ਚੰਡੀਗੜ੍ਹ ਧਰਨੇ ’ਚ ਜਾਣ ਲਈ ਤਿਆਰੀਆਂ ਮੁਕੰਮਲ ਚੰਡੀਗੜ੍ਹ ਧਰਨੇ ਚ ਜਾਣ ਲਈ ਤਿਆਰੀਆਂ ਮੁਕੰਮਲ
Publish Date: Sun, 30 Aug 2026 04:49 PM (IST)
Updated Date: Sun, 30 Aug 2026 04:52 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਪਹਿਲੀ ਸਤੰਬਰ ਨੂੰ ਚੰਡੀਗੜ੍ਹ ਵਿਖੇ ਲਗਾਏ ਜਾ ਰਹੇ ਕਿਸਾਨ ਸੰਘਰਸ਼ ਮੋਰਚੇ ਦੇ ਧਰਨੇ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਹਰਦੀਪ ਸਿੰਘ ਰੈਲਮਾਜਰਾ ਜ਼ਿਲ੍ਹਾ ਸਕੱਤਰ ਭਾਕਿਯੂ ਰਾਜੇਵਾਲ ਨੇ ਦੱਸਿਆ ਕਿ ਪਿਛਲੇ ਇਕ ਹਫਤੇ ਤੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪੱਧਰੀ ਕਿਸਾਨਾਂ ਨੇ ਬਛੂਆਂ ਟੋਲ ਪਲਾਜ਼ਾ ਤੇ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਸਤੰਬਰ ਨੂੰ ਬਛੂਆਂ ਟੋਲ ਪਲਾਜ਼ਾ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਕਿਸਾਨ ਅਤੇ ਮਜ਼ਦੂਰ ਗੱਡੀਆਂ, ਟਰੈਕਟਰ-ਟਰਾਲੀਆਂ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਨੂੰ ਕੂਚ ਕਰਨਗੇ। ਰਾਸ਼ਨ ਅਤੇ ਬਿਸਤਰੇ, ਪੱਖਿਆਂ ਅਤੇ ਟੈਂਟ ਦੇ ਸਮਾਨ ਦੇ ਪੂਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਕਿਸਾਨਾ ਅਤੇ ਮਜ਼ਦੂਰਾਂ ਦੇ ਹੱਕਾਂ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਲੈ ਕੇ ਇਹ ਧਰਨਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਅਮਰੀਕਾ-ਭਾਰਤ ਵਪਾਰਕ ਮੁਕਤ ਸਮਝੌਤੇ ਦਾ ਵਿਰੋਧ ਪੰਜਾਬ ਦੇ ਪਾਣੀਆ ਦੇ ਹੱਕ ਪੰਜਾਬ ਕੋਲ ਹੀ ਰਹਿਣ, ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ਿਆ ’ਤੇ ਪੂਰਨ ਤੌਰ ’ਤੇ ਖਤਮ ਕਰਨਾ ਆਦਿ ਮੰਗਾਂ ਹਨ। ਇਸ ਤੋਂ ਇਲਾਵਾ ਮਹਿੰਗਾਈ ਦੀ ਸਮੱਸਿਆ ਨਾਲ ਜੂਝ ਰਹੇ ਪੰਜਾਬ ਦੇ ਲੋਕਾ ਦੀ ਆਵਾਜ਼ ਵੀ ਧਰਨੇ ਰਾਹੀ ਪਹੁੰਚਾਈ ਜਾਵੇਗੀ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਸੰਘਰਸ਼ ਇਤਿਹਾਸਕ ਅੰਦੋਲਨ ਬਣ ਜਾਵੇਗਾ। ਉਨ੍ਹਾਂ ਇਹ ਦੱਸਿਆ ਕਿ ਧਰਨੇ ਵਿਚ ਸ਼ਾਮਲ ਹੋਣ ਵਾਲੇ ਕਿਸਾਨਾ ਲਈ ਖਾਣ-ਪੀਣ, ਨਹਾਉਣ ਅਤੇ ਰਹਿਣ ਸਮੇਤ ਲੋੜੀਂਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਾਡੀ ਕਿਸਾਨ ਯੂਨੀਅਨ ਦੇ ਕਿਸਾਨ ਆਗੂ ਵਾਈਸ ਪ੍ਰਧਾਨ ਸਵਰਨ ਸਿੰਘ ਨੰਗਲ, ਗੁਰਮੁੱਖ ਸਿੰਘ ਮਹਿਮੂਦਪੁਰ ਜ਼ਿਲ੍ਹਾ ਸਕੱਤਰ, ਸੁਖਵੰਤ ਸਿੰਘ ਚੀਮਾ, ਬਾਬਾ ਬਲਵੀਰ ਸਿੰਘ ਬਿੱਲੂ, ਨੰਬਰਦਾਰ ਅਮਰੀਕ ਸਿੰਘ ਹਸਨਪੁਰ ਖੁਰਦ, ਵਿਸ਼ਾਲ ਹੱਕਲਾ ਚੌਧਰੀ, ਰਘਬੀਰ ਸਿੰਘ, ਨਿਰਮਲ ਸਿੰਘ, ਬਲਵੀਰ ਸਿੰਘ ਰੈਲਮਾਜਰਾ, ਸੁਰਜੀਤ ਸਿੰਘ ਬੀੜ ਕਾਠਗੜ੍ਹ ਆਦਿ ਹਾਜ਼ਰ ਸਨ।