ਗਾਇਕ ਰੇਸ਼ਕ ਸਿੰਘ ਰੇਸ਼ਮ ਦਾ ਟਰੈਕ ਬੁੱਕਲ ਦੇ ਸੱਪ ਦਾ ਪੋਸਟਰ ਜਾਰੀ ਗਾਇਕ ਰੇਸ਼ਕ ਸਿੰਘ ਰੇਸ਼ਮ ਦਾ ਟਰੈਕ ਬੁੱਕਲ ਦੇ ਸੱਪ ਦਾ ਪੋਸਟਰ ਜਾਰੀ
Publish Date: Sun, 18 Oct 2026 05:06 PM (IST)
Updated Date: Sun, 18 Oct 2026 05:09 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗਾਇਕ ਰੇਸ਼ਮ ਸਿੰਘ ਰੇਸ਼ਮ ਦੇ ਟਰੈਕ ‘ਬੁੱਕਲ ਦੇ ਸੱਪ’ ਦਾ ਇੱਥੇ ਪੋਸਟਰ ਜਾਰੀ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਉੱਘੇ ਸੰਗੀਤਕਾਰ ਅਤੇ ਅਵਾਜ ਪੰਜਾਬ ਦੀ ਦੇ ਮਸ਼ਹੂਰ ਜੱਜ ਸੁਖਪਾਲ ਸੁੱਖ ਨੇ ਯੂਟਿਊਬ ਤੇ ਬਟਨ ਦਬਾਅ ਕੇ ਇਸ ਟਰੈਕ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਉਨ੍ਹਾਂ ਨੇ ਗਾਇਕ ਰੇਸ਼ਮ ਸਿੰਘ ਰੇਸ਼ਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗਾਉਣ ਵਾਲਿਆਂ ਨੂੰ ਇਸ ਗੱਲ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ ਕਿ ਉਹ ਆਪਣੇ ਗੀਤਾਂ ਵਿਚ ਪੰਜਾਬੀ ਭਾਸ਼ਾ ਦਾ ਉਚਾਰਣ ਸਹੀ ਕਰਨ, ਅਜਿਹਾ ਨਾ ਕਰਨ ਦੀ ਸੂਰਤ ਵਿਚ ਅਰਥਾਂ ਦਾ ਅਨਰਥ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਵਿਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਹੈ। ਇਸ ਕਰਕੇ ਪੰਜਾਬੀਆਂ ਨੇ ਉਨ੍ਹਾਂ ਦੇ ਗੀਤਾਂ ਨੂੰ ਮਣਾਂ ਮੂੰਹੀ ਪਿਆਰ ਦਿੱਤਾ ਹੈ। ਇਸ ਮੌਕੇ ਵੀਡੀਓ ਡਾਇਰੈਕਟਰ ਰਾਜੇਸ਼ ਕਲਸੀ ਨੇ ਦੱਸਿਆ ਕਿ ਇਸ ਟਰੈਕ ਨੂੰ ਮਧੁਰ ਧੁਨਾਂ ਨਾਲ ਸੰਗੀਤਕਾਰ ਸੁਖਪਾਲ ਸੁੱਖ ਨੇ ਸ਼ਿੰਗਾਰਿਆ ਹੈ ਅਤੇ ਟਰੈਕ ਨੂੰ ਰੇਸ਼ਮ ਰਿਕਾਰਡਜ ਕੰਪਨੀ ਵੱਲੋਂ ਪੇਸ਼ ਕੀਤਾ ਹੈ। ਇਸ ਟਰੈਕ ਨੂੰ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ। ਐਡਿਟਿੰਗ ਕ੍ਰਿਸ਼ਨ ਕਲਸੀ ਅਤੇ ਇਸ ਧਾਰਮਿਕ ਟਰੈਕ ਨੂੰ ਰੇਸ਼ਮ ਸਿੰਘ ਰੇਸ਼ਮ ਨੇ ਖੁਦ ਹੀ ਸ਼ਬਦਾਂ ਦੀ ਮਾਲਾ ਵਿਚ ਪਰੋਇਆ ਹੈ। ਵੀਡੀਓ ਨੂੰ ਤਿਆਰ ਕਰਨ ਲਈ ਸਮੁੱਚੀ ਟੀਮ ਵੱਲੋਂ ਬੜੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ। ਟਰੈਕ ਦੀ ਰਿਲੀਜ਼ ਸਬੰਧੀ ਹੋਏ ਸਮਾਗਮ ਮੌਕੇ ਪ੍ਰਬੰਧਕਾਂ ਵੱਲੋਂ ਪੋਸਟਰ ਵੀ ਜਾਰੀ ਕੀਤਾ। ਇਸ ਮੌਕੇ ਜਸਵਿੰਦਰ ਜੱਸੀ ਚੈਨਲ ਸੱਤ ਰੰਗ, ਰਿਕਾਰਡਿੰਗ ਡਾਇਰੈਕਟਰ ਰਜਨੀਸ਼ ਸ਼ਰਮਾ, ਲੋਕ ਗਾਇਕ ਹਰਮਨ ਅਨੰਦਗੜ੍ਹ, ਗਾਇਕ ਸਰਬਜੀਤ ਮੱਲਪੁਰੀ, ਮਨਜਿੰਦਰ ਸਿੰਘ ਅਤੇ ਧਰਮਵੀਰ ਪਾਲ, ਸਮੇਤ ਹੋਰ ਪਤਵੰਤਿਆਂ ਵੱਲੋਂ ਟਰੈਕ ਰਿਲੀਜ਼ ਕਰਨ ਤੇ ਵਧਾਈਆਂ ਅਤੇ ਸ਼ੁਭ ਇਛਾਵਾਂ ਦਿੱਤੀਆਂ ਗਈਆਂ। ਇਸ ਮੌਕੇ ਰੇਸ਼ਮ ਸਿੰਘ ਰੇਸ਼ਮ ਨੇ ਦੱਸਿਆ ਕਿ ਬੁੱਕਲ਼ ਦੇ ਸੱਪ ਟਰੈਕ ਨੂੰ ਲੋਕਾਂ ਦੀ ਕਚਿਹਰੀ ਵਿਚ ਪੇਸ਼ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਆਸ ਕਰਦਾਂ ਹਾਂ ਕਿ ਜਿਸ ਤਰਾਂ ਸਰੋਤਿਆਂ ਨੇ ਮੇਰੇ ਪਹਿਲੇ ਗੀਤਾਂ ਨੂੰ ਮਾਣ ਦਿੱਤਾ ਹੈ, ਇਸ ਨੂੰ ਭਰਵਾਂ ਸਹਿਯੋਗ ਦੇਣਗੇ। ਉਨ੍ਹਾਂ ਇਸ ਟਰੈਕ ਨੂੰ ਤਿਆਰ ਕਰਨ ਵਾਲੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।