- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਿਤਪਾਲ ਫਗਵਾੜਾ ਵੱਲੋਂ ਬੱਗਾ ਕੋਹਾਲੀ ਨੂੰ ਚਿੱਤ ਕਰਕੇ ਜਿੱਤੀ ਝੰਡੀ ਦੀ ਕੁਸ਼ਤੀ

- ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ ਮਹਿੰਦੀਪੁਰ ਛਿੰਝ ਮੇਲਾ
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਨਗਰ ਕੌਂਸਲ ਬਲਾਚੌਰ ’ਚ ਪੈਂਦੇ ਪਿੰਡ ਮਹਿੰਦੀਪੁਰ ਵਿਚ ਜਨਮ ਅਸ਼ਟਮੀ ਤੋਂ ਅਗਲੇ ਦਿਨ ਗੁੱਗਾ ਨੌਮੀ ਦੇ ਸ਼ੁੱਭ ਦਿਹਾੜੇ ’ਤੇ ਗੁੱਗਾ ਜਾਹਿਰ ਵੀਰ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ ਗਿਆ। ਖ਼ਾਲਸਾ ਹਾਈ ਸਕੂਲ ਦੇ ਖੇਡ ਮੈਦਾਨ ਵਿਚ ਪ੍ਰਬੰਧਕ ਕਮੇਟੀ ਵੱਲੋਂ ਨਗਰ ਵਾਸੀ ਸੰਗਤਾਂ, ਐੱਨਆਰਆਈ ਵੀਰਾਂ ਦੇ ਵੱਡਮੁੱਲੇ ਸਹਿਯੋਗ ਨਾਲ ਕਰਵਾਏ ਛਿੰਝ ਮੇਲੇ ਦੀ ਸ਼ੁਰੂਆਤ ਜੋਗਿੰਦਰ ਪਾਲ ਚੇਲਾ ਸਮੇਤ ਸਾਥੀਆਂ ਵੱਲੋਂ ਗੁੱਗਾ ਮਾੜੀ ਦੇ ਧਾਰਮਿਕ ਸਥਾਨ ’ਤੇ ਨਤਮਸਤਕ ਹੋ ਕੇ ਕੀਤਾ। ਸਵੇਰ ਤੋਂ ਹੀ ਇਸ ਅਸਥਾਨ ਉੱਪਰ ਸੰਗਤਾਂ ਵੱਲੋਂ ਮੱਥਾ ਟੇਕ ਕੇ ਨਗਰ ਅਤੇ ਮਾਲ ਡੰਗਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਪਕਵਾਨਾਂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਪੰਜਾਬ, ਹਰਿਆਣਾ, ਦਿੱਲੀ ਦੇ ਪ੍ਰਸਿੱਧ ਨਾਮੀ ਪਹਿਲਵਾਨਾ ਪ੍ਰਿਤਪਾਲ ਫਗਵਾੜਾ, ਬੱਗਾ ਕੋਹਾਲੀ, ਰੋਹਿਤ ਦਿੱਲੀ, ਅਰਸ਼ ਹਰਿਆਣਾ, ਅਰਸ ਜੰਡੀ, ਗੁੰਗਾ ਰੋਡ ਮਜਾਰਾ ਵੱਲੋਂ ਆਪਣੇ ਕੁਸ਼ਤੀ ਦੇ ਜੌਹਰ ਵਿਖਾਏ ਗਏ ਉੱਥੇ ਹੀ ਕਈ ਹੋਰ ਖਿਡਾਰੀਆਂ ਵੱਲੋਂ ਵੱਖ-ਵੱਖ ਖੇਡਾਂ ਦੇ ਜੌਹਰ ਵਿਖਾ ਕੇ ਪਬਲਿਕ ਦੇ ਵੱਡੇ ਇਕੱਠ ਨੂੰ ਮੰਤਰ ਮੁਗਧ ਕੀਤਾ।
ਇਸ ਧਾਰਮਿਕ ਸਮਾਗਮ ਵਿਚ ‘ਸੁੰਦਰ ਸਿੰਘ ਭੁੱਲਰ ਗੰਨ ਹਾਊਸ ਮਹਿੰਦੀਪੁਰ ਦੇ ਪਰਿਵਾਰ ਦਾ ਵਿਸ਼ੇਸ ਯੋਗਦਾਨ ਰਿਹਾ। ਉਸ ਦੇ ਨਾਲ ਹੀ ਸਾਬਕਾ ਕੌਂਸਲਰ ਸੋਢੀ ਸਿੰਘ ਮੰਡੇਰ ਵੱਲੋਂ ਸਪੈਸ਼ਲ ਕੁਸ਼ਤੀ ਤੇ ਦੇਸੀ ਘਿਓ ਦਾ ਟੀਨ ਅਤੇ ਸਾਈਕਲ ਨਾਲ ਪਹਿਲਵਾਨ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨੌਜਵਾਨ ਭਲਾਈ ਕਲੱਬ ਦੇ ਸਰਪਰਸਤ ਮਰਹੂਮ ਰਵਿੰਦਰ ਸਿੰਘ ਘੁੰਮਣ ਪਟਵਾਰੀ, ਕਬੱਡੀ ਪ੍ਰਮੋਟਰ ਮਦਨ ਲਾਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਛਿੰਝ ਮੇਲੇ ਵਿਚ ਪਾਏ ਜਾਂਦੇ ਰਹੇ ਵੱਡਮੁੱਲੇ ਸਹਿਯੋਗ ਨੂੰ ਵੀ ਯਾਦ ਕੀਤਾ। ਵੱਖ ਵੱਖ ਪਹਿਲਵਾਨਾਂ ਵੱਲੋਂ ਆਪਣੇ ਕੁਸ਼ਤੀ ਦੇ ਜੌਹਰ ਵਿਖਾਏ ਗਏ। ਪਟਕੇ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਬੱਗਾ ਕੋਹਾਲੀ ਵਿਚਕਾਰ ਤਾਰਿਆ ਦੀ ਲੋਏ ਹੋਈ। ਜਿਹੜਾ ਕਿ ਫਸਵਾਂ ਮੁਕਾਬਲਾ ਸੀ ਅਤੇ ਇਸ ਕੁਸ਼ਤੀ ਵਿਚ ਪ੍ਰਿਤਪਾਲ ਫਗਵਾੜਾ ਨੇ ਬੱਗਾ ਕੋਹਾਲੀ ਨੂੰ ਚਿੱਤ ਕਰ ਕੇ ਮੋਟਰਸਾਈਕਲ ਉੱਪਰ ਆਪਣਾ ਕਬਜ਼ਾ ਕੀਤਾ। ਜਿਹੜਾ ਕਿ ਹਰਮਨਪ੍ਰੀਤ ਸਿੰਘ ਰਾਏ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ, ਜਦਕਿ ਬੱਗਾ ਕੋਹਾਲੀ ਨੂੰ ਨਕਦ ਰਾਸ਼ੀ ਨਾਲ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰ ਵੀ ਇਨਾਮੀ ਕੁਸ਼ਤੀਆਂ ਦੇ ਦੰਗਲ ਕਰਵਾਏ ਗਏ। ਇਸ ਮੌਕੇ ਵਿਸ਼ੇਸ ਤੌਰ ’ਤੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਮੁਲਾਜ਼ਮ ਆਗੂ ਗਿਆਨ ਸਿੰਘ ਭਨੂੰ ਵੱਲੋਂ ਆਪਣੀ ਹਾਜ਼ਰੀ ਲਗਾਈ। ਜਦਕਿ ਉਨ੍ਹਾਂ ਨਾਲ ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਸੁਨੀਲ ਕੌਸ਼ਲ ਲਾਡੀ, ਸੁਨੀਤਾ ਸ਼ਰਮਾ, ਧਰਮਪਾਲ ਭਰਥਲਾ ਸਮੇਤ ਵੱਡੀ ਗਿਣਤੀ ਪਤਵੰਤੇ ਸੱਜਣਾਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਗਿਆਨ ਸਿੰਘ ਮੰਡੇਰ, ਸਾਬਕਾ ਕੌਂਸਲਰ ਸੋਡੀ ਸਿੰਘ, ਕੌਂਸਲਰ ਪਰਮਿੰਦਰ ਪੰਮਾ, ਕੌਂਸਲਰ ਪਰਮਿੰਦਰ ਮੇਨਕਾ, ਕੌਂਸਲਰ ਨਿਰਮਲਾ ਰਾਣੀ, ਰਮੇਸ਼ ਕੁਮਾਰ ਸ਼ਰਮਾ, ਸੁੰਦਰ ਸਿੰਘ, ਜਗਤਾਰ ਸਿੰਘ ਸੋਨੂੰ, ਬਲਦੇਵ ਸਿੰਘ ਕੈਂਥ, ਮਹਿੰਦਰ ਸਿੰਘ ਰਾਣਾ, ਕੁਲਵਿੰਦਰ ਸਿੰਘ ਭਿੰਦਾ, ਜਸਵੀਰ ਘਿੰਨਾ, ਸਾਬਕਾ ਥਾਣੇਦਾਰ ਰਾਮ ਪਾਲ, ਰਾਣਾ ਨਰੇਸ਼ ਡੋਗਰਾ, ਰਾਣਾ ਅਸ਼ੋਕ ਕੁਮਾਰ, ਕਰਨ ਸਿੰਘ ਰਾਠੌਰ, ਲਾਭ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸੁੱਖੀ, ਅਮਰੀਕ ਸਿੰਘ, ਬੀਰ ਫੌਜੀ ਸਮੇਤ ਵੱਡੀ ਗਿਣਤੀ ਪਿੰਡ ਮਹਿੰਦੀਪੁਰ ਨਿਵਾਸੀ ਮੌਜੂਦ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰਾਣਾ ਅਸ਼ੋਕ ਕੁਮਾਰ, ਪਵਨ ਕੁਮਾਰ ਪੰਮਾ ਵੱਲੋਂ ਬਾਖੂਬੀ ਨਿਭਾਈ।