੱਤਰ ਸਿੰਘ ਕੁਦਰਤੀ ਖੇਤੀ ਕਿਸਾਨ ਨੇ ਜੈਵਿਕ ਖੇਤੀ ਕਰਨ ਦੇ ਵੱਖ ਵੱਖ ਢੰਗ ਤਰੀਕੇ ਤੇ ਮਾਰਕੀਟਿੰਗ ਦੇ ਨੁਕਤੇ ਸਾਂਝੇ ਕੀਤੇ। ਸੁਖਵਿੰਦਰ ਸਿੰਘ ਧੂਰ ਜੀ.ਐਮ , ਸ਼ੂਗਰ ਮਿੱਲ ਨਵਾਂਸ਼ਹਿਰ ਅਤੇ ਜੀ.ਸੀ ਯਾਦਵ ਵੱਲੋਂ ਵੀ ਸ਼ੂਗਰ ਮਿੱਲ ਵੱਲੋਂ ਦਿੱਤੀਆਂ ਜਾਂਦੀਆਂ ਕਿਸਾਨ ਸੇਵਾਵਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਮੁਹਈਆ ਕਰਵਾਈ ਅਤੇ ਵੱਧ ਤੋਂ ਵੱਧ ਖੇਤੀਬਾੜੀ ਦਾ ਰਕਬਾ ਜੈਵਿਕ ਕਰਨ ਲਈ ਵੀ ਕਿਸਾਨਾਂ ਨੂੰ ਪ੍ਰੇਰਿਆ। ਕੈਂਪ ਦੇ ਅੰਤ ਵਿੱਚ ਜੈਵਿਕ ਖੇਤੀ ਮਾਹਿਰ ਸੁਰਜੀਤ ਸਿੰਘ ਰਾਏ ਨੇ ਸਾਰੇ ਕਿਸਾਨ ਵੀਰਾਂ ਅਤੇ ਕ੍ਰਿਸ਼ੀ ਸਖੀਆਂ ਦਾ ਕੈਂਪ ਵਿੱਚ ਆਣ ਲਈ ਧੰਨਵਾਦ ਕੀਤਾ। ਕੈਂਪ ਦੌਰਾਨ ਜੈਵਿਕ ਖੇਤੀ ਕਰ ਰਹੇ ਅਗਾਂਹ ਵਧੂ ਕਿਸਾਨ ਗੁਰਨੇਕ ਸਿੰਘ ਪਰ, ਹਰੀ ਓਮ ਬੂੰਗੜੀ, ਚਰਨਜੀਤ ਸਿੰਘ ਮੇਹਲੀ, ਹਰਚਰਨ ਸਿੰਘ ਉੜਾਪੜ, ਉਪਕਾਰ ਸਿੰਘ ਬਖਸ਼ੀ, ਗੁਰਦਿੱਤ ਸਿੰਘ ਰਸੀਦਪੁਰ, ਦਵਿੰਦਰ ਸਿੰਘ ਖਹਿਰਾਵਾਦ, ਪਰਮਜੀਤ ਸਿੰਘ ਪਰਾਗਪੁਰ ਆਦਿ ਵੀ ਹਾਜ਼ਰ ਸਨ।