ਸ਼ਹਿਰ ਦੀ ਸੁੱਖ-ਸ਼ਾਂਤੀ ਤੇ ਲੋਕ ਭਲਾਈ ਲਈ ਕੀਤੀ ਪ੍ਰਾਰਥਨਾ ਬੰਗਾ ਸ਼ਹਿਰ ਦੀ ਸੁੱਖ-ਸ਼ਾਂਤੀ ਅਤੇ ਲੋਕ ਭਲਾਈ ਲਈ ਕੀਤੀ ਪ੍ਰਾਰਥਨਾ
Publish Date: Fri, 16 Oct 2026 05:33 PM (IST)
Updated Date: Fri, 16 Oct 2026 05:36 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਮੂਹ ਮਸੀਹੀ ਭਾਈਚਾਰਾ ਬੰਗਾ ਦੇ ਅਨਮੋਲ ਪੈਲੇਸ ਦੇ ਮੈਦਾਨ ਵਿਖੇ ਮਸੀਹੀ ਸਤਿਸੰਗ ਸ਼ਰਧਾ ਅਤੇ ਉਤਸਾਹ ਨਾਲ ਕਰਵਾਇਆ। ਇਸ ਦੌਰਾਨ ਪਾਸਟਰ ਅਰਚਨਾ ਸੰਧੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਬੰਗਾ ਦੀ ਮਸੀਹੀ ਸ਼ਰਧਾਲੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪਾਸਟਰ ਅਰਚਨਾ ਸੰਧੂ ਨੇ ਪ੍ਰਭੂ ਯਿਸੂ ਮਸੀਹ ਦੇ ਪਿਆਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਲੋਕਾਂ ਨੂੰ ਨਸ਼ਿਆਂ, ਲੜਾਈ-ਝਗੜਿਆਂ ਅਤੇ ਪਾਪ ਦੇ ਰਾਹ ਤੋਂ ਮਨ ਫੇਰ ਕੇ ਪ੍ਰਭੂ ਯਿਸੂ ਮਸੀਹ ਦੇ ਬਚਨਾਂ ਅਨੁਸਾਰ ਆਤਮਿਕ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪਿਆਰ, ਸ਼ਾਂਤੀ, ਏਕਤਾ ਅਤੇ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੱਤਾ। ਬੰਗਾ ਸ਼ਹਿਰ ਦੀ ਸੁੱਖ-ਸ਼ਾਂਤੀ, ਤਰੱਕੀ ਅਤੇ ਭਲਾਈ ਲਈ ਵਿਸ਼ੇਸ਼ ਪ੍ਰਾਰਥਨਾ ਕੀਤੀ। ਸਮਾਗਮ ਦੌਰਾਨ ਸੰਗਤ ਨੇ ਪ੍ਰਭੂ ਦੀ ਮਹਿਮਾ ਕੀਤੀ ਅਤੇ ਪ੍ਰਭੂ ਦੇ ਬਚਨਾਂ ਰਾਹੀਂ ਆਤਮਿਕ ਸਿੱਖਿਆ ਪ੍ਰਾਪਤ ਕੀਤੀ। ਮਸੀਹੀ ਸੰਗਤ ਪ੍ਰਭੂ ਦੀ ਮਹਿਮਾ ’ਚ ਗੀਤ ਗਾ ਕੇ ਪ੍ਰਭੂ ਦੇ ਰੰਗ ਵਿਚ ਰੰਗੀ ਗਈ। ਇਸ ਮੌਕੇ ਸਭਨਾਂ ਦੇ ਜੀਵਨ ਵਿਚ ਪਿਆਰ, ਸ਼ਾਂਤੀ ਅਤੇ ਪ੍ਰਭੂ ਦੀ ਕਿਰਪਾ ਬਣੀ ਰਹਿਣ ਦੀ ਪ੍ਰਾਰਥਨਾ ਕੀਤੀ ਗਈ। ਪ੍ਰਾਰਥਨਾ ਸਭਾ ਦੌਰਾਨ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਚਰਚ ਆਫ ਸਾਲਵੇਸ਼ਨ ਹੀਲਿੰਗ ਐਂਡ ਪਰੋਫੈਸੀ ਵੈੱਲਫੇਅਰ ਸੁਸਾਇਟੀ ਔੜ ਵੱਲੋਂ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨ ਕੀਤਾ। ਇਸ ਮੌਕੇ ਮੀਨਾ ਕੁਮਾਰੀ, ਰਾਜ ਕੁਮਾਰੀ, ਮੀਨੂੰ ਅਰੋੜਾ, ਹਿੰਮਤ ਤੇਜਪਾਲ, ਜਸਵਿੰਦਰ ਸਿੰਘ ਮਾਨ, ਮਨਜੀਤ ਸਿੰਘ ਬੱਬਲ, ਲਵਲੀਨ ਸੁੰਡਾ, ਅਮਰੀਕ ਸਿੰਘ ਸੋਨੀ (ਸਾਰੇ ਕੌਂਸਲਰ), ਸਾਗਰ ਅਰੋੜਾ, ਨੰਬਰਦਾਰ ਖੁਸ਼ਵਿੰਦਰ ਸਿੰਘ ਮਾਨ, ਦੀਪਕ ਘਈ, ਨਰਿੰਦਰ ਰੱਤੂ ਆਦਿ ਹਾਜ਼ਰ ਸਨ।