ਯੂਰਪ ਸ਼ੈਂਗੇਨ ਵੀਜ਼ੇ ਦੇ ਆ ਰਹੇ ਚੰਗੇ ਨਤੀਜੇ : ਕਨਵਰ ਅਰੋੜਾ ਯੂਰਪ ਸ਼ੈਂਗੇਨ ਵੀਜ਼ੇ ਦੇ ਆ ਰਹੇ ਚੰਗੇ ਨਤੀਜੇ-ਕਨਵਰ ਅਰੋੜਾ
Publish Date: Sun, 06 Sep 2026 04:08 PM (IST)
Updated Date: Sun, 06 Sep 2026 04:10 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਅਰੋੜਾ ਕੰਸਲਟੈਂਟ ਨਵਾਂਸ਼ਹਿਰ ਦੇ ਐੱਮਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂਰਪ ਸ਼ੈਂਗੇਨ ਵੀਜ਼ੇ ਤਹਿਤ ਵੱਖ-ਵੱਖ ਦੇਸ਼ਾਂ ਜਿਵੇਂ ਸਲੋਵਾਕੀਆ, ਬੁਲਗਾਰੀਆ, ਗ੍ਰੀਸ, ਬੇਲਾਰੂਸ, ਇਟਲੀ ਜਾਣ ਦੇ ਚਾਹਵਾਨਾਂ ਦੇ ਵਧੀਆ ਨਤੀਜੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਵਿਖੇ ਯੂਰਪ ਜਾਣ ਦੇ ਚਾਹਵਾਨਾਂ ਦੀ ਇੰਟਰਵਿਊ ਕਰਵਾਈ ਗਈ। ਇਸ ਇੰਟਰਵਿਊ ਵਿਚ 150 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ ਮੌਕੇ ਤੇ ਸਿਲੈਕਸ਼ਨ ਕੀਤੀ। ਉਨ੍ਹਾਂ ਕਿਹਾ ਕਿ ਵਿਦੇਸ਼ ਜਾਣ ਦਾ ਲਗਭਗ 3 ਤੋਂ 4 ਮਹੀਨੇ ਵਿਚ ਸਾਰਾ ਕੰਮ ਮੁਕੰਮਲ ਹੋ ਜਾਵੇਗਾ। ਇਸ ਵਿਚ ਲੜਕੀਆਂ ਲੜਕੇ ਦੋਵੇਂ ਅਪਲਾਈ ਕਰ ਸਕਦੇ ਹਨ। ਪਿਛਲੇ ਦਿਨ ਸਾਡੇ 6 ਯੂਰਪ ਦੇ ਵੀਜ਼ੇ ਹਾਸਲ ਹੋਏ ਹਨ। ਜਿਸ ਵਿਚ 19 ਸਾਲ ਦੇ ਅਤੇ 52 ਸਾਲ ਵਾਲੇ ਦੇ ਵੀਜ਼ੇ ਪ੍ਰਾਪਤ ਹੋਏ ਹਨ। ਇਕ ਵਿਅਕਤੀ ਦੀ ਪਹਿਲਾਂ ਯੂਰਪ ਤੋਂ ਰਿਫਿਊਜ਼ਲ ਲੱਗ ਚੁੱਕੀ ਸੀ। ਉਸ ਦਾ ਵੀ ਵੀਜ਼ਾ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵੀ ਚਾਹਵਾਨ ਵਿਅਕਤੀ ਉਮਰ 18 ਸਾਲ ਤੋਂ 60 ਸਾਲ ਤੱਕ ਜੋ ਕਿ ਯੂਰਪ ਸ਼ੈਂਗੇਨ ਵਿਚ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ। ਇਸ ਦਾ ਲਾਭ ਲੈ ਸਕਦੇ ਹਨ। ਇਸੇ ਤਰ੍ਹਾਂ ਪੜ੍ਹਾਈ ਨਹੀਂ ਕਰਨ ਵਾਲੇ, ਈਸੀਆਰ ਪਾਸਪੋਰਟ ਵਾਲੇ, ਕਿਸੇ ਵੀ ਦੇਸ਼ ਤੋਂ ਪਹਿਲਾਂ ਵੀਜ਼ਾ ਰਿਫਿਊਜ਼ ਹੋਣ ਵਾਲਿਆਂ ਨੂੰ ਵੀ ਯੂਰਪ ਦਾ ਵੀਜ਼ਾ ਮਿਲ ਸਕਦਾ ਹੈ। ਇਸ ਵੇਲੇ ਸਕਿੱਲ ਵੀਜ਼ਾ ਤਹਿਤ ਹੈਲਪਰ, ਵੇਅਰਹਾਊਸ, ਖੇਤੀਬਾੜੀ, ਡੇਅਰੀ ਫਾਰਮਿੰਗ ਵਿਚ ਅਲੱਗ ਅਲੱਗ ਕਿਸਮ ਦੀ ਜੋਬ ਉਪਲਬਧ ਹੈ। ਇਲਾਕੇ ਦੇ ਵਿਦੇਸ਼ ਜਾਣ ਦੇ ਚਾਹਵਾਨ ਉਨ੍ਹਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਤੱਕ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਦਫ਼ਤਰ ’ਚ ਮਿਲ ਸਕਦੇ ਹਨ।