ਭਾਈ ਗੁਰਪ੍ਰੀਤ ਸਿੰਘ ਵੱਲੋਂ ਗਾਇਨ ਕੀਤੇ ਸ਼ਬਦ ਦਾ ਪੋਸਟਰ ਜਾਰੀ ਭਾਈ ਗੁਰਪ੍ਰੀਤ ਸਿੰਘ ਦੁਆਰਾ ਗਾਇਨ ਕੀਤੇ ਸ਼ਬਦ ਦਾ ਪੋਸਟਰ ਜਾਰੀ
Publish Date: Thu, 23 Jul 2026 05:02 PM (IST)
Updated Date: Fri, 24 Jul 2026 04:05 AM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਹੋਣਹਾਰ ਵਿਦਿਆਰਥੀ ਰਹੇ ਭਾਈ ਗੁਰਪ੍ਰੀਤ ਸਿੰਘ ਬੰਗਿਆਂ ਵਾਲਿਆਂ ਵੱਲੋਂ ਗਾਇਨ ਕੀਤਾ। ਸ਼ਬਦ ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ਦਾ ਪੋਸਟਰ ਰਿਲੀਜ਼ ਕੀਤਾ। ਇਹ ਪੋਸਟਰ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਬਰਾੜ, ਸੰਯੁਕਤ ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ, ਗੁਰਵੀਰ ਸਿੰਘ ਬਰਾੜ, ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ, ਜਰਨੈਲ ਸਿੰਘ ਪੱਲੀ ਝਿੱਕੀ, ਐਡਵੋਕੇਟ ਪੁਨੀਤ ਸਿੰਘ ਭੰਗੂ, ਮਿਸਟਰ ਕੂੰਨਰ (ਮੈਂਬਰ ਐੱਸਈਐੱਸ), ਪ੍ਰੋ. ਅਮੋਲਕ ਸਿੰਘ ਭੁੱਲਰ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਭਾਈ ਅਮਰਦੀਪ ਸਿੰਘ ਤੇ ਭਾਈ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਦੀ ਪ੍ਰੇਰਣਾ ਤੇ ਹੱਲਾਸ਼ੇਰੀ ਹਮੇਸ਼ਾ ਸਾਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੀ ਰਹੀ ਹੈ ਅਤੇ ਇਸ ਸ਼ਬਦ ਰਿਕਾਰਡਿੰਗ ਲਈ ਉਨ੍ਹਾਂ ਦਾ ਸਹਿਯੋਗ ਵਿਸ਼ੇਸ਼ ਰਿਹਾ ਹੈ। ਹਾਜ਼ਰ ਸਖਸ਼ੀਅਤਾਂ ਵੱਲੋਂ ਭਾਈ ਗੁਰਪ੍ਰੀਤ ਸਿੰਘ ਦੇ ਜਥੇ ਨੂੰ ਢੇਰ ਸਾਰੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ ਅਤੇ ਗੁਰਬਾਣੀ ਕੀਰਤਨ ਰਾਹੀਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਯਤਨਸ਼ੀਲ ਰਹਿਣ ਦੀ ਹੱਲਾਸ਼ੇਰੀ ਦਿੱਤੀ। ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਕਿਹਾ ਕਿ ਸਿੱਖ ਨੈਸ਼ਨਲ ਕਾਲਜ ਜਿੱਥੇ ਹੋਰ ਗਤੀਵਿਧੀਆਂ ਕਰਵਾਉਂਦਾ ਹੈ, ਉੱਥੇ ਗੁਰਮਤਿ ਸੰਗੀਤ ਤੇ ਧਰਮ ਅਧਿਐਨ ਦਾ ਵੀ ਕੇਂਦਰ ਰਿਹਾ ਹੈ ਅਤੇ ਗੁਰਪ੍ਰੀਤ ਸਿੰਘ ਨੇ ਕਾਲਜ ਵਿਚ ਸੰਗੀਤ ਵਿਚ ਚੰਗੀ ਮੁਹਾਰਤ ਹਾਸਲ ਕਰਨ ਦੇ ਨਾਲ ਇੱਕ ਹੋਣਹਾਰ, ਅਨੁਸ਼ਾਸਿਤ ਤੇ ਸੂਝਵਾਨ ਵਿਦਿਆਰਥੀ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ ਹੈ। ਇਹੋ ਜਿਹੇ ਵਿਦਿਆਰਥੀ ਨੂੰ ਅੱਗੇ ਵਧਣ ਲਈ ਸਹਿਯੋਗ ਕਰਨਾ ਸਾਡਾ ਫਰਜ਼ ਹੈ। ਜ਼ਿਕਰਯੋਗ ਹੈ ਕਿ ਭਾਈ ਗੁਰਪ੍ਰੀਤ ਸਿੰਘ ਤੇ ਉਸ ਦੇ ਸਾਥੀ ਅਮਰਦੀਪ ਸਿੰਘ ਤੇ ਸਿਮਰਨਜੀਤ ਸਿੰਘ ਇੱਕੋ ਬੈਚ ਦੇ ਕਾਲਜ ਦੇ ਵਿਦਿਆਰਥੀ ਰਹੇ ਹਨ। ਜਿਸ ਦੌਰਾਨ ਉਨ੍ਹਾਂ ਦੀਆਂ ਯੂਥ ਫੈਸਟੀਵਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਅੱਜ ਵੀ ਹੁੰਦਾ ਹੈ। ਇਨ੍ਹਾਂ ਵੱਲੋਂ ਆਪਣੇ ਉਸਤਾਦ ਮਨਦੀਪ ਸਿੰਘ, ਪ੍ਰੋ. ਸ਼ਾਮ ਸਿੰਘ ਤੇ ਪ੍ਰੋ. ਗੁਰਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਹ ਸ਼ਬਦ ਯੂਟਿਊਬ ਤੇ ਰਿਲੀਜ਼ ਹੋ ਚੁੱਕਾ ਹੈ। ਸੰਗਤ ਉੱਥੇ ਸਰਵਣ ਕਰ ਸਕਦੀ ਹੈ। ਕਾਲਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਇਸ ਕਾਰਜ ਲਈ ਭਾਈ ਗੁਰਪ੍ਰੀਤ ਸਿੰਘ ਨੂੰ ਢੇਰ ਸਾਰੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪਵਨ ਕੁਮਾਰ ਅਤੇ ਸੁਖਵਿੰਦਰ ਸਿੰਘ ਸੁੱਖਾ ਵੀ ਮੌਜੂਦ ਸਨ।