- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਵੱਲੋਂ 8 ਗ੍ਰਾਮ ਹੈਰੋਇਨ ਅਤੇ 35 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਸਫਲਤਾ ਮਿਲ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਵੱਖ-ਵੱਖ ਥਾਣਿਆਂ ਦੀਆਂ ਪੁਲਿਸ ਪਾਰਟੀਆਂ ਨੇ 8 ਗ੍ਰਾਮ ਹੈਰੋਇਨ ਅਤੇ 35 ਨਸ਼ੀਲੀਆਂ ਗੋਲੀਆਂ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਔੜ ਦੇ ਐੱਸਆਈ ਬਲਵੀਰ ਰਾਮ ਨੇ ਦੱਸਿਆ ਕਿ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੌਰਾਨ ਥਾਣਾ ਔੜ ਤੋਂ ਧਰਮਗਿਰੀ ਮੰਦਰ ਔੜ ਵੱਲ ਨੂੰ ਜਾ ਰਹੇ ਸੀ। ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਜੀਤ ਪੁੱਤਰ ਅਸੋਕ ਕੁਮਾਰ ਵਾਸੀ ਹਾਊਸ ਨੰਬਰ-84 ਗੁਲਜਾਰ ਨਗਰ ਨਵਾਂਸ਼ਹਿਰ ਜੋ ਨਸ਼ਾ ਪੀਣ ਤੇ ਵੇਚਣ ਦਾ ਆਦੀ ਹੈ। ਜੋ ਮੰਦਰ ਦੇ ਪਿਛਲੇ ਪਾਸੇ ਖੰਡਰ, ਬੇਅਬਾਦ ਜਗ੍ਹਾ ਵਿਚ ਬੈਠ ਕੇ ਗਾਹਕਾਂ ਦੀ ਉਡੀਕ ਵਿਚ ਬੈਠਾ ਹੈ। ਜੇਕਰ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਉਹ ਨਸ਼ੇ ਸਮੇਤ ਕਾਬੂ ਆ ਸਕਦਾ ਹੈ। ਜਿਸ ਤੇ ਐੱਸਆਈ ਪੁਲਿਸ ਪਾਰਟੀ ਦੀ ਗੱਡੀ ਮੰਦਰ ਦੇ ਪਿਛਲੇ ਪਾਸੇ ਖੰਡਰ ਨਜਦੀਕ ਪੁੱਜੇ ਤਾਂ ਬੇਅਬਾਦ ਜਗਾ ਵਿਚ ਇੱਕ ਵਿਅਕਤੀ ਬਣੇ ਥੜੇ 'ਤੇ ਬੈਠੇ ਨੂੰ ਕਾਬੂ ਕੀਤਾ। ਜੋ ਪੁਲਿਸ ਪਾਰਟੀ ਦੇਖ ਕੇ ਮੌਕੇ ਤੋਂ ਖਿਸਕਣ ਲੱਗਾ। ਇਸ ਵਿਅਕਤੀ ਨੇ ਆਪਣੇ ਹੱਥ ਵਿਚ ਫੜੀ ਪਾਰਦਰਸੀ ਲਿਫਾਫੀ ਆਪਣੇ ਸੱਜੇ ਹੱਥ ਨਾਲ ਘਾਹ-ਫੂਸ ਵੱਲ ਨੂੰ ਲਾਗੇ ਸੁੱਟ ਦਿੱਤੀ। ਇਸ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਪੁੱਛਣ ਤੇ ਆਪਣਾ ਨਾਮ ਅਮਰਜੀਤ ਪੁੱਤਰ ਅਸੋਕ ਕੁਮਾਰ ਵਾਸੀ ਹਾਊਸ ਨੰਬਰ-84 ਗੁਲਜਾਰ ਨਗਰ, ਨਵਾਂਸ਼ਹਿਰ ਦੱਸਿਆ। ਉਸ ਵੱਲੋਂ ਸੁੱਟੀ ਲਿਫਾਫੀ ਵਿਚੋਂ 8 ਗ੍ਰਾਮ ਹੈਰੋਇਨ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਦੂਸਰੇ ਮਾਮਲੇ ਵਿਚ ਪੁਲਿਸ ਨੇ 20 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਬਲਾਚੌਰ ਦੇ ਏਐੱਸਆਈ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਦੌਰਾਨ ਸਮੇਤ ਸਾਥੀ ਕਰਮਚਾਰੀਆਂ ਦੇ ਮੇਨ ਚੌਕ ਬਲਾਚੌਰ ਤੋਂ ਪਿੰਡ ਮਹਿੰਦੀਪੁਰ ਹੁੰਦੇ ਹੋਏ ਨੈਸ਼ਨਲ ਹਾਈਵੇ ਵੱਲ ਲਿੰਕ ਰੋਡ ਨੂੰ ਜਾ ਰਹੇ ਸੀ। ਤਾਂ ਸਾਹਮਣੇ ਤੋ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿਚੋਂ ਕੋਈ ਚੀਜ ਹੇਠਾਂ ਸੁੱਟ ਦਿੱਤੀ।।ਜਿਸ 'ਤੇ ਸ਼ੱਕ ਹੋਣ ਪਰ ਏਐਸਆਈ ਨਰੇਸ਼ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਕਾਬੂ ਕੀਤੇ ਨੌਜਵਾਨ ਨੇ ਪੁੱਛ ਗਿੱਛ ਦੌਰਾਨ ਆਪਣਾ ਨਾਮ ਮਨਪ੍ਰੀਤ ਉਰਫ ਮੋਨੂੰ ਪੁੱਤਰ ਬ੍ਰਹਮਾ ਨੰਦ ਵਾਸੀ ਬੇਗਮਪੁਰ ਦੱਸਿਆ ਅਤੇ ਉਸ ਵੱਲੋਂ ਸੁੱਟੀ ਹੋਈ ਚੀਜ ਨੂੰ ਚੈੱਕ ਕਰਨ ਤੇ ਕੁੱਲ 20 ਗੋਲੀਆਂ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕੀਤਾ ਹੈ। ਇਸੇ ਤਰ੍ਹਾਂ ਤੀਸਰੇ ਮਾਮਲੇ ਵਿਚ ਪੁਲਿਸ ਨੇ 15 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਥਾਣਾ ਪੋਜੇਵਾਲ ਦੇ ਏਐੱਸਆਈ ਸੰਦੀਪ ਕੁਮਾਰ ਨੇ ਦੱਸਿਆ ਕਿ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਦੌਰਾਨ ਪੋਜੇਵਾਲ ਤੋਂ ਵਾਇਆ ਸਤਿਸੰਗ ਘਰ ਪਿੰਡ ਪੋਜੇਵਾਲ ਸਾਈਡ ਨੂੰ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਸਤਿਸੰਗ ਘਰ ਪੋਜੇਵਾਲ ਤੋਂ ਥੋੜਾ ਪਿੱਛੇ ਪੁੱਜੀ ਤਾਂ ਪਿੰਡ ਪੋਜੇਵਾਲ ਸਾਈਡ ਤੋਂ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਨਜਦੀਕ ਆ ਕੇ ਸਾਹਮਣੇ ਆਉਂਦੀ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਆਪਣੇ ਖੱਬੇ ਹੱਥ ਨਾਲ ਆਪਣੀ ਪਹਿਨੀ ਹੋਈ ਲੋਅਰ ਦੀ ਖੱਬੀ ਜੇਬ ਵਿਚੋਂ ਇੱਕ ਪਾਰਦਰਸ਼ੀ ਲਿਫਾਫਾ ਪਲਾਸਟਿਕ ਕੱਢ ਕੇ ਸੜਕ ਦੇ ਕਿਨਾਰੇ 'ਤੇ ਝਾੜੀਆਂ ਵਿਚ ਸੁੱਟ ਦਿੱਤਾ ਅਤੇ ਆਪ ਤੇਜ ਕਦਮੀ ਪਿੱਛੇ ਵੱਲ ਨੂੰ ਮੁੜਨ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਆਪਣਾ ਨਾਮ ਗੁਰਬਚਨ ਨਾਥ ਪੁੱਤਰ ਜੀਤ ਰਾਮ ਵਾਸੀ ਪੋਜੇਵਾਲ ਦੱਸਿਆ। ਜਿਸ ਵੱਲੋਂ ਸੁੱਟੇ ਹੋਏ ਪਾਰਦਰਸ਼ੀ ਲਿਫਾਫਾ ਪਲਾਸਟਿਕ ਨੂੰ ਚੈਕ ਕਰਨ ਤੇ 1 ਪੱਤਾ ਜਿਸ ਵਿਚ 15 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਣ ਤੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।