- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਟਪੁੱਟ ਤੇ ਜੈਵਲਿਨ ਥ੍ਰੋ ਵਿਚ ਪ੍ਰਭਜੋਤ ਚੇਚੀ ਨੇ ਜਿੱਤੇ ਗੋਲਡ ਮੈਡਲ

ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਕਾਠਗੜ੍ਹ ਦੇ ਨੌਜਵਾਨ ਖਿਡਾਰੀ ਪ੍ਰਭਜੋਤ ਚੇਚੀ ਜੋ ਅਜੇ ਸਿਰਫ਼ 19 ਸਾਲ ਦੇ ਹਨ, ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਅੰਡਰ-21 ਵਰਗ ਵਿਚ ਖੇਡਦਿਆਂ ਸ਼ਾਟਪੁੱਟ ਅਤੇ ਜੈਵਲਿਨ ਥ੍ਰੋ ਦੋਵੇਂ ਮੁਕਾਬਲਿਆਂ ਵਿਚ ਨਵਾਂਸ਼ਹਿਰ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਕੇ ਦੋ ਗੋਲਡ ਮੈਡਲ ਜਿੱਤੇ ਹਨ। ਜਸਪਾਲ ਸਿੰਘ ਚੇਚੀ ਸੇਵਾਮੁਕਤ ਰੇਂਜ ਅਫ਼ਸਰ ਨੇ ਦੱਸਿਆ ਕਿ ਪ੍ਰਭਜੋਤ ਚੇਚੀ ਪੁੱਤਰ ਮਨਜੀਤ ਸਿੰਘ ਚੇਚੀ ਪਿੰਡ ਨਿਘੀ ਹਾਲ ਵਾਸੀ ਕਾਠਗੜ੍ਹ ਕਾਬਲ ਸਿੰਘ ਚੇਚੀ ਸੇਵਾਮੁਕਤ ਏਐੱਸਆਈ ਦੇ ਪੋਤਰੇ ਅਤੇ ਚੌਧਰੀ ਗੁਰਦਿਆਲ (ਚੌਧਰੀ ਸਵੀਟਸ, ਲੁਧਿਆਣਾ) ਵਾਲਿਆਂ ਦੇ ਦੋਹਤੇ ਹਨ। ਦੱਸਣਯੋਗ ਹੈ ਕਿ ਪ੍ਰਭਜੋਤ ਇਸ ਤੋਂ ਪਹਿਲਾਂ ਵੀ ਅੰਡਰ-19 ਸੀਬੀਐੱਸਈ ਸਕੂਲ ਗੇਮਜ਼ ਵਿਚ ਨੈਸ਼ਨਲ ਪੱਧਰ ’ਤੇ ਖੇਡ ਚੁੱਕੇ ਹਨ। ਹੁਣ ਪ੍ਰਭਜੋਤ ਸ਼ਾਟਪੁੱਟ ਅਤੇ ਜੈਵਲਿਨ ਥ੍ਰੋ ਵਿਚ ਸਟੇਟ ਪੱਧਰੀ ਖੇਡਾਂ ਵਿਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ। ਪ੍ਰਭਜੋਤ ਦੀ ਇਸ ਸ਼ਾਨਦਾਰ ਜਿੱਤ ਨਾਲ ਪਿੰਡ ਨਿੱਘੀ, ਕਾਠਗੜ੍ਹ ਅਤੇ ਪੂਰੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।