ਗਣਤੰਤਰ ਦਿਵਸ ਸਬੰਧੀ ਪੋਜੇਵਾਲ ਪੁਲਿਸ ਵੱਲੋਂ ਚੈਕਿੰਗ ਤੇਜ਼
ਗਣਤੰਤਰ ਦਿਵਸ ਸਬੰਧੀ ਪੋਜੇਵਾਲ ਪੁਲਿਸ ਵੱਲੋਂ ਚੈਕਿੰਗ ਤੇਜ਼
Publish Date: Sat, 24 Jan 2026 04:32 PM (IST)
Updated Date: Sun, 25 Jan 2026 04:04 AM (IST)
ਸ਼ਰਾਰਤੀ ਅਨਸਰਾਂ ਦੀ ਸੂਚਨਾ ਪੁਲਿਸ ਨੂੰ ਦੇਣ ਲੋਕ : ਥਾਣਾ ਮੁਖੀ ਅਮਨਦੀਪ ਬੂਥਗੜ੍ਹੀਆ, ਪੰਜਾਬੀ ਜਾਗਰਣ, ਪੋਜੇਵਾਲ ਸਰਾਂ ਪੁਲਿਸ ਥਾਣਾ ਪੋਜੇਵਾਲ ਦੀ ਮੁਖੀ ਰਾਜ ਪਰਵਿੰਦਰ ਕੌਰ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਮਾਰਗਾਂ ’ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ ਅੰਦਰ ਘੁੰਮ ਰਹੇ ਸ਼ਰਾਰਤੀ ਅਨਸਰਾਂ ਬਾਰੇ ਜਾਣਕਾਰੀ ਪੁਲਿਸ ਨੂੰ ਦੇਣ ਤਾਂ ਜੋ ਇਲਾਕੇ ਦੇ ਅਮਨ-ਕਾਨੂੰਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਹਲਕੇ ਦੇ ਮੁੱਖ ਨਾਕੇ ਸਿੰਘਪੁਰ ਟੀ-ਪੁਆਇੰਟ, ਕੁੱਲਪੁਰ ਟੋਰੋਵਾਲ, ਚਾਂਦਪੁਰ ਰੁੜਕੀ ਤੇ ਚੰਦਿਆਣੀ ਖੁਰਦ ਦੇ ਆਸ-ਪਾਸ ਗਸ਼ਤ ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ’ਚ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਕਿਸੇ ਵੀ ਜਗ੍ਹਾ ’ਤੇ ਕੋਈ ਲਾਪਤਾ ਸਾਮਾਨ ਕਿਸੇ ਨੂੰ ਪਿਆ ਮਿਲੇ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਸ਼ਰਾਰਤੀ ਅਨਸਰਾਂ ਨੂੰ ਨੱਥ ਪਾ ਸਕਦੀ ਹੈ। ਪੁਲਿਸ ਵੱਲੋਂ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਸਮੂਹ ਪੁਲਿਸ ਮੁਲਾਜ਼ਮ ਹਾਜ਼ਰ ਸਨ।