ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਾ ਪੋਸਟਰ ਜਾਰੀ
ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਦਾ ਪੋਸਟਰ ਜਾਰੀ
Publish Date: Wed, 12 Aug 2026 06:04 PM (IST)
Updated Date: Wed, 12 Aug 2026 06:05 PM (IST)
ਸੁਰਿੰਦਰ ਦੁੱਗਲ, ਪੰਜਾਬੀ ਜਾਗਰਣ, ਜਾਡਲਾ : ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਸਕੂਲ ਦੌਲਤਪੁਰ ਵਿਖੇ ਹਰ ਸਾਲ ਸ਼ਹੀਦ ਬੱਬਰ ਕਰਮ ਸਿੰਘ, ਬੱਬਰ ਉਦੈ ਸਿੰਘ ਰਾਮਗੜ੍ਹ ਝੁੰਗੀਆਂ, ਬੱਬਰ ਬਿਸ਼ਨ ਸਿੰਘ ਮਾਂਗਟ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਪਿੰਡ ਦੌਲਤਪੁਰ ਦੇ ਸਮੂਹ ਬੱਬਰ ਸ਼ਹੀਦਾਂ ਅਤੇ ਬੱਬਰ ਅਕਾਲੀ ਲਹਿਰ ਦੇ ਸਾਰੇ ਹੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹਨ। ਇਸੇ ਲੜੀ ਤਹਿਤ ਸਮਾਗਮ ਦਾ ਪੋਸਟਰ ਜਾਰੀ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹੀ ਛੇਵੀਂ ਦੌਲਤਪੁਰ ਗੁਰਦੁਆਰਾ, ਬਾਬਾ ਸ਼੍ਰੀ ਚੰਦ ਜੀ ਗੁਰਦੁਆਰਾ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ਼ਹੀਦ ਕੈਪਟਨ ਮਹਿਤਾ ਸਿੰਘ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਹਰੀਸਰ ਸਾਹਿਬ ਜੀ ਨਗਰ ਪੰਚਾਇਤ ਦੌਲਤਪੁਰ ਅਤੇ ਨਗਰ ਦੌਲਤਪੁਰ ਦੇ ਸਾਰੇ ਹੀ ਪਤਵੰਤੇ ਸੱਜਣ ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਅਤੇ ਸਮੁੱਚਾ ਸਟਾਫ ਹਾਜ਼ਰ ਸੀ। ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੀ ਪ੍ਰਬੰਧਕ ਕਮੇਟੀ ਅਤੇ ਸਕੂਲ ਵੱਲੋਂ ਸਾਰੀਆਂ ਹੀ ਨਗਰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਮਾਗਮਾਂ ਦੀਆਂ ਰੌਣਕਾਂ ਵਧਾਉਣ ਵਾਸਤੇ ਅਪੀਲ ਕੀਤੀ।