ਗਣਤੰਤਰ ਦਿਵਸ ਸਬੰਧੀ ਪੁਲਿਸ ਵੱਲੋਂ ਚੈਕਿੰਗ ਤੇਜ਼
ਗਣਤੰਤਰ ਦਿਵਸ ਸਬੰਧੀ ਪੋਜੇਵਾਲ ਪੁਲਿਸ ਵੱਲੋਂ ਚੈਕਿੰਗ ਤੇਜ਼
Publish Date: Sun, 25 Jan 2026 03:37 PM (IST)
Updated Date: Mon, 26 Jan 2026 04:01 AM (IST)
ਸ਼ਰਾਰਤੀ ਅਨਸਰਾਂ ਦੀ ਸੂਚਨਾ ਪੁਲਿਸ ਨੂੰ ਦੇਣ ਲੋਕ : ਥਾਣਾ ਮੁਖੀ ਅਮਨਦੀਪ ਬੂਥਗੜ੍ਹੀਆ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ : ਪੁਲਿਸ ਥਾਣਾ ਪੋਜੇਵਾਲ ਦੀ ਮੁੱਖੀ ਰਾਜ ਪਰਵਿੰਦਰ ਕੌਰ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵੱਖ-ਵੱਖ ਮਾਰਗਾਂ ਤੇ ਸ਼ਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਅੰਦਰ ਘੁੰਮ ਰਹੇ ਸ਼ਰਾਰਤੀ ਅਨਸਰ ਬਾਰੇ ਜਾਣਕਾਰੀ ਪੁਲਿਸ ਨੂੰ ਦੇਣ ਤਾਂ ਜੋ ਇਲਾਕੇ ਦੇ ਅਮਨ ਕਾਨੂੰਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਹਲਕੇ ਦੇ ਮੁੱਖ ਨਾਕੇ ਸਿੰਘਪੁਰ ਟੀ ਪੁਆਇੰਟ, ਕੁੱਲਪੁਰ ਟੋਰੋਵਾਲ, ਚਾਂਦਪੁਰ ਰੁੜਕੀ ਤੇ ਚੰਦਿਆਣੀ ਖੁਰਦ ਦੇ ਆਸ-ਪਾਸ ਗਸ਼ਤ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਵਿਚ ਅਗਰ ਕੋਈ ਸ਼ੱਕੀ ਵਿਅਕਤੀ ਜਾਂ ਕਿਸੇ ਵੀ ਜਗ੍ਹਾ ਤੇ ਕੋਈ ਲਾਪਤਾ ਸਮਾਨ ਕਿਸੇ ਨੂੰ ਪਿਆ ਮਿਲੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਸ਼ਰਾਰਤੀ ਅਨਸਰਾਂ ਨੂੰ ਨੱਥ ਪਾ ਸਕਦੀ ਹੈ। ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਸਮੂਹ ਪੁਲਿਸ ਮੁਲਾਜ਼ਮ ਹਾਜ਼ਰ ਸਨ।