ਬਲਾਚੌਰ ਦੇ ਪ੍ਰਮੁੱਖ ਆਗੂਆਂ ਨੇ ਫੜਿਆ ਅਕਾਲੀ ਦਲ ਦਾ ਪੱਲਾ ਬਲਾਚੌਰ ਦੇ ਪ੍ਰਮੁੱਖ ਆਗੂਆਂ ਨੇ ਫੜਿਆ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ
Publish Date: Mon, 28 Sep 2026 05:35 PM (IST)
Updated Date: Tue, 29 Sep 2026 04:04 AM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਬਲਾਚੌਰ ਵਿਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਵਾਰਡ ਨੰਬਰ-8 ਦੇ ਵੱਖ-ਵੱਖ ਸਿਆਸੀ ਧਿਰਾਂ ਨਾਲ ਸੰਬੰਧਤ ਕਈ ਪ੍ਰਮੁੱਖ ਆਗੂਆਂ ਅਤੇ ਵਰਕਰਾਂ ਨੇ ਪਾਰਟੀ ਦੀਆਂ ਨੀਤੀਆਂ ਵਿਚ ਵਿਸ਼ਵਾਸ ਪ੍ਰਗਟਾਉਂਦਿਆਂ ਪਾਰਟੀ ’ਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ। ਇਹ ਸ਼ਮੂਲੀਅਤ ਹਲਕਾ ਇੰਚਾਰਜ ਹਨੀ ਟੌਂਸਾ ਦੀ ਯੋਗ ਅਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਕਰਵਾਈ ਗਈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਨੀ ਟੌਂਸਾ ਨੂੰ ਹਲਕਾ ਬਲਾਚੌਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਅਤੇ ਉਨ੍ਹਾਂ ਦੀ ਪੂਰੀ ਟੀਮ ਦਿਨ-ਰਾਤ ਹਲਕੇ ਦੇ ਘਰ-ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਵਿਚ ਜੁਟੇ ਹੋਏ ਹਨ। ਉਨ੍ਹਾਂ ਦੀ ਇਸ ਅਣਥੱਕ ਮਿਹਨਤ, ਨਿਰੰਤਰ ਜਨ-ਸੰਪਰਕ ਅਤੇ ਲੋਕ-ਪੱਖੀ ਸੋਚ ਸਦਕਾ ਹਰ ਰੋਜ਼ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਆਮ ਲੋਕ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂਆਂ ਵਿਚ ਪਰਵਿੰਦਰ ਸਿੰਘ ਲਾਲੀ, ਰਮੇਸ਼ ਲਾਲ, ਜਸਵੀਰ ਸਿੰਘ, ਪਰਮਜੀਤ ਸਿੰਘ, ਮਨਿੰਦਰ ਕੁਮਾਰ, ਸੋਨੂੰ ਅਤੇ ਉਨ੍ਹਾਂ ਦੇ ਹੋਰ ਅਨੇਕਾਂ ਸਮਰਥਕ ਸ਼ਾਮਲ ਹਨ। ਹਲਕਾ ਇੰਚਾਰਜ ਹਨੀ ਟੌਂਸਾ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਜਤਾਉਂਦਿਆਂ ਇਨ੍ਹਾਂ ਸਾਰੇ ਆਗੂਆਂ ਨੇ ਪਾਰਟੀ ਦਾ ਪੱਲਾ ਫੜਿਆ।।ਪਾਰਟੀ ਵਿਚ ਸ਼ਾਮਲ ਹੋਏ ਆਗੂਆਂ ਨੇ ਸਾਂਝੇ ਤੌਰ ਤੇ ਆਖਿਆ ਕਿ ਉਹ ਹਲਕਾ ਇੰਚਾਰਜ ਹਨੀ ਟੌਂਸਾ ਦੀ ਮਿਹਨਤੀ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਪ੍ਰਣ ਕੀਤਾ ਕਿ ਉਹ ਬਲਾਚੌਰ ਹਲਕੇ ਦੇ ਵਾਰਡ-ਵਾਰਡ ਅਤੇ ਪਿੰਡ-ਪਿੰਡ ਵਿਚ ਦਿਨ-ਰਾਤ ਮਿਹਨਤ ਕਰਨਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹਨੀ ਟੌਂਸਾ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡਣਗੇ। ਹਲਕਾ ਇੰਚਾਰਜ ਹਨੀ ਟੌਂਸਾ ਨੇ ਪਾਰਟੀ ਵਿਚ ਆਏ ਸਾਰੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਹਰ ਇੱਕ ਵਰਕਰ ਅਤੇ ਆਗੂ ਦਾ ਪੂਰਾ ਮਾਣ-ਸਨਮਾਨ ਅਤੇ ਸਤਿਕਾਰ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸਾਰਿਆਂ ਦੇ ਸਹਿਯੋਗ ਨਾਲ ਬਲਾਚੌਰ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲੈ ਕੇ ਜਾਵਾਂਗੇ। ਇਸ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹਲਕਾ ਇੰਚਾਰਜ ਹਨੀ ਟੌਂਸਾ ਤੋਂ ਇਲਾਵਾ ਤਰਲੋਚਨ ਸਿੰਘ, ਬਿਮਲ ਕੁਮਾਰ ਸਿਆਣਾ ਸਾਬਕਾ ਚੇਅਰਮੈਨ, ਸਤਨਾਮ ਸਿੰਘ ਸਹੂੰਗੜਾ, ਅਜਮੇਰ ਸਿੰਘ ਭਾਗਪੁਰ, ਗੁਰਦੀਪ ਬਕਾਪੁਰ, ਰਾਣਾ ਰਣਦੀਪ ਕੌਸ਼ਲ ਸਾਬਕਾ ਪ੍ਰਧਾਨ, ਯੂਥ ਆਗੂ ਬਿੱਟੂ ਹੱਕਲਾ, ਨਰਿੰਦਰ ਚੇਚੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਬਿੱਟੂ ਆਦੋਆਣਾ, ਸਰਬਜੀਤ ਕੋਹਲੀ, ਗੌਰਵ ਚੌਹਾਨ, ਅਵਤਾਰ ਸਿੰਘ, ਓਂਕਾਰ ਭੁੰਬਲਾ, ਸੰਮੀ ਸਰਪੰਚ ਉਧਨੋਵਾਲ, ਦਿਲਾਵਰ ਦਿੱਲੀ, ਸੋਹਣ ਸਿੰਘ ਟੱਪਰੀਆਂ ਸਮੇਤ ਸਮੂਹ ਅਕਾਲੀ ਟੀਮ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।