ਸਮਾਜਿਕ ਸਮਰਸਤਾ ਅਤੇ ਨਸ਼ਾਮੁਕਤੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ : ਸੁਰਿੰਦਰ ਪਨੇਸਰ ਸਮਾਜਿਕ ਸਮਰਸਤਾ ਅਤੇ ਨਸ਼ਾ ਮੁਕਤੀ ਸੰਮੇਲਨ ਦੀਆਂ ਤਿਆਰੀਆਂ ਮੁਕੰਮਲ-ਸੁਰਿੰਦਰ ਪਨੇਸਰ
Publish Date: Fri, 25 Sep 2026 07:07 PM (IST)
Updated Date: Fri, 25 Sep 2026 07:09 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ :ਸਨਾਤਨ ਧਰਮ ਸਭਾ ਬਲਾਚੌਰ ਦੀ ਮਹੱਤਵਪੂਰਨ ਬੈਠਕ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਪ੍ਰਧਾਨ ਸੁਰਿੰਦਰ ਪਨੇਸਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੀ ਸ਼ੁਰੂਆਤ ਗਾਇਤਰੀ ਮੰਤਰ ਨਾਲ ਕੀਤੀ ਗਈ। ਸਭਾ ਦੇ ਜਨਰਲ ਸਕੱਤਰ ਪਰਮਜੀਤ ਰੱਤੇਵਾਲੀਆ ਨੇ ਬੈਠਕ ਦੇ ਏਜੰਡੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਇਹ ਸੰਮੇਲਨ ਸੁਆਮੀ ਦਿਆਲ ਦਾਸ ਜੀ ਡੇਰਾ ਬੌਹੜੀ ਸਾਹਿਬ ਜੀ ਦੀ ਅਗਵਾਈ ਹੇਠ ਹੋਵੇਗਾ। ਮੁੱਖ ਬੁਲਾਰੇ ਵਜੋਂ ਕੁਲਦੀਪ ਅਗਨੀਹੋਤਰੀ ਨਿਰਦੇਸ਼ਕ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਰਿਜ਼ਨਲ ਸੈਂਟਰ ਧਰਮਸ਼ਾਲਾ ਰਹਿਣਗੇ। ਉਨ੍ਹਾਂ ਦੱਸਿਆ ਕਿ ਇਹ।ਆਯੋਜਨ 27 ਸਤੰਬਰ ਨੂੰ ਟੌਂਸਾ ਪਿੰਡ ਵਿਚ ਹੋਵੇਗਾ। ਜਿਸ ਦਾ ਵਿਸ਼ਾ ਸਮਾਜਿਕ ਸਮਰਸਤਾ ਅਤੇ ਨਸ਼ਾ ਮੁਕਤੀ ਰਹੇਗਾ। ਸੰਮੇਲਨ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਹਨ। ਸਭਾ ਦੇ ਮਾਰਗ ਦਰਸ਼ਕ ਮੰਡਲ ਸੰਯੋਜਕ ਰਾਣਾ ਰਣਦੀਪ ਕੌਸ਼ਲ ਨੇ ਸੰਮੇਲਨ ਪ੍ਰਬੰਧਾਂ ਸੰਬੰਧੀ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿਚ 31 ਪਿੰਡਾਂ ਦੇ ਸਰਪੰਚ ਸਾਹਿਬਾਨ ਅਤੇ ਮੋਹਤਵਰ ਬੰਦਿਆਂ ਨੂੰ ਸਨਾਤਨ ਧਰਮ ਸਭਾ ਦੇ ਮੈਂਬਰਾਂ ਨੇ ਘਰ-ਘਰ ਜਾ ਕੇ ਸੱਦਾ ਪੱਤਰ ਪਹੁੰਚਾਇਆ। ਪ੍ਰਧਾਨ ਸੁਰਿੰਦਰ ਪਨੇਸਰ ਨੇ ਸਾਰੇ ਪਿੰਡਾਂ ਦੇ ਸਰਪੰਚਾਂ ਅਤੇ ਮੋਹਤਬਰਾਂ ਨੂੰ ਸੰਮੇਲਨ ਤੋਂ 2 ਦਿਨ ਪਹਿਲਾਂ ਫੋਨ ਕਾਲ ਕਰਨ ਦਾ ਸੁਝਾਅ ਰਖਿਆ, ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਮਾ. ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸੰਮੇਲਨ ਦਾ ਆਯੋਜਨ 27 ਸਤੰਬਰ ਦਿਨ ਐਤਵਾਰ ਨੂੰ ਰਾਧਾ ਕ੍ਰਿਸ਼ਨ ਮੰਦਿਰ ਟੌਂਸਾ ਵਿਚ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿਚ 200 ਦੇ ਲਗਭਗ ਸਨਾਤਨ ਪ੍ਰੇਮੀ ਦੇਸ਼ ਭਗਤ ਹਿੱਸਾ ਲੈਣਗੇ। ਇਸ ਮੌਕੇ ਸਰਪ੍ਰਸਤ ਜਗਦੀਸ਼ ਕਪਿਲ, ਪ੍ਰਦੀਪ ਰਾਣਾ, ਪ੍ਰਦੀਪ ਨਾਗਪਾਲ, ਰਾਣਾ ਲਲਿਤ ਕੌਸ਼ਲ, ਬਲਵੰਤ ਕਿਸ਼ੋਰ, ਸੋਮਨਾਥ ਤੱਕਲਾ, ਵਿਸ਼ੂ ਕੌਸ਼ਲ, ਨੰਦ ਕਿਸ਼ੋਰ, ਸ਼ੇਖਰ ਪਾਲ ਬੈਂਸ, ਰਾਜੀਵ ਆਨੰਦ, ਮਾ. ਕ੍ਰਿਸ਼ਨ ਕੁਮਾਰ, ਕ੍ਰਿਸ਼ਨ ਕੁਮਾਰ ਸਾਬਕਾ ਇੰਸਪੈਕਟਰ, ਸੁਰਜੀਤ ਕੋਹਲੀ, ਅਨਿਲ ਸ਼ਰਮਾ ਆਦਿ ਮੈਂਬਰ ਹਾਜਰ ਰਹੇ। ਅਖੀਰ ਵਿਚ ਸ਼ਾਂਤੀ ਮੰਤਰ ਨਾਲ ਬੈਠਕ ਸੰਪੰਨ ਹੋਈ।