- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤੀ ਚੌਧਰੀ ਨੇ ਵਧਾਇਆ ਬਲਾਚੌਰ ਹਲਕੇ ਦਾ ਮਾਣ

ਹਰਦੀਪ ਚੌਧਰੀ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਬਲਾਚੌਰ ਹਲਕੇ ਅਤੇ ਗੁੱਜਰ ਬਰਾਦਰੀ ਦੇ ਪਿੰਡ ਸਹਿਬਾਜਪੁਰ ਦੀ ਧੀ ਪ੍ਰਾਪਤੀ ਚੌਧਰੀ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਆਪਣੇ ਪਰਿਵਾਰ, ਪਿੰਡ ਅਤੇ ਪੂਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਪ੍ਰਾਪਤੀ ਨੂੰ ਦੇਸ਼ ਦੇ ਪ੍ਰਸਿੱਧ ‘ਆਪਣੇ ਲੀਡਰ ਨੂੰ ਜਾਣੋਂ’ ਪ੍ਰੋਗਰਾਮ ਲਈ ਦੂਜੀ ਵਾਰ ਦਿੱਲੀ ਤੋਂ ਸਟੇਟ ਫਾਈਨਲਿਸਟ ਵਜੋਂ ਚੁਣਿਆ ਗਿਆ ਹੈ। ਦਿੱਲੀ ਦੇ ਸਟੇਟ ਰਾਊਂਡ ਵਿਚ ਸਫਲ ਰਹਿਣ ਤੋਂ ਬਾਅਦ ਪ੍ਰਾਪਤੀ ਨੇ ਦੇਸ਼ ਭਰ ਵਿਚੋਂ ਚੁਣੇ ਗਏ 36 ਨੌਜਵਾਨ ਫਾਈਨਲਿਸਟਾਂ ਵਿਚ ਆਪਣੀ ਜਗ੍ਹਾ ਬਣਾਈ ਅਤੇ ਰਾਸ਼ਟਰੀ ਪੱਧਰ ’ਤੇ ਦਿੱਲੀ ਦੀ ਨੁਮਾਇੰਦਗੀ ਕੀਤੀ। ਉਸ ਦੀ ਇਸ ਉਪਲਬਧੀ ਨਾਲ ਸਹਿਬਾਜਪੁਰ ਪਿੰਡ ਅਤੇ ਬਲਾਚੌਰ ਇਲਾਕੇ ਲਈ ਇੱਕ ਹੋਰ ਮਾਣ ਵਾਲਾ ਪਲ ਜੁੜ ਗਿਆ ਹੈ। ਪ੍ਰੋਗਰਾਮ ਤਹਿਤ ਪ੍ਰਾਪਤੀ ਨੂੰ ਸੰਸਦ ਭਵਨ ਅਤੇ ਸੰਵਿਧਾਨ ਸਦਨ ਦਾ ਦੌਰਾ ਕਰਨ ਦਾ ਮੌਕਾ ਮਿਲਿਆ, ਜਿੱਥੇ ਉਸ ਨੇ ਦੇਸ਼ ਦੀ ਸੰਸਦੀ ਅਤੇ ਲੋਕਤੰਤਰਕ ਪ੍ਰਣਾਲੀ ਨੂੰ ਨੇੜਿਓਂ ਸਮਝਿਆ। ਇਸ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਕਈ ਪ੍ਰਮੁੱਖ ਰਾਸ਼ਟਰੀ ਆਗੂਆਂ ਨਾਲ ਮੁਲਾਕਾਤ ਕੀਤੀ। ਸਹਿਬਾਜਪੁਰ ਦੀ ਧੀ ਤੋਂ ਦਿੱਲੀ ਦੀ ਪ੍ਰਤੀਨਿਧੀ ਅਤੇ ਸੰਸਦ ਤੱਕ ਦਾ ਇਹ ਸਫ਼ਰ ਪ੍ਰਾਪਤੀ ਚੌਧਰੀ ਦੀ ਮਿਹਨਤ, ਲਗਨ ਅਤੇ ਪ੍ਰਤਿਭਾ ਦਾ ਪ੍ਰਤੀਕ ਹੈ। ਉਸ ਦੀ ਇਸ ਪ੍ਰਾਪਤੀ ਨਾਲ ਪਰਿਵਾਰ ਦੇ ਨਾਲ-ਨਾਲ ਪਿੰਡ ਅਤੇ ਬਲਾਚੌਰ ਇਲਾਕੇ ਵਿਚ ਵੀ ਖੁਸ਼ੀ ਦੀ ਲਹਿਰ ਹੈ।