ਸੰਗਰੂਰ ਦੇ ਪੱਕੇ ਮੋਰਚੇ ਲਈ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਵੱਲੋਂ ਤਿਆਰੀ ਮੀਟਿੰਗ ਸੰਗਰੂਰ ਦੇ ਪੱਕੇ ਮੋਰਚੇ ਲਈ ਪੈਨਸ਼ਨਰਜ ਐਸੋਸੀਏਸ਼ਨ ਮੰਡਲ ਵੱਲੋਂ ਤਿਆਰੀ ਮੀਟਿੰਗ
Publish Date: Tue, 10 Nov 2026 05:13 PM (IST)
Updated Date: Tue, 10 Nov 2026 05:15 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਪੈਨਸ਼ਨਰਜ ਐਸੋਸੀਏਸ਼ਨ ਪਾਵਰਕਾਮ ਤੇ ਟ੍ਰਾਸਕੋ ਡਵੀਜਨ ਬੰਗਾ ਦੀ ਮਹੀਨਾਵਾਰ ਮੀਟਿੰਗ ਮੰਡਲ ਸੀਨੀਅਰ ਮੀਤ ਪ੍ਰਧਾਨ ਨਸੀਬ ਚੰਦ ਦੀ ਅਗਵਾਈ ਹੇਠ ਸਿੱਧ ਮੰਦਰ ਬੰਗਾ ਵਿਖੇ ਹੋਈ। ਜਿਸ ਦੌਰਾਨ ਪੈਨਸ਼ਨਰਜ ਤੇ ਫੈਮਿਲੀ ਪੈਨਸ਼ਨਰਜ ਦੇ ਪੈਂਡਿੰਗ ਕੰਮਾਂ ਮਸਲਿਆਂ ਨੂੰ ਹੱਲ ਕਰਵਾਉਣ ਸੰਬੰਧੀ ਵਿਚਾਰ ਚਰਚਾ ਕੀਤੀ। ਉਪਰੰਤ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਾਇਜ ਤੇ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਖਿਲਾਫ ਲੜੇ ਜਾ ਰਹੇ ਸੰਘਰਸ਼ ਤਹਿਤ 13 ਨਵੰਬਰ ਤੋਂ 19 ਨਵੰਬਰ 2026 ਤੱਕ ਸੰਗਰੂਰ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ਦੇ ਸ਼ੁਰੂਆਤੀ ਦਿਨ 13 ਨਵੰਬਰ ਨੂੰ ਆਪਣੇ ਜ਼ਿਲ੍ਹੇ ਦੀ ਵਾਰੀ ਅਨੁਸਾਰ ਸ਼ਮੁਲੀਅਤ ਕਰਨ ਦੀ ਤਿਆਰੀ ਲਈ ਸਲਾਹ ਮਸ਼ਵਰਾ ਕੀਤਾ। ਮੀਟਿੰਗ ਚ ਹਾਜ਼ਰ ਪੈਨਸ਼ਨਰਾਂ ਨੇ ਸੂਬੇ ਵੱਲੋਂ ਲਗਾਏ ਕੋਟੇ ਤੋਂ ਵੀ ਵੱਧ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਪਿਆਰਾ ਲਾਲ, ਚਰਨਜੀਤ ਸਿੰਘ, ਗੁਰਮੀਤ ਸਿੰਘ, ਮਲਕੀਤ ਚੰਦ, ਰਾਮ ਲੁਭਾਇਆ, ਨਸੀਬ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰਜ ਵਿਰੋਧੀ ਨੀਤੀਆਂ ਖਿਲਾਫ਼ ਚੱਲ ਰਹੇ ਸੰਘਰਸ਼ਾਂ ਵਿਚ ਕੋਈ ਅਣਗਹਿਲੀ ਜਾ ਢਿੱਲ ਨਾ ਵਰਤੀ ਜਾਵੇ।ਅਤੇ ਸਾਂਝੀ ਤਾਲਮੇਲ ਕਮੇਟੀ ਪੰਜਾਬ ਵੱਲੋਂ ਉਲੀਕੇ ਐਕਸ਼ਨਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਤਾਂ ਜੋ ਵਾਅਦੇ ਕਰਕੇ ਮੁਕਰਨ ਵਾਲੀ ਪੰਜਾਬ ਸਰਕਾਰ ਦੇ ਬਾਕੀ ਰਹਿੰਦੇ ਕਾਰਜਕਾਲ ਦੌਰਾਨ ਆਪਣੇ ਹੱਕ ਬਚਾਏ ਅਤੇ ਮੰਨਵਾਏ ਜਾ ਸਕਣ। ਮੰਚ ਸੰਚਾਲਨ ਦੀ ਕਾਰਵਾਈ ਡਵੀਜਨਲ ਸਕੱਤਰ ਕ੍ਰਿਸ਼ਨ ਸਿੰਘ ਨੇ ਨਿਭਾਈ। ਇਸ ਮੌਕੇ ਮੋਹਣ ਲਾਲ, ਯਸ਼ਪਾਲ, ਸਰਬਣ ਸਿੰਘ, ਸੇਵਾ ਸਿੰਘ, ਧਨਪਤ ਰਾਏ, ਰਜਿੰਦਰ ਸਿੰਘ, ਬਲਵੀਰ ਕੁਮਾਰ, ਸੰਤਨ ਸਿੰਘ, ਕ੍ਰਿਸ਼ਨ ਸਿੰਘ, ਸੁਰਜੀਤ ਸਿੰਘ, ਦੂਧ ਨਾਥ, ਜੀਵਨ ਕੁਮਾਰ, ਸੁਰਿੰਦਰ ਪਾਲ ਆਦਿ ਹਾਜਰ ਸਨ।