ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਟੋਲ ਪਲਾਜ਼ਾ ’ਤੇ ਲਗਾਇਆ ਧਰਨਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ 'ਚ ਟੋਲ ਪਲਾਜਾ 'ਤੇ ਲਗਾਇਆ ਰੋਸ ਧਰਨਾ
Publish Date: Thu, 15 Oct 2026 06:49 PM (IST)
Updated Date: Thu, 15 Oct 2026 06:51 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ ਬਹਿਰਾਮ : ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਮੈਡੀਕਲ ਸਟੋਰ ਦੇ ਮਾਲਕ ਵੱਲੋਂ ਗੋਲੀਆਂ ਮਾਰ ਕੇ ਕਤਲ ਕਰਨ ਦੇ ਵਿਰੋਧ ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ। ਇਸ ਬੰਦ ਨੂੰ ਸਮਰਥਨ ਦਿੰਦੇ ਹੋਏ ਬਹਿਰਾਮ ਕਸਬਾ ਪੂਰਨ ਤੌਰ ਤੇ ਬੰਦ ਰਿਹਾ। ਵੱਖ-ਵੱਖ ਜਥੇਬੰਦੀਆਂ ਵੱਲੋਂ ਸਥਾਨਕ ਟੋਲ ਪਲਾਜਾ ਬੰਦ ਕਰਵਾ ਕੇ ਧਰਨਾ ਦਿੱਤਾ। ਜਿਸ ਦੌਰਾਨ ਆਗੂਆਂ ਨੇ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਠੁੱਸ ਦੱਸਿਆ। ਆਗੂਆਂ ਕਿਹਾ ਕਿ ਸਰਕਾਰ ਨਸ਼ੇ ਬੰਦ ਕਰਵਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਤੇ ਅੱਜ ਵੀ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ। ਰੋਸ ਧਰਨੇ ਵਿਚ ਸ਼ਾਮਿਲ ਲੋਕਾਂ ਨੇ ਸਰਕਾਰ ਖਿਲਾਫ਼ ਬੈਨਰ ਚੁੱਕੇ ਹੋਏ ਸਨ। ਜਿਨ੍ਹਾਂ ਤੇ ਲਿਖਿਆ ਸੀ ਕਿ ਜੋ ਨਸ਼ਿਆਂ ਖਿਲਾਫ਼ ਲੜਦਾ ਹੈ, ਉਹੀ ਕਿਉਂ ਮਰਦਾ ਹੈ , ਸਾਨੂੰ ਦਿਲਾਸਾ ਨਹੀਂ ਮੁੱਖ ਮੰਤਰੀ ਦਾ ਅਸਤੀਫ਼ਾ ਚਾਹੀਦਾ , ਪੰਜਾਬ ਦੇ ਵਿਗੜ ਰਹੇ ਹਾਲਾਤ ਲਈ ਭਗਵੰਤ ਮਾਨ ਤੇ ਡੀਜੀਪੀ ਜ਼ਿੰਮੇਵਾਰ ਆਦਿ ਸਨ। ਇਸ ਮੌਕੇ ਦਵਿੰਦਰ ਸਿੰਘ ਸੰਧਵਾਂ ਸੂਬਾ ਮੀਤ ਪ੍ਰਧਾਨ ਬੀਕੇਯੂ, ਬਲਜਿੰਦਰ ਸਿੰਘ ਚੱਕ ਮੰਡੇਰ ਪ੍ਰਧਾਨ, ਬਲਜੀਤ ਸਿੰਘ ਜੀਤਾ ਸਾਬਕਾ ਸਰਪੰਚ ਕੁਲਥਮ, ਕੁਲਜੀਤ ਸਿੰਘ ਖਾਨਖਾਨਾ, ਅਮਰਜੀਤ ਕਲਸੀ, ਹਰਬੰਸ ਸਿੰਘ ਮਕਸੂਦਪੁਰ ਸਾਬਕਾ ਚੇਅਰਮੈਨ, ਜਸਵਿੰਦਰ ਮੱਟੂ, ਰਣਵਿੰਦਰ ਸਿੰਘ ਕਲੇਰ, ਮਨਜਿੰਦਰ ਸਿੰਘ ਜੱਸੋਮਜਾਰਾ, ਮੁਖਤਿਆਰ ਸਿੰਘ ਜੱਸੋਮਜਾਰਾ, ਹਰਜੀਤ ਸਿੰਘ, ਸੁਖਵਿੰਦਰ ਸਿੰਘ ਸੰਧਵਾਂ, ਹਰਮੇਲ ਸਿੰਘ ਜੱਸੋਮਜਾਰਾ, ਸਾਧੂ ਸਿੰਘ ਭਰੋਲੀ ਅਤੇ ਹੋਰ ਇਲਾਕੇ ਦੇ ਲੋਕ ਹਾਜਰ ਸਨ। ਪੁਲਿਸ ਥਾਣਾ ਬਹਿਰਾਮ ਦੇ ਐੱਸਐੱਚਓ ਰਾਮ ਪਾਲ ਪੁਲਿਸ ਪਾਰਟੀ ਸਮੇਤ ਵੀ ਮੌਜੂਦ ਸਨ। ਇਸ ਮੌਕੇ ਬੈਂਕ, ਹਸਪਤਾਲ, ਸਿੱਖਿਅਕ ਅਦਾਰੇ, ਖੁਲ੍ਹੇ ਰਹੇ।