ਡੇਰਾ ਭਰੋਮਜਾਰਾ ’ਚ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਦਾ ਪੋਸਟਰ ਜਾਰੀ
ਡੇਰਾ ਭਰੋਮਜਾਰਾ ਵਿਖੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਉਤਸਵ ਦਾ ਪੋਸਟਰ ਜਾਰੀ
Publish Date: Wed, 21 Jan 2026 03:44 PM (IST)
Updated Date: Wed, 21 Jan 2026 03:45 PM (IST)

ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ ਡੇਰਾ ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼ ਉਤਸਵ 7 ਫਰਵਰੀ ਦਿਨ ਸ਼ਨਿਚਰਵਾਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਸੰਤ ਡਾ. ਲਛਮਣ ਦਾਸ ਭਰੋਮਜਾਰਾ ਅਤੇ ਸੰਗਤਾਂ ਨੇ ਪੋਸਟਰ ਜਾਰੀ ਕੀਤਾ। ਸੰਤਾਂ ਨੇ ਦੱਸਿਆ ਕਿ ਪ੍ਰਕਾਸ਼ ਉਤਸਵ ਸਬੰਧੀ ਸ੍ਰੀ ਅਖੰਡ ਪਾਠ 6 ਫਰਵਰੀ ਨੂੰ ਆਰੰਭ ਹੋਣਗੇ। 7 ਫਰਵਰੀ ਨੂੰ ਸ੍ਰੀ ਨਿਸ਼ਾਨ ਸਾਹਿਬ ਸਜਾਏ ਜਾਣਗੇ। ਉਪਰੰਤ ਮਹਾਨ ਨਗਰ ਕੀਰਤਨ ਡੇਰਾ ਭਰੋਮਜਾਰਾ ਤੋਂ ਆਰੰਭ ਹੋ ਕੇ ਪਿੰਡ ਭਰੋਮਜਾਰਾ, ਸਰਹਾਲਾ, ਚੱਕ ਮਾਈਦਾਸ, ਚੱਕ ਗੁਰੂ, ਤਲਵੰਡੀ ਜੱਟਾ, ਚੱਕ ਰਾਮੂੰ, ਭਰੋਮਜਾਰਾ ਤੋਂ ਹੁੰਦਾ ਹੋਇਆ ਡੇਰੇ ਵਿਖੇ ਸੰਪੰਨ ਹੋਵੇਗਾ। 8 ਫਰਵਰੀ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪੈਣ ਉਪਰੰਤ ਡੇਰੇ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਰਾਤ ਨੂੰ ਮਹਾਨ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਸ੍ਰੀ ਗੁਰੂ ਰਵਿਦਾਸ ਸਾਧ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਅਤੇ ਹੋਰ ਧਾਰਮਿਕ ਸੰਪਰਦਾਵਾਂ ਦੇ ਮਹਾਂਪੁਰਸ਼ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਮੂਲੀਅਤ ਕਰਨਗੇ। ਇਸ ਮੌਕੇ ਬਾਬਾ ਹਰਜਿੰਦਰ ਪਾਲ, ਬੁੱਧ ਪ੍ਰਕਾਸ਼, ਏਐਸਆਈ ਸੁਰਿੰਦਰ ਪਾਲ, ਸੁਖਦੇਵ ਕੁਮਾਰ, ਕਰਮ ਵੀਰ ਫਗਵਾੜਾ, ਕੇਕੇ ਪਾਲ ਵੜਿੰਗ, ਸ਼ਾਮ ਸੁੰਦਰ, ਬਿਹਾਰੀ ਲਾਲ, ਐਸਡੀਓ ਸੋਮ ਨਾਥ ਗੜ੍ਹਸ਼ੰਕਰ, ਰਾਮ ਲੁਭਾਇਆ ਕਲਸੀ, ਬਲਵੰਤ ਰਾਏ, ਸਰੰਜ ਕੁਮਾਰ ਵੜਿੰਗ, ਹਰਕੇਸ਼ ਜਲੰਧਰ, ਗਿਆਨ ਚੰਦ, ਸੀਮਾ, ਦਵਿੰਦਰ ਕੁਮਾਰ, ਯਸ਼ਪਾਲ, ਕਾਕਾ ਪ੍ਰਧਾਨ ਵੜਿੰਗ, ਪਰਮਜੀਤ ਪੰਮਾ, ਬੀਬੀ ਬਲਵਿੰਦਰ ਕੌਰ, ਬੀਬੀ ਰਾਮੇਸ਼ਵਰ ਕੌਰ, ਬੀਬੀ ਵਿਦਿਆ ਦੇਵੀ ਨੰਗਲ, ਸੁਰਿੰਦਰ ਕੌਰ, ਮਹਿੰਦਰ ਕੌਰ, ਸੁਰਜੀਤ ਕੌਰ, ਦੀਪਾ ਭਰੋਮਜਾਰਾ, ਚਰਨਜੀਤ ਆਦਿ ਸੰਗਤਾਂ ਹਾਜ਼ਰ ਸਨ।