ਲੱਖ ਦਾਤਾ ਪੀਰ ਮੇਲੇ ਦੀਆਂ ਤਿਆਰੀਆਂ ਮੁਕੰਮਲ : ਚੇਤ ਰਾਮ ਰਤਨ ਪੀਰ ਗਿਆਰ੍ਹਵੀਂ ਵਾਲੀ ਸਰਕਾਰ ਲੱਖ ਦਾਤਾ ਪੀਰ ਮੇਲੇ ਦੀਆਂ ਤਿਆਰੀਆਂ ਮੁਕੰਮਲ-ਚੇਤ ਰਾਮ ਰਤਨ
Publish Date: Sun, 20 Sep 2026 05:11 PM (IST)
Updated Date: Sun, 20 Sep 2026 05:14 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਗੋਂਸਪਾਕ ਪੀਰ ਗਿਆਰ੍ਹਵੀਂ ਵਾਲੀ ਸਰਕਾਰ-ਲੱਖ ਦਾਤਾ ਪੀਰ ਦਰਬਾਰ ਨਵੀਂ ਅਬਾਦੀ ਨਵਾਂਸ਼ਹਿਰ ਦੇ ਗੱਦੀਨਸ਼ੀਨ ਬੀਬੀ ਬਲਜੀਤ ਕਾਦਰੀ ਦੀ ਅਗਵਾਈ ਹੇਠ ਇਲਾਕਾ ਵਾਸੀ ਅਤੇ ਸੰਗਤਾਂ ਦੇ ਸਹਿਯੋਗ ਨਾਲ 25-26 ਸਤੰਬਰ ਨੂੰ 27ਵੇਂ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਭਾਜਪਾ ਆਗੂ ਅਤੇ ਮੁੱਖ ਸੇਵਾਦਾਰ ਚੇਤ ਰਾਮ ਰਤਨ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ 25 ਸਤੰਬਰ ਨੂੰ ਸ਼ਾਮ 5 ਵਜੇ ਪੀਰਾਂ ਦੇ ਚਿਰਾਗਾਂ ਅਤੇ ਮਹਿੰਦੀ ਪੀਰਾਂ ਦੀ ਰਸਮਾ ਅਦਾ ਕੀਤੀਆਂ। ਇਸ ਉਪਰੰਤ ਪ੍ਰਸਿੱਧ ਕਲਾਕਾਰ ਪੰਮਾ ਰੱਤੇਵਾਲੀਆ ਵੱਲੋਂ ਚੌਂਕੀ ਪੀਰਾਂ ਦੀ ਆਪਣੇ ਹਿੱਟ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਰਾਤ 8 ਵਜੇ ਲੰਗਰ ਪੀਰਾਂ ਦਾ ਵਰਤਾਇਆ ਜਾਵੇਗਾ। ਦਰਬਾਰ ਦੇ ਗੱਦੀਨਸ਼ੀਨ ਬੀਬੀ ਬਲਜੀਤ ਕੌਰ ਕਾਦਰੀ ਦੱਸਿਆ ਕਿ ਮੁੱਖ ਮੇਲਾ 26 ਸਤੰਬਰ 2026 ਸ਼ਨਿਚਰਵਾਰ ਸਵੇਰੇ 11 ਵਜੇ ਪ੍ਰਸਿੱਧ ਗਾਇਕ ਕੁਲਵੰਤ ਕਲੇਰ ਸੰਗਤਾਂ ਧਾਰਮਿਕ ਗੀਤਾ ਨਾਲ ਨਿਹਾਲ ਕਰਨਗੇ। ਪੀਰਾਂ ਦੇ ਝੰਡੇ ਅਤੇ ਚਾਦਰਾਂ ਦੀ ਰਸਮ 1 ਵਜੇ ਦੁਪਹਿਰ ਅਤੇ 2 ਵਜੇ ਲੰਗਰ ਪੀਰਾਂ ਦਾ ਅਟੁੱਟ ਲੰਗਰ ਚਲੇਗਾ। ਉਨ੍ਹਾਂ ਕਿਹਾ ਕਿ ਮੇਲੇ ਵਿਚ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਵੱਖ-ਵੱਖ ਦਰਬਾਰਾਂ ਅਤੇ ਡੇਰਿਆਂ ਤੋਂ ਫੱਕਰ-ਫਕੀਰ, ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋ ਕੇ ਸੰਗਤਾਂ ਨੂੰ ਆਸ਼ੀਰਵਾਦ ਦੇਣਗੇ। ਗੁਰੂਆਂ-ਪੀਰਾਂ ਅਤੇ ਸੰਗਤਾਂ ਦੇ ਸੇਵਾਦਾਰ ਚੇਤ ਰਾਮ ਰਤਨ ਨੇ ਦੱਸਿਆ ਕਿ 26 ਸਤੰਬਰ ਰਾਤ ਨੂੰ ਪ੍ਰਸਿੱਧ ਕੱਵਾਲ ਆਵਿਦ ਸੌਕਤ ਅਲੀ ਮਲੇਰਕੋਟਲੇ 9 ਤੋਂ 11 ਵਜੇ ਫੱਕਰ ਫਕੀਰਾਂ ਅਤੇ ਸੰਗਤਾਂ ਨੂੰ ਕੱਵਾਲੀਆਂ ਨਾਲ ਫਨ ਕਰਨਗੇ। ਉਸ ਉਪਰੰਤ 11 ਵਜੇ ਤੋਂ ਰਾਤ 2 ਤੱਕ ਪ੍ਰਸਿੱਧ ਕਲਾਕਾਰ ਸੰਦੀਪ ਉਧਨੋਵਾਲੀਆ ਆਪਣੇ ਪ੍ਰਭਾਵਸ਼ਾਲੀ ਗੀਤਾਂ ਨਾਲ ਸੰਗਤਾਂ ਅਤੇ ਫੱਕਰ ਫਕੀਰਾਂ ਕਿਲ੍ਹ ਰੱਖ ਦੇਣਗੇ। ਇਸ ਤੋਂ ਇਲਾਵਾ ਪ੍ਰਸਿੱਧ ਨਕਾਲ ਜੈਸਮੀਨ ਜੱਸੀ ਐਂਡ ਪਾਰਟੀ ਵੱਲੋਂ ਧਾਰਮਿਕ ਪ੍ਰੋਗਰਾਮ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਗੁਰੂ ਦੀਆਂ ਸੰਗਤਾਂ ਨੂੰ ਮੇਲੇ ਵਿਚ ਹੁੰਮ-ਹੁੰਮਾ ਕੇ ਪੁੱਜਣ ਦਾ ਸੱਦਾ ਗਿਆ। ਇਸ ਮੌਕੇ ਸੁਨੀਤਾ ਰਾਣੀ, ਰਜਨੀ ਕੰਡਾ, ਬਿਮਲਾ ਦੇਵੀ, ਮੀਨਾ ਰਾਣੀ, ਅਰਸ਼ਦੀਪ ਕੌਰ, ਸੋਨੂੰ ਬੀਕਾ, ਧਰਮਿੰਦਰ ਰਾਜੂ, ਸੋਮ ਲਾਲ ਸਲ੍ਹਣ, ਤਰਸੇਮ ਲਾਲ ਲਾਡੀ, ਪਵਨ ਰੱਤੂ, ਮੰਨਤ ਦੇਵੀ ਆਦਿ ਹਾਜ਼ਰ ਸਨ।