ਪਿੰਡ ਗੜੁਪੜ 'ਚ ਕਥਿਤ ਨਸ਼ਾ ਤਸਕਰਾਂ ਦੀ 2.32 ਕਰੋੜ ਦੀ ਪ੍ਰਾਪਰਟੀ ਫ੍ਰੀਜ਼ ਪਿੰਡ ਗੜੁਪੜ 'ਚ ਕਥਿਤ ਨਸ਼ਾ ਤਸਕਰਾਂ ਦੀ 2.32 ਕਰੋੜ ਰੁਪਏ ਦੀ ਪ੍ਰਾਪਰਟੀ ਫ੍ਰੀਜ਼-ਐੱਸਐੱਸਪੀ
Publish Date: Thu, 08 Oct 2026 06:21 PM (IST)
Updated Date: Fri, 09 Oct 2026 04:06 AM (IST)
08ਐਨਐਸਆਰ20ਪੀ ਪਿੰਡ ਗੜੁਪੜ ਵਿਖੇ ਯੂਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਥਿਤ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਫ੍ਰੀਜ ਕਰਨ ਦੀ ਕਾਰਵਾਈ ਕਰਦੇ ਪੁਲਿਸ ਪਾਰਟੀ। ਪੰਜਾਬੀ ਜਾਗਰਣ * ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈ ਭਵਿੱਖ ’ਚ ਵੀ ਜਾਰੀ ਰਹੇਗੀ : ਐੱਸਐੱਸਪੀ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਐੱਸਐੱਸਪੀ ਤੁਸ਼ਾਰ ਗੁਪਤਾ ਦੇ ਨਿਰਦੇਸ਼ਾਂ ਅਨੁਸਾਰ ਪੰਕਜ ਸ਼ਰਮਾ ਡੀਐੱਸਪੀ ਨਵਾਂਸ਼ਹਿਰ, ਧਰਮਿੰਦਰ ਸਿੰਘ ਡੀਐੱਸਪੀ ਉਪ ਕਪਤਾਨ ਪੁਲਿਸ ਐੱਨਡੀਪੀਐੱਸ ਦੀ ਰਹਿਨੁਮਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੁਖ ਅਫ਼ਸਰ ਥਾਣਾ ਔੜ ਇੰਸਪੈਕਟਰ ਨਰੇਸ਼ ਕੁਮਾਰੀ ਵੱਲੋਂ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਗ਼ੈਰ-ਕਾਨੂੰਨੀ ਢੰਗ ਨਾਲ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਤਸਦੀਕ ਕਰ ਕੇ ਪਿੰਡ ਗੜੁਪੜ ਦੇ 3 ਨਾਮੀ ਕਥਿਤ ਨਸ਼ਾ ਤਸਕਰ, ਜੋ ਕਿ ਇੱਕੋ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਦੀਆਂ ਧਾਰਾ 68-ਐੱਫ (2) ਐਨਡੀਪੀਐੱਸ ਐਕਟ ਤਹਿਤ ਪ੍ਰਾਪਰਟੀਆਂ ਫ੍ਰੀਜ਼ ਕਰਵਾਈਆਂ ਗਈਆਂ ਹਨ। ਇਨ੍ਹਾਂ ਕਥਿਤ ਮੁਲਜ਼ਮਾਂ ਦੀ ਪਛਾਣ ਜਰਨੈਲ ਰਾਮ ਉਰਫ਼ ਜੈਲੀ ਪੁੱਤਰ ਜੀਤ ਰਾਮ ਵਾਸੀ ਗੜੁਪੜ, ਗੁਰਚੜਤ ਉਰਫ਼ ਮੁੰਨਾ ਪੁੱਤਰ ਜਰਨੈਲ ਰਾਮ ਵਾਸੀ ਗੜੁਪੜ, ਸੀਮਾ ਪਤਨੀ ਗੁਰਚੜਤ ਉਰਫ਼ ਮੁੰਨਾ ਵਾਸੀ ਗੜੁਪੜ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਕਥਿਤ ਨਸ਼ਾ ਤਸਕਰਾਂ ’ਤੇ ਕੁੱਲ 30 ਮੁਕੱਦਮੇ ਦਰਜ ਹਨ, ਜਿਨ੍ਹਾਂ ਵੱਲੋਂ ਨਸ਼ਾ ਵੇਚ ਕੇ ਕੁੱਲ 2.32 ਕਰੋੜ ਰੁਪਏ ਦੀ ਚਲ ਤੇ ਅਚਲ ਸੰਪਤੀ ਬਣਾਈ ਗਈ ਸੀ, ਜਿਸ ਨੂੰ ਥਾਣਾ ਔੜ ਦੇ ਮੁਖੀ ਵੱਲੋਂ ਫ੍ਰੀਜ਼ ਕਰ ਕੇ ਕੰਪੀਟੈਂਟ ਅਥਾਰਟੀ ਵੱਲੋਂ ਆਰਡਰ ਹਾਸਲ ਕੀਤੇ ਗਏ ਹਨ। ਐੱਸਐੱਸਪੀ ਨੇ ਜ਼ਿਲ੍ਹੇ ਦੇ ਛੋਟੇ ਤੇ ਵੱਡੇ ਨਸ਼ਾ ਤਸਕਰਾਂ ਨੂੰ ਇਹ ਚਿਤਾਵਨੀ ਵੀ ਦਿੱਤੀ ਹੈ ਕਿ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੀ ਰਹੇਗੀ ਤੇ ਮੁਕੱਦਮਾ ਦਰਜ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਬਣਾਈਆਂ ਗਈਆਂ ਨਾਜਾਇਜ਼ ਪ੍ਰਾਪਰਟੀਆਂ ਵੀ ਜ਼ਬਤ ਕਰਵਾਏਗੀ। ਜ਼ਿਲ੍ਹਾ ਪੁਲਿਸ ਨਸ਼ੇ ਦੇ ਖਾਤਮੇ ਲਈ ਵਚਨਬੱਧ ਹੈ।