ਪਰਮਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਹਨੀ ਟੌਂਸਾ ਦੀ ਅਗਵਾਈ ’ਚ ਕੀਤਾ ਰੋਸ ਮਾਰਚ ਪਰਮਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਜਾ ਦਿਵਾਉਣ ਲਈ ਹਨੀ ਟੌਂਸਾ ਦੀ ਅਗਵਾਈ 'ਚ ਕੀਤਾ ਰੋਸ ਮਾਰਚ
Publish Date: Thu, 15 Oct 2026 06:46 PM (IST)
Updated Date: Thu, 15 Oct 2026 06:48 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਪਰਮਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਚ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਹਲਕਾ ਬਲਾਚੌਰ ਵੱਲੋਂ ਅੱਜ ਰੋਸ ਮਾਰਚ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਇੰਚਾਰਜ ਹਨੀ ਟੌਂਸਾ ਦੀ ਅਗਵਾਈ ਵਿਚ ਹੋਏ ਇਸ ਮਾਰਚ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੇ ਅਸਤੀਫ਼ਿਆਂ ਦੀ ਮੰਗ ਕੀਤੀ। ਇਸ ਮੌਕੇ ਹਨੀ ਟੌਂਸਾ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਤੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਪਰਮਿੰਦਰ ਸਿੰਘ ਝੋਟਾ ਦਾ ਕਤਲ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੋਂ ਬਾਅਦ ਸਰਕਾਰ ਸਿਰਫ਼ ਬਿਆਨਬਾਜ਼ੀ ਕਰਕੇ ਆਪਣੀ ਜਵਾਬਦੇਹੀ ਤੋਂ ਨਹੀਂ ਬਚ ਸਕਦੀ। ਹਨੀ ਟੌਂਸਾ ਨੇ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਕੇ ਸਾਰੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਸੁਰੱਖਿਆ ਦਾ ਭਰੋਸਾ ਬਹਾਲ ਕਰਨ ਲਈ ਸਰਕਾਰ ਨੂੰ ਠੋਸ ਕਾਰਵਾਈ ਕਰਨੀ ਪਵੇਗੀ। ਅਮਨ-ਕਾਨੂੰਨ ਦੀ ਨਾਕਾਮੀ ਦੀ ਜ਼ਿੰਮੇਵਾਰੀ ਲੈਂਦਿਆਂ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣੇ ਚਾਹੀਦੇ ਹਨ। ਰੋਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਬਲਾਚੌਰ ਦੀ ਸਮੁੱਚੀ ਟੀਮ ਵੱਲੋਂ ਸ਼ਹਿਰ ਦੇ ਮੁੱਖ ਚੌਂਕ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਗਿਆ। ਹਨੀ ਟੌਂਸਾ ਨੇ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਇਨਸਾਫ਼ ਦੀ ਇਸ ਲੜਾਈ ਵਿਚ ਪਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਡਟ ਕੇ ਖੜ੍ਹਾ ਹੈ ਅਤੇ ਪਰਿਵਾਰ ਦੀ ਆਵਾਜ਼ ਨੂੰ ਹਰ ਪੱਧਰ ਤੇ ਬੁਲੰਦ ਕਰੇਗਾ। ਇਸ ਮੌਕੇ ਰਾਣਾ ਰਣਦੀਪ ਸਾਬਕਾ ਪ੍ਰਧਾਨ ਨਗਰ ਕੌਂਸਲ, ਬਿਮਲ ਕੁਮਾਰ ਚੇਅਰਮੈਨ, ਸਤਨਾਮ ਸਿੰਘ ਰਾਜੂ ਮਾਜਰਾ ਕੌਮੀ ਮੀਤ ਪ੍ਰਧਾਨ ਬੀਸੀ ਵਿੰਗ, ਚੇਅਰਮੈਨ ਤਰਲੋਚਨ ਰੱਕੜ, ਦਲਜੀਤ ਸਿੰਘ ਮਾਣੇਵਾਲ, ਸੁਰਜੀਤ ਕੋਹਲੀ, ਅਜਮੇਰ ਸਿੰਘ ਭਾਰਾਪੁਰ, ਗੁਰਦੀਪ ਸਿੰਘ ਬਕਾਪੁਰ, ਮੋਹਨ ਸਿੰਘ ਟੱਪਰੀਆਂ, ਬਿੱਟੂ ਅਦੋਆਣਾ, ਸ਼ੰਮੀ ਸਰਪੰਚ, ਸਤਨਾਮ ਸਿੰਘ ਸਹੂੰਗੜਾ, ਸਤਪਾਲ ਸਿੰਘ ਬਲਾਚੌਰ, ਮਨਜੀਤ ਸਿੰਘ ਸੋਹਲ, ਪਰਮਜੀਤ ਸਰਪੰਚ ਪਨਿਆਲੀ, ਮਹਾਰਾਜ ਸਿੰਘ ਪਨਿਆਲੀ, ਧਰਮ ਪਾਲ ਕੋਹਲੀ, ਵਿੱਕੀ ਬਲਾਚੌਰ, ਸੁਖਵਿੰਦਰ ਸਿੰਘ ਕੰਦੋਲਾ ਸਰਪੰਚ ਫਤਹਿਪੁਰ, ਰਣਬੀਰ ਸਿੰਘ ਭੱਟੀ, ਗੌਰਵ ਚੌਹਾਨ, ਸ਼ੰਕਰ ਜੰਡੀ, ਓਮ ਪ੍ਰਕਾਸ਼ ਰੱਤੇਵਾਲ, ਅਵਤਾਰ ਭੋਲਾ ਨੀਲੇਵਾੜੇ, ਰਾਜ ਕੁਮਾਰ ਬਿੱਟੂ, ਗੁਰਬਖਸ਼ ਸਿੰਘ ਨਿਆਣਾ ਬੇਟ, ਅਜੀਤ ਰਾਮ ਧਮਾਨ ਨਾਨੋਵਾਲ ਵੇਟ, ਹੁਸਨ ਨਾਨੋਵਾਲ, ਪਰਮਿੰਦਰ ਪੈਨੀ ਰੱਤੇਵਾਲ, ਹਰਵਿੰਦਰ ਮਹਿੰਦੀਪੁਰ, ਕੁਲਵਿੰਦਰ ਮਹਿੰਦੀਪੁਰ, ਹਰਨੇਕ ਸਿੰਘ ਛਦੌੜੀ, ਪਰਮਿੰਦਰ ਕੁਮਾਰ ਬੈਂਸ ਬਲਾਚੌਰ ਅਤੇ ਹੋਰ ਹਾਜਰ ਸਨ।