ਪ੍ਰਿੰ. ਡਾ. ਬਲਜੀਤ ਕੌਰ ਨੂੰ ਕੀਤਾ ਸਨਮਾਨਿਤ ਪ੍ਰਿੰ. ਡਾ. ਬਲਜੀਤ ਕੌਰ ਦੀ ਐੱਸਸੀਆਰਟੀ 'ਚ ਬਤੌਰ ਐਡੀਸ਼ਨਲ ਡਾਇਰੈਕਟਰ ਨਿਯੁਕਤੀ 'ਤੇ ਕੀਤਾ ਸਨਮਾਨਿਤ
Publish Date: Thu, 23 Jul 2026 04:42 PM (IST)
Updated Date: Fri, 24 Jul 2026 04:02 AM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਡਲਾ ਵਿਖੇ ਪ੍ਰਿੰਸੀਪਲ ਦੀ ਸੇਵਾ ਨਿਭਾਅ ਰਹੇ ਡਾ. ਬਲਜੀਤ ਕੌਰ ਦੀ ਬਦਲੀ ਐੱਸਸੀਈਆਰਟੀ ਵਿਖੇ ਬਤੌਰ ਐਡੀਸ਼ਨਲ ਡਾਇਰੈਕਟਰ ਨਿਯੁਕਤੀ ਹੋਣ ਸਨਮਾਨਿਤ ਕੀਤਾ ਗਿਆ। ਕਾਮਰਸ ਲੈਕਚਰਾਰ ਜਸਵਿੰਦਰ ਕੌਰ ਅਤੇ ਸਮੂਹ ਸਟਾਫ਼ ਵੱਲੋਂ ਕਰਵਾਏ ਸਨਮਾਨ ਸਮਾਰੋਹ ਵਿਚ ਪੁੱਜਣ ਤੇ ਡਾ. ਬਲਜੀਤ ਕੌਰ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਡਾ. ਬਲਜੀਤ ਕੌਰ ਨੇ ਸਸਸਸ ਜਾਡਲਾ ਵਿਖੇ ਬਤੌਰ ਪ੍ਰਿੰਸੀਪਲ 2017 ਵਿਚ ਅਹੁਦਾ ਸੰਭਾਲਿਆ। ਉਨ੍ਹਾਂ ਨੇ ਸਕੂਲ ਨੂੰ ਉੱਚੀਆਂ ਸਿਖਰਾਂ ਤੇ ਪਹੁੰਚਾਇਆ। ਉਨ੍ਹਾਂ ਨੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਸਕੂਲ ਦੇ ਵਿਦਿਆਰਥੀਆਂ ਦੇ ਲੇਖੇ ਲਗਾਈ ਅਤੇ ਅਧਿਆਪਕਾਂ ਨੂੰ ਵੀ ਇਸ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਦੇ ਯਤਨਾਂ ਸਦਕਾ ਸਕੂਲ ਨੂੰ ਉੱਤਮ ਸਕੂਲ ਅਤੇ ਸਕੂਲ ਆਫ ਬ੍ਰਿਲੀਐਂਸ ਦਾ ਐਵਾਰਡ ਵੀ ਮਿਲਿਆ।।ਪ੍ਰੋਗਰਾਮ ਦੀ ਸ਼ੁਰੂਆਤ ਰਜਿੰਦਰ ਕੌਰ ਨੇ ਸ਼ਬਦ ਦੁਆਰਾ ਕੀਤੀ।।ਇਸ ਮੌਕੇ ਤੇ ਸਕੂਲ ਦੇ ਅਧਿਆਪਕ ਜਤਿੰਦਰ ਸਿੰਘ, ਮਹਿੰਦਰ ਸਿੰਘ ਨੇ ਡਾ. ਬਲਜੀਤ ਕੌਰ ਆਪਣੇ ਵਿਚਾਰ ਪੇਸ਼ ਕੀਤੇ। ਅਜੈ ਕੁਮਾਰ ਨੇ ਕਵਿਤਾ ਗਾ ਕੇ ਡਾ. ਬਲਜੀਤ ਕੌਰ ਦਾ ਸਨਮਾਨ ਕੀਤਾ।।ਪੰਜਾਬੀ ਲੈਕਚਰਾਰ ਅਵਤਾਰ ਕੌਰ ਅਤੇ ਮੀਨਾ ਰਾਣੀ ਨੇ ਮਿੱਠੀ ਆਵਾਜ਼ ਵਿਚ ਲੋਕਗੀਤ ਸੁਣਾ ਕੇ ਮਹਿਫਲ ਨੂੰ ਚਾਰ ਚੰਦ ਲਏ। ਸਮਾਰੋਹ ਵਿਚ ਵਿਸ਼ੇਸ਼ ਤੌਰ ਤੇ ਆਏ ਰਿਟਾਇਰਡ ਲੈਕਚਰਾਰ ਮੁਲਖ ਰਾਜ ਅਤੇ ਉਨ੍ਹਾਂ ਦੇ ਨਾਲ ਆਏ ਸੁਰੇਸ਼ ਰਾਣਾ ਨੇ ਡਾ. ਬਲਜੀਤ ਕੌਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਸਕੂਲ ਬਾਰੇ ਦੱਸਿਆ ਕਿ ਉਹ ਜਾਡਲਾ ਸਕੂਲ ਨੂੰ ਕਦੇ ਵੀ ਭੁੱਲ ਨਹੀਂ ਸਕਦੇ।।ਕਾਮਰਸ ਲੈਕਚਰਾਰ ਜਸਵਿੰਦਰ ਕੌਰ ਨੇ ਕਵਿਤਾ ਪੇਸ਼ ਕੀਤੀ। ਅੰਤ ਵਿਚ ਸਕੂਲ ਵੱਲੋਂ ਡਾ. ਬਲਜੀਤ ਕੌਰ ਨੂੰ ਸਨਮਾਨ ਚਿੰਨ੍ਹ ਅਤੇ ਹੋਰ ਵੀ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਪ੍ਰੋਗਰਾਮ ਵਿਚ ਚਾਹ-ਸਨੈਕਸ ਅਤੇ ਲੰਚ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ। ਵਿਦਾਇਗੀ ਸਮੇਂ ਹਰ ਇਕ ਵਿਅਕਤੀ ਭਾਵੁਕ ਹੋ ਗਿਆ।।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਰਿਟਾਇਰਡ ਇਕਨੋਮਿਕ ਲੈਕਚਰਾਰ ਦਲਜੀਤ ਕੌਰ, ਰਿਟਾਇਰਡ ਅੰਗਰੇਜ਼ੀ ਲੈਕਚਰਾਰ ਮੁਲਖ਼ ਰਾਜ ਅਤੇ ਸੁਰੇਸ਼ ਰਾਣਾ, ਲੈਕਚਰਾਰ ਪੂਨਮ ਰਾਣਾ, ਜਸਵਿੰਦਰ ਕੌਰ, ਨਵਨੀਤ ਕੌਰ, ਰਸ਼ਪਾਲ ਕੌਰ, ਪਰਵੀਨ ਕੁਮਾਰੀ, ਮੀਨਾ ਰਾਣੀ, ਅਵਤਾਰ ਕੌਰ, ਪਰਮਜੀਤ ਕੌਰ, ਸਚਿਨ ਰਾਣਾ, ਸੰਜੀਵ ਕੁਮਾਰ, ਅਸ਼ਵਨੀ ਕੁਮਾਰ, ਅਜੈ ਕੁਮਾਰ, ਮਾਸਟਰ ਮਨਜੀਤ ਸਿੰਘ, ਮਹਿੰਦਰ ਸਿੰਘ, ਅਧਿਆਪਕਾ ਮੋਨਿਕਾ ਬੱਸੀ, ਸਰਬਜੀਤ ਕੌਰ, ਪਰਵੀਨ ਭੱਟੀ, ਸੁਖਬੀਰ ਕੌਰ, ਜਸਵਿੰਦਰ ਰਾਣੀ, ਵਿਸ਼ਾਲੀ, ਕਰਮਜੀਤ ਕੌਰ, ਜਸਜੀਤ ਕੌਰ, ਨਾਨ-ਟੀਚਿੰਗ ਸਟਾਫ਼ ਜਤਿੰਦਰ ਸਿੰਘ, ਅਰੁਣ ਕੁਮਾਰ, ਰਜਿੰਦਰ ਕੌਰ ਲਾਇਬ੍ਰੇਰੀਅਨ, ਕੈਂਪਸ ਮੈਨੇਜਰ ਸਕਿਉਰਿਟੀ ਗਾਰਡ ਸੁਰਿੰਦਰ ਸਿੰਘ ਅਤੇ ਬਲਵੀਰ ਕੁਮਾਰ ਅਤੇ ਸਕੂਲ ਦੇ ਕਰਮਚਾਰੀ ਹਰਪ੍ਰੀਤ ਕੌਰ ਅਤੇ ਸੁਰਿੰਦਰ ਸਿੰਘ ਆਦਿ ਸ਼ਾਮਲ ਸਨ।